Friday, November 22, 2024

ਮਾਤਾ ਸਾਹਿਬ ਦੇਵਾ ਜੀ ਦਾ ਜੀਵਨ ਖਾਲਸਾ ਪੰਥ ਨੂੰ ਸਮਰਪਿਤ ਸੀ-ਸਿੰਘ ਸਾਹਿਬ ਰਾਮ ਸਿੰਘ

335 ਵੇ ਜਨਮ ਦਿਹਾੜਾ ਸਮਾਗਮ ਦੀ ਸ਼ੁਰੂਵਾਤ ਹੋਈ

ppn1310201616

ਹਜ਼ੂਰ ਸਾਹਿਬ (ਨਾਂਦੇੜ) 13 ਅਕਤੂਬਰ (ਪੰਜਾਬ ਪੋਸਟ ਬਿਊਰੋ)- ਮਾਤਾ ਸਾਹਿਬ ਦੇਵਾ ਜੀ ਨੂੰ ਖਾਲਸਾ ਪੰਥ ਦੀ ਮਾਤਾ ਹੋਣ ਦਾ ਸਨਮਾਨ ਪ੍ਰਾਪਤ ਹੈ, ਕਿਉਂਕਿ ਮਾਤਾ ਜੀ ਦਾ ਸੰਪੂਰਨ ਜੀਵਨ ਖਾਲਸਾ ਪੰਥ ਨੂੰ ਸਮਰਪਿਤ ਸੀ। ਮਾਤਾ ਜੀ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਦੱਖਣ ਦੀ ਧਰਤੀ ‘ਤੇ ਵੀ ਆਏ ਅਤੇ ਇਥੇ ਉਨ੍ਹਾਂ ਨੇ ਲੰਗਰ ਦੀ ਸ਼ੁਰੂਆਤ ਕੀਤੀ ਸੀ।ਮਾਤਾ ਜੀ ਨੇ ਹਜ਼ੂਰ ਸਾਹਿਬ ਤੋਂ ਮੁੜ ਦਿੱਲੀ ਵਿੱਚ ਰਹਿੰਦੇ ਖਾਲਸਾ ਪੰਥ ਦੀ ਰਹਿਨੁਮਾਈ ਕੀਤੀ।ਇਹ ਗੱਲ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਦੇ ਪੰਜ ਪਿਆਰੇ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਧੂਪੀਆ ਨੇ ਗੁਰਦੁਆਰਾ ਮਾਤਾ ਸਾਹਿਬ ਵਿਖੇ ਅੱਜ ਤੋਂ ਸ਼ੁਰੂ ਹੋਏ ਮਾਤਾ ਸਾਹਿਬ ਦੇਵਾ ਜੀ ਦੇ 335ਵੇਂ ਜਨਮ ਸਮਾਗਮ ਦੀ ਸ਼ੁਰੂਆਤ ਵੇਲੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਨ ਵੇਲੇ ਦੱਸੀ। ppn1310201617
ਸਮਾਗਮ ਦੀ ਜਾਣਕਾਰੀ ਦਿੰਦਿਆਂ ਰਵਿੰਦਰ ਸਿੰਘ ਮੋਦੀ ਨੇ ਦੱਸਿਆ ਕਿ ਮੰਚ ‘ਤੇ ਜੱਥੇਦਾਰ, ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਪ੍ਰੇਮ ਸਿੰਘ (ਗੁ: ਮਾਤਾ ਸਾਹਿਬ ਵਾਲੇ), ਸੰਤ ਬਾਬਾ ਨਰਿੰਦਰ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਬਲਵਿੰਦਰ ਸਿੰਘ ਕਾਰਸੇਵਾ ਵਾਲੇ, ਸੰਤ ਬਾਬਾ ਜੋਗਿੰਦਰ ਸਿੰਘ ਬੁੱਢਾ ਦਲ, ਗੁਰਦੁਆਰਾ ਬੋਰਡ ਦੇ ਸੁਪਰਡੰਟ ਥਾਨ ਸਿੰਘ ਬੁੰਗਾਈ ਅਤੇ ਸੰਤ ਮਹਾਪੁਰੁਸ਼ ਮੌਜੂਦ ਸਨ। ਭਾਈ ਰਾਮ ਸਿੰਘ ਜੀ ਨੇ ਸੰਗਤਾਂ ਨੂੰ ਮਾਤਾ ਜੀ ਦੇ ਜੀਵਨ ਬਿਰਤਾਂਤ ਤੋਂ ਰੁਬਰੂ ਕਰਵਾਇਆ।ਭਾਈ ਗੁਰਪ੍ਰੀਤ ਸਿੰਘ ਹਜ਼ੂਰੀ ਰਾਗੀ ਜੱਥੇ ਵਲੋਂ ਸਮਾਗਮ ਦੀ ਸ਼ੁਰੂਆਤ ਵਿਚ ਸ਼ਬਦ ਗੁਰਬਾਣੀ ਦੇ ਕੀਰਤਨ ਨਾਲ ਕੀਤੀ ਗਈ। ਇਸ ਵੇਲੇ ਬਾਹਰ ਤੋਂ ਪੁੱਜੇ ਢਾਢੀ ਜੱਥੇ, ਰਾਗੀ ਜੱਥੇ, ਕਾਵੀਸ਼ਰ ਅਤੇ ਮਹਾਂਪੁਰੁਸ਼ਾਂ ਨੇ ਹਾਜਰੀਆਂ ਭਰੀਆਂ। ਮਾਤਾ ਸਾਹਿਬ ਦੇਵਾ ਜੀ ਦੇ ਜਨਮ ਦਿਹਾੜਾ ਸਮਾਗਮ ਮੌਕੇ ਤੇ ਵੱਡਾ ਲੰਗਰ ਲਾਇਆ ਗਿਆ।ਹਜ਼ੂਰ ਸਾਹਿਬ ਸ਼ਹਿਰ ਅਤੇ ਆਸਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਸਮਾਗਮ ਵਿੱਚ ਪੁਜੀਆਂ ਹੋਈਆਂ ਸਨ।ਤਰਨਾ ਦਲ, ਬੁੱਢਾ ਦਲ, ਬਾਬਾ ਬਿਧੀਚੰਦ ਦਲ ਵੀ ਘੋੜੇ ਅਤੇ ਅਸਲਾ ਲੈ ਕੇ ਇਥੇ ਪੁੱਜੇ।ਰਵਿੰਦਰ ਸਿੰਘ ਮੋਦੀ ਅਨੁਸਾਰ ਇਹ ਸਮਾਗਮ ਦੋ ਦਿਨ ਹੋਰ ਚੱਲੇਗਾ।14 ਅਕਤੂਬਰ ਨੂੰ ਦੁਪਹਿਰ 3.00 ਵਜੇ ਨੇਜ਼ਾਬਾਜ਼ੀ ਦੇ ਮੁਕਾਬਲੇ ਵੀ ਰੱਖੇ ਗਏ ਹਨ ਅਤੇ ਪੁੱਜੇ ਯਾਤਰੀਆਂ ਤੇ ਸੰਗਤਾਂ ਵਾਸਤੇ ਫਰੀ ਮੈਡੀਕਲ ਕੈਂਪ ਵੀ ਸ਼ੁਰੂ ਕੀਤਾ ਗਿਆ ਹੈ।

Check Also

ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ

ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …

Leave a Reply