Friday, November 22, 2024

ਡੈਮੋਕ੍ਰੇਟਿਕ ਇੰਪਲਾਇਜ਼ ਫਰੰਟ ਅਹੁਦੇਦਾਰਾਂ ਤੇ ਮੈਂਬਰਾਂ ਕਰਵਾਏ ਕਾਗਜ਼ ਦਾਖਲ

ppn1310201615

ਅੰਮ੍ਰਿਤਸਰ, 13 ਅਕਤੂਬਰ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਸੱਤਾ ਦੇ ਗਲਿਆਰੇ ਤੇ ਸਾਸ਼ਨ ਕਰਨ ਦੇ ਮੰਤਵ ਨਾਲ ਦੋ ਨਾਨ-ਟੀਚਿੰਗ ਐਸੋਸੀਏਸ਼ਨ ਧੜਿਆਂ ਨੇ ਏਕਤਾ ਕਰਦੇ ਹੋਏ ਸਾਂਝੇ ਤੋਰ ਤੇ ਚੋਣ ਲੜਨ ਦਾ ਫੈਸਲਾ ਕੀਤਾ ਹੈ। ਜਿਸ ਦੇ ਤਹਿਤ 27 ਅਕਤੂਬਰ ਨੂੰ ਹੋਣ ਵਾਲੀ ਨਾਨ-ਟੀਚਿੰਗ ਇੰਪਲਾਇਜ਼ ਐਸੋਸੀਏਸ਼ਨ ਦੀ ਚੋਣ ਨੂੰ ਲੈ ਕੇ ਅੱਜ ਆਖਰੀ ਦਿਨ ਉਮੀਦਵਾਰੀ ਦਸਤਾਵੇਜ਼ ਦਾਖਲ ਕਰਵਾਉਣ ਲਈ ਦੋਵਾਂ ਧੜਿਆਂ ਦੇ ਸਾਂਝੇ ਡੈਮੋਕ੍ਰੇਟਿਕ ਇੰਪਲਾਇਜ਼ ਫਰੰਟ ਦੇ ਵਲੋਂ ਰਜਨੀਸ਼ ਭਾਰਦਵਾਜ਼ ਨੂੰ ਬਤੋਰ ਪ੍ਰਧਾਨਗੀ ਅਹੁਦਾ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਿਆ ਹੈ। ਜਦੋਂ ਕਿ ਅਜਮੇਰ ਸਿੰਘ ਸੈਕਟਰੀ, ਜਗੀਰ ਸਿੰਘ ਸੀਨੀ;ਵਾਇਸ ਪ੍ਰਧਾਨ, ਅਸ਼ਵਨੀ ਕੁਮਾਰ ਵਾਇਸ ਪ੍ਰਧਾਨ, ਹਰਪ੍ਰੀਤ ਸਿੰਘ ਜੁਆਇੰਟ ਸੈਕਟਰੀ, ਕਵਲਜੀਤ ਕੁਮਾਰ ਸੈਕਟਰੀ ਪੀਆਰ, ਗੁਰਪੀ੍ਰਤ ਸਿੰਘ ਕੈਸ਼ੀਅਰ ਅਹੁਦੇ ਦੇ ਉਮੀਦਵਾਰ ਹੋਣਗੇ। ਜਦੋਂ ਕਿ ਮੈਂਬਰਾਂ ਵਿਚ ਰੂਪ ਚੰਦ, ਕਾਲਾ ਸਿੰਘ, ਮੋਹਨਦੀਪ ਸਿੰਘ, ਅਵਤਾਰ ਸਿੰਘ, ਪ੍ਰਮਜੀਤ ਸਿੰਘ ਸਿੱਧੂ, ਗੁਰਪ੍ਰੀਤ ਸਿੰਘ, ਰਾਮਪ੍ਰਤਾਪ, ਗੁਰਵਿੰਦਰ ਸਿੰਘ, ਹਰਪਾਲ ਸਿੰਘ, ਮੋਹਨਦੀਪ ਸਿੰਘ, ਨਰੇਸ਼ ਕੁਮਾਰ, ਦਰਬਾਰਾ ਸਿੰਘ ਤੇ ਪ੍ਰੀਤਮ ਕੁਮਾਰ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਲੋਂ ਮੁੱਖ ਚੋਣ ਅਧਿਕਾਰੀ-ਕਮ-ਰਿਟਰਨਿੰਗ ਅਫਸਰ ਪ੍ਰੋਫ: ਡਾ: ਸ਼ਿਆਮਲ ਕੋਲੇ ਮੁੱਖੀ ਤੇ ਡੀਮ ਫੀਜ਼ਿਓਥੈਰੇਪੀ ਅਤੇ ਸਪੋਰਟਸ ਮੈਡੀਸਨ ਵਿਭਾਗ ਨੂੰ ਆਪਣੇ ਉਮੀਦਵਾਰੀ ਦਸਤਾਵੇਜ਼ ਸੌਂਪੇ ਗਏ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply