Monday, August 10, 2026

ਜ਼ਿਲ੍ਹਾ ਕਚਹਿਰੀਆਂ ਵਿਚ ਮੈਡੀਕਲ ਚੈਕਅੱਪ ਕੈਂਪ ਲਗਾਇਆ

ppn1910201606

ਫਾਜ਼ਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਅਡੀਸ਼ਨਲ ਜਿਲ੍ਹਾ ਅਤੇ ਸੈਸ਼ਨਜ ਜੱਜ ਕਮ ਚੈਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੱਛਮਣ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਜ਼ਿਲ੍ਹਾ ਕਚਹਿਰੀ ਫਾਜ਼ਿਲਕਾ ਵਿਚ ਅੱਜ ਇੱਕ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ। ਕੈਂਪ ਵਿਚ ਡਾ. ਯੁਧੀਸ਼ਟਰ ਚੌਧਰੀ, ਡਾ. ਸਾਨੀਆ ਆਰਿਆ, ਡਾ. ਐਡੀਸਨ ਐਡੀਕ , ਡਾ. ਸੁਰਿੰਦਰ ਕੁਮਾਰ ਅਤੇ ਫਾਰਮਾਸਿਸਟ ਸੁਨੀਲ ਸੇਠੀ ਹਾਜ਼ਰ ਸਨ। ਕੈਂਪ ਵਿਚ ਸ਼ੂਗਰ, ਬਲੱਡਪ੍ਰੈਸ਼ਰ, ਈਸੀਜੀ, ਦੰਦਾਂ ਦੀ ਜਾਂਚ ਅਤੇ ਕੰਨ ਅਤੇ ਨੱਕ ਦੀ ਜਾਂਚ ਕੀਤੀ ਗਈ। ਇਸ ਮੌਕੇ ਅਰੁਨ ਕੁਮਾਰ ਅਗਰਵਾਲ, ਗੋਪਾਲ ਅਰੋੜਾ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਫਾਜ਼ਿਲਕਾ, ਜੇ.ਪੀ. ਐਸ ਵੇਹਨੀਵਾਲ ਸੀਨੀਅਰ ਡਵੀਜਨ ਫਾਜ਼ਿਲਕਾ, ਪ੍ਰਿਤਪਾਲ ਸਿੰਘ ਸੀਜੇ ਐਮ ਫਾਜ਼ਿਲਕਾ, ਮੈਡਮ ਪਰਮਿੰਦਰ ਕੌਰ, ਅਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜਨ ਫਾਜ਼ਿਲਕਾ, ਨੀਰਜ ਗੋਇਲ ਜੇਐਮ ਆਈਸੀ ਫਾਜ਼ਿਲਕਾ ਨੇ ਮੈਡੀਕਲ ਚੈਕਅੱਪ ਕਰਵਾਇਆ। ਇਸ ਮੌਕੇ ਪ੍ਰਵੀਨ ਧੰਜੂ ਪ੍ਰਧਾਨ ਬਾਰ ਐਸੋਸੀਏਸ਼ਨ ਅਤੇ ਸਟਾਫ਼ ਮੈਂਬਰਾਂ ਨੇ ਮੈਡੀਕਲ ਚੈਕਅਪ ਕਰਵਾਇਆ। ਇਸ ਮੌਕੇ ਕੇ ਕੇ ਬਾਂਸਲ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਡਾਕਟਰਾਂ ਦੀ ਟੀਮ ਅਤੇ ਲੱਛਮਣ ਸਿੰਘ ਚੈਅਰਮੈਨ ਜ਼ਿਲ੍ਹਾ ਕਾਨੁੰਨੀ ਸੇਵਾਵਾ ਅਥਾਰਿਟੀ ਫਾਜ਼ਿਲਕਾ ਦਾ ਇਸ ਮੈਡੀਕਲ ਕੈਂਪ ਲਈ ਧੰਨਵਾਦ ਕੀਤਾ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply