Monday, August 10, 2026

ਸੈਨਿਕ ਸਕੂਲ ਕਪੂਰਥਲਾ ਵਿੱਚ ਦਾਖਲਾ ਲੈਣ ਲਈ ਪ੍ਰੀਖਿਆ 8 ਜਨਵਰੀ ਨੂੰ ਡੀ.ਸੀ

ਫਾਜ਼ਿਲਕਾ, 19 ਅਕਤੂਬਰ (ਵਿਨੀਤ ਅਰੋੜਾ) – ਸੈਨਿਕ ਸਕੂਲ ਕਪੂਰਥਲਾ ਵਿਚ ਦਾਖ਼ਲਾ ਲੈਣ ਲਈ 8 ਜਨਵਰੀ 2017 ਨੂੰ ਪ੍ਰੀਖਿਆ ਕਰਵਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੇ ਦੱਸਿਆ ਕਿ ਇਸ ਪ੍ਰੀਖਿਆ ਦੇ ਕੇਂਦਰ ਅੰਮ੍ਰਿਤਸਰ, ਫਰੀਦਕੋਟ, ਲੁਧਿਆਣਾ, ਪਟਿਆਲਾ ਅਤੇ ਕਪੂਰਥਲਾ ਵਿਚ ਹੋਣਗੇ। ਇਹ ਆਲ ਇੰਡੀਆ ਸੈਨਿਕ ਸਕੂਲ ਐਂਟਰੈਸ ਅਗਜ਼ਾਮ (2017) ਛੇਵੀਂ ਅਤੇ ਨੌਵੀਂ ਕਲਾਸ ਵਿੱਚ ਦਾਖ਼ਲੇ ਲਈ ਹੈ। ਛੇਵੀਂ ਕਲਾਸ ‘ਚ ਦਾਖ਼ਲਾ ਲੈਣ ਲਈ ਬੱਚੇ ਦਾ ਜਨਮ 2 ਜੁਲਾਈ 2006 ਤੋਂ 01 ਜੁਲਾਈ 2007 ਅਤੇ ਇਸੇ ਤਰਾਂ ਨੌਵੀਂ ਜਮਾਤ ‘ਚ ਦਾਖ਼ਲਾ ਲੈਣ ਲਈ 2 ਜੁਲਾਈ 2003 ਤੋਂ 1 ਜੁਲਾਈ 2004 ਦਾ ਹੋਣਾ ਚਾਹੀਦਾ ਹੈ। ਇਸ ਪ੍ਰੀਖਿਆ ਲਈ ਪ੍ਰਾਸਪੈਕਟਸ ਜਨਰਲ ਕੈਟਾਗਰੀ ਅਤੇ ਸੈਨਿਕਾਂ ਦੇ ਬੱਚਿਆਂ ਲਈ 480/-ਰੁਪਏ ਰਜਿਸਟਰਡ ਡਾਕ ਦੁਆਰਾ ਸੈਨਿਕ ਸਕੂਲ ਕਪੂਰਥਲਾ ਤੋਂ ਮੰਗਵਾਇਆ ਜਾ ਸਕਦਾ ਹੈ ਜਾਂ 17 ਅਕਤੂਬਰ 2016 ਤੋਂ 18 ਨਵੰਬਰ 2016 ਤੱਕ ਸਕੂਲ ਤੋਂ ਪ੍ਰਾਸਪੈਕਟ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਦਾਖ਼ਲੇ ਦੀ ਆਖਰੀ ਮਿਤੀ 30 ਨਵਬਰ 2016 ਹੈ। ਉਨਾਂ ਦੱਸਿਆ ਕਿ ਇਸ ਸਬੰਧੀ ਹੋਰ ਜਿਆਦਾ ਜਾਣਕਾਰੀ ਲਈ ਵੈਬਸਾਈਟ ਤੋਂ ਦੇਖਿਆ ਜਾ ਸਕਦਾ ਹੈ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply