ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਕਬੱਡੀ ਖੇਡ ਖੇਤਰ ਨੂੰ ਵਿਸ਼ਵ ਪੱਧਰ ਤੇ ਹੋਰ ਵੀ ਚੁਸਤ-ਦਰੁਸਤ ਬਣਾਉਣ ਤੇ ਇਸ ਦੇ ਪ੍ਰਚਾਰ ਤੇ ਪ੍ਰਸਾਰ ਦੇ ਵਿੱਚ ਵਾਧਾ ਕਰਨ ਦੇ ਮੰਤਵ ਨਾਲ ਕਰਵਾਏ ਜਾ ਰਹੇ 6ਵੇਂ ਵਿਸ਼ਵ ਕੱਪ ਕਬੱਡੀ ਦੇ ਅੰਮ੍ਰਿਤਸਰ ਦੇ ਕਸਬਾ ਅਟਾਰੀ ਵਿਖੇ ਸਥਿਤ ਸ਼ਹੀਦ ਦਲਬੀਰ ਸਿੰਘ ਰਣੀਕੇ ਖੇਡ ਸਟੇਡੀਅਮ ਵਿਖੇ 8 ਨਵੰਬਰ ਨੂੰ ਕਰਵਾਏ ਜਾ ਰਹੇ 5 ਸਿਲਸਿਲੇਵਾਰ ਮੈਚਾ ਦੀ ਸਫਲਤਾ ਪੂਰਵਕ ਤਿਆਰੀ ਨੂੰ ਲੈ ਕੇ ਨਿਯੁਕਤ ਕੀਤੇ ਗਏ ਨੋਡਲ ਅਫਸਰ ਐਸ.ਡੀ.ਐਸ-2 ਰਾਜੇਸ਼ ਸ਼ਰਮਾ ਦੇ ਵੱਲੋ ਜਿਲ੍ਹੇ ਦੇ ਵੱਖ-ਵੱਖ ਪੁਲਿਸ ਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਨਾਲ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਦਿਆਂ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੌਰ ਸੰਧੂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਦਿਹਾਤੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਡੀ.ਐਸ.ਪੀ ਮਹਿੰਦਰ ਸਿੰਘ, ਇੰਸਪੈਕਟਰ ਹਰਮਿੰਦਰ ਸਿੰਘ ਸੰਧੂ, ਏ.ਈ.ਓ ਕੁਲਜਿੰਦਰ ਸਿੰਘ ਮੱਲੀ, ਐਕਸ .ਈ.ਐਨ ਸੰਜੀਵ ਗੁਪਤਾ, ਐਸ.ਡੀ.ਓ ਬਲਦੇਵ ਰਾਜ, ਬੀ.ਡੀ.ਪੀ.ਓ ਤਜਿੰਦਰ ਕੁਮਾਰ, ਬਲਾਕ ਅਫਸਰ ਮੋਹਨ ਦੀਪ ਸਿੰਘ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਜਗਦੀਸ਼ ਸਿੰਘ, ਕੁਲਵਿੰਦਰ ਸਿੰਘ ਅਤੇ ਸਰਪੰਚ ਸੰਮਾ ਸਿੰਘ ਰਣੀਕੇ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾ ਦੱਸਿਆ ਕਿ ਇਸ ਦੌਰਾਨ ਨੋਡਲ ਅਫਸਰ ਦੇ ਵੱਲੋਂ ਵਿਸ਼ਵ ਕੱਪ ਕਬੱਡੀ ਦੀਆ ਹੁਣ ਤੱਕ ਦੀਆ ਤਿਆਰੀਆ ਦੀ ਸਮੀਖਿਆ ਕਰਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਦੇ ਕੋਲੋ ਪ੍ਰਗਤੀ ਰਿਪੋਰਟ ਹਾਸਲ ਕੀਤੀ।ਇਸ ਦੌਰਾਨ ਉਹਨਾ ਨੇ ਰਹਿੰਦੀਆ ਤਿਆਰੀਆਂ ਨੂੰ ਲੈ ਕੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਤੇ ਵਿਚਾਰ-ਵਿਟਾਦਰਾ ਕੀਤਾ।ਡੀ.ਐਸ.ਓ ਹਰਪਾਲਜੀਤ ਕੌਰ ਸੰਧੂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਟੇਡੀਅਮ ਨੂੰ ਤਿਆਰ ਕੀਤਾ ਜਾਵੇਗਾ। ਜਿਸ ਸਬੰਧੀ ਜਿਲ੍ਹਾ ਖੇਡ ਦਫਤਰ ਦੇ ਵੱਲੋਂ ਅਮਲਾ ਲਗਾ ਦਿੱਤਾ ਗਿਆ ਹੈ।ਜਦੋ ਕਿ ਬਾਕੀ ਦੀਆ ਤਿਆਰੀਆ ਲਈ ਹੋਰਨਾਂ ਵਿਭਾਗਾ ਦਾ ਸਹਿਯੋਗ ਲਿਆ ਜਾ ਰਿਹਾ ਹੈ।ਇਸ ਦੌਰਾਨ ਨੋਡਲ ਅਫਸਰ ਦੇ ਵੱਲੋਂ ਹੋਰਨਾਂ ਵਿਭਾਗਾ ਦੇ ਅਧਿਕਾਰੀਆਂ ਦੇ ਕੋਲੋ ਸੁਝਾਅ ਹਾਸਲ ਕੀਤੇ ਗਏ। ਫੋਟੋ ਕੈਪਸ਼ਨ: 6ਵੇ ਵਿਸ਼ਵ ਕੱਪ ਕਬੱਡੀ ਦੇ ਨੋਡਲ ਅਫਸਰ ਐਸਡੀਐਮ-2 ਰਜੇਸ਼ ਸ਼ਰਮਾ,ਡੀਐਸਓ ਹਰਪਾਲਜੀਤ ਕੋਰ ਸੰਧੂ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਦੇ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …