Thursday, April 30, 2026

ਭਾਜਪਾ ਦੇ ਕੌਂਸਲਰ ਦੇ ਪਤੀ ਸਮੇਤ ਦੋ ਭਾਜਪਾ ਆਗੂ ਹਾਈਕਮਾਂਡ ਨਾਲ ਰੁੱਸੇ

ppn2110201624ਜੰਡਿਆਲਾ ਗੁਰੂ, 21 ਅਕਤੂਬਰ (ਹਰਿੰਦਰ ਪਾਲ ਸਿੰਘ)- ਜੰਡਿਆਲਾ ਗੁਰੂ ਦੇ ਵਾਰਡ ਨੰਬਰ 10 ਤੋਂ ਭਾਜਪਾ ਦੀ ਕੌਂਸਲਰ ਦੇ ਪਤੀ ਮਨਦੀਪ ਢੋਟ ਅਤੇ ਭਾਜਪਾ ਦਿਹਾਤੀ ਜਿਲ੍ਹਾ ਅੰਮ੍ਰਿਤਸਰ ਦੇ ਪੱਛੜੀਆਂ ਸ਼੍ਰੇਣੀ ਦੇ ਜ਼ਿਲਾ ਕਨਵੀਨਰ ਤਜਿੰਦਰ ਸਿੰਘ ਚੰਦੀ ਨੇ ਅੱਜ ਪੱਤਰਕਾਰ ਵਾਰਤਾ ਵਿੱਚ ਗੱਲਬਾਤ ਕਰਦਿਆਂ ਆਖਿਆ ਕਿ ਉਨ੍ਹਾਂ ਨੇ ਪਾਰਟੀ ਦੇ ਪ੍ਰਤੀ ਆਪਣੀ ਵਫਾਦਾਰੀ ਪੂਰੀ ਤਨਦੇਹੀ ,ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾਈ ਹੈ।ਜਿਸ ਦੀ ਮਿਸਾਲ ਨਗਰ ਕੌਂਸਿਲ ਜੰਡਿਆਲਾ ਗੁਰੂ ਦੀਆਂ 2016 ਦੀਆਂ ਚੋਂਣਾ ਵਿੱਚ ਦੇਖਣ ਨੂੰ ਮਿਲਿਆ ਹੈ।ਜਿੱਥੇ ਭਾਜਪਾ ਪਾਰਟੀ ਦਾ ਕੋਈ ਨਾਮੋਨਿਸ਼ਾਂਨ ਨਹੀਂ ਸੀ ਉਥੇ ਭਾਰੀ ਲੀਡ ਨਾਲ ਕੌਂਸਲਰ ਦੀ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਿਵੱਚ ਪਾਈ ।ਬਾਵਜੂਦ ਇਸਦੇ ਇਨ੍ਹਾਂ ਨੂੰ ਭਾਜਪਾ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਹਾਈ ਕਮਾਂਡ ਵੱਲੋਂ ਅਣਦੇਖਿਆ  ਕੀਤਾ ਜਾ ਰਿਹਾ ਹੈ।ਪਾਰਟੀ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਨਾ ਹੀ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ ਤੇ ਨਾ ਹੀ ਕੋਈ ਸੂਚਨਾ ਦਿੱਤੀ ਜਾਂਦੀ ਹੈ।ਉਨ੍ਹਾਂ ਆਖਿਆ ਕਿ ਜੇਕਰ ਪਾਰਟੀ ਹਾਈਕਮਾਂਡ ਦਾ ਇਹੋ ਹੀ ਵਤੀਰਾ ਰਿਹਾ ਤਾਮਜਬੂਰਨ ਉਨ੍ਹਾਂ ਨੂੰ ਕੋਈ ਸਖਤ ਕਦਮ ਉਠਾਣਾ ਪਵੇਗਾ।

ਕੀ ਕਹਿੰਦੇ ਹਨ ਭਾਜਪਾ ਜਿਲ੍ਹਾ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ?
ਪੱਤਰਕਾਰ ਵੱਲੋਂ ਜਦੋਂ ਇਸ ਮਾਮਲੇ ਸੰਬੰਧੀ ਅੰਮ੍ਰਿਤਸਰ ਭਾਜਪਾ ਦਿਹਾਤੀ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਰਾਮ ਸ਼ਰਨ ਪਰਾਸ਼ਰ ਨਾਲ ਗੱਲਬਾਤ ਕੀਤੀ ਗਈ ਤਾ ਉਨਾਂ ਆਖਿਆ ਕਿ ਮਨਦੀਪ ਢੋਟ ਅਤੇ ਤਜਿੰਦਰ ਸਿੰਘ ਚੰਦੀ ਸਾਡੀ ਪਾਰਟੀ ਦੇ ਮੇਹਨਤੀ, ਅਣਥੱਕ ਅਤੇ ਵਫ਼ਾਦਾਰ ਵਰਕਰ ਹਨ।ਇਸ ਮਾਮਲੇ ਬਾਰੇ ਉਨ੍ਹਾਂ ਨਾਲ ਬੈਠ ਕੇ ਗਿਲੇ ਸ਼ਿਕਵੇ ਦੂਰ ਕੀਤੇ ਜਾਣਗੇ।ਭਾਜਪਾ ਪਾਰਟੀ ਨੂੰ ਕਿਸੇ ਵੀ ਕੀਮਤ ਤੇ ਦੋਫਾੜ ਨਹੀਂ ਹੋਣ ਦਿੱਤਾ ਜਾਵੇਗਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply