ਜੰਡਿਆਲਾ ਗੁਰੂ, 21 ਅਕਤੂਬਰ (ਹਰਿੰਦਰ ਪਾਲ ਸਿੰਘ)- ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਸਥਾਨਕ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਵਲੋਂ ਹਰ ਮਹੀਨੇਂ ਦੇ ਅੰਤ ਵਿੱਚ ਹਰੇਕ ਸਕੂਲ ਕੋਲੋ ਮਿਡ ਡੇ ਮੀਲ ਦਾ ਬਿੱਲ ਲਿਆ ਜਾਦਾ ਹੈ,ਜਿਸ ਵਿੱਚ ਬੱਚਿਆ ਦੀ ਗਿਣਤੀ, ਰਾਸ਼ਨ ਤੇ ਪੈਸਿਆ ਦਾ ਹਿਸਾਬ ਆਦਿ ਹੁੰਦਾ ਹੈ,ਪਰ ਸਿੱਖਿਆ ਵਿਭਾਗ ਵਲੋ ਰੋਜ਼ਾਨਾ ਮਿਡ ਡੇ ਮੀਲ ਦਾ ਐਸ.ਐਮ.ਐਸ ਮੰਗ ਕੇ ਅਧਿਆਪਕਾਂ ਦੀ ਹਰਾਸਮੈਂਟ ਕੀਤੀ ਜਾ ਰਹੀ ਹੈ।ਲਾਹੌਰੀਆ ਨੇ ਕਿਹਾ ਕਿ ਵਿਭਾਗ ਜਾਂ ਬਿੱਲ ਲੈ ਲਵੇ ਜਾਂ ਐਸ.ਐਮ.ਐਸ ,ਅਧਿਆਪਕਾਂ ਤੇ ਬੱਚਿਆ ਨੂੰ ਪੜਾਉਣ ਤੋ ਇਲਾਵਾਂ ਹੋਰ ਕੰਮਾਂ ਦਾ ਬੋਝ ਵੀ ਹੁੰਦਾ ਹੈ,ਵਿਭਾਗ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ।ਲਾਹੌਰੀਆ ਨੇ ਦੱਸਿਆ ਕਿ ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਨੇ ਪਹਿਲਾਂ ਹੀ ਇਸ ਐਸ.ਐਮ.ਐਸ ਦਾ ਬਾਈਕਾਟ ਕੀਤਾ ਹੈ, ਜੋ ਕਿ ਜਾਰੀ ਰਹੇਗਾ। ਇਸ ਮੌਕੇ ਭੁਪਿੰਦਰ ਸਿੰਘ ਠੱਠੀਆ, ਨਵਦੀਪ ਸਿੰਘ ਵਿਰਕ, ਸੁਰਿੰਦਰ ਸਿੰਘ ਬਾਠ, ਪਰਮਬੀਰ ਸਿੰਘ ਵੇਰਕਾ, ਹਰਦਿਆਲ ਸਿੰਘ ਭੱਟੀ, ਸੁਖਚੈਨ ਸਿੰਘ ਖਹਿਰਾ, ਸਰਬਜੀਤ ਸਿੰਘ, ਰਾਜਨ ਸ਼ਰਮਾ ਆਦਿ ਆਗੂ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media