ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਨੇ ਭਾਰਤੀ ਸਵਾਧੀਨਤਾ ਸੰਗਰਾਮ ਦੇ ਮਹਾਨ ਸਵਤੰਤਰਤਾ ਸੈਨਾਨੀ ਅਸ਼ਫ਼ਾਕੁੱਲਾ ਖ਼ਾਨ ਦੀ 113ਵੀਂ ਵਰੇਗੰਢ੍ਹ ਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਉਹ ਉਰਦੂ ਦੇ ਬਹੁਤ ਚੰਗੇ ਕਵੀ ਸਨ ਤੇ ਉਹਨਾਂ ਦੇ ਂਹਸਰਤਂ ਉਪਨਾਮ ਤੋਂ ਬਹੁਤ ਸੋਹਣੀਆਂ ਕਵਿਤਾਵਾਂ ਅਤੇ ਗਜ਼ਲਾਂ ਲਿਖੀਆਂ ਸਨ। ਉਹਨਾਂ ਨੂੰ 22 ਸਾਲ ਦੀ ਛੋਟੀ ਉਮਰ ਵਿੱਚ ਹੀ ਫਾਂਸੀ ਦੇ ਦਿੱਤੀ ਗਈ।
ਸਕੂਲ ਦੇ ਵਿਦਿਆਰਥੀਆਂ ਨੇ ਇਸ ਮਹਾਨ ਨਾਇਕ ਦੇ ਜੀਵਨ ਦੀਆਂ ਘਟਨਾਵਾਂ ਨੂੰ ਸੁਣਾ ਕੇ ਉਹਨਾਂ ਨੂੰ ਯਾਦ ਕੀਤਾ। ਉਹਨਾਂ ਦਾ ਸਰੀਰ ਲੋਹੇ ਦਾ ਅਤੇ ਇਰਾਦੇ ਫੌਲਾਦੀ ਸਨ।ਉਹਨਾਂ ਦੁਆਰਾ ਕੀਤਾ ਹਰੇਕ ਕੰਮ ਭਾਰਤ ਦੀ ਸੇਵਾ ਹਿੱਤ ਸੀ।ਵਿਦਿਆਰਥੀਆਂ ਨੇ ਇਸ ਮਹਾਨ ਆਤਮਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਵਿਤਾਵਾਂ ਅਤੇ ਦੇਸ਼ਸ਼ਭਗਤੀ ਦੇ ਗੀਤ ਗਾਏ। ਪੰਜਾਬ ਜ਼ੋਨ ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਜੀ ਪ੍ਰਿੰਸੀਪਲ ਡੀ.ਏ.ਵੀ ਕਾਲਜ ਨੇ ਇਸ ਤਰ੍ਹਾਂ ਦੇ ਮਹਾਨ ਸਵਤੰਤਰਤਾ ਸੈਨਾਨੀ, ਜਿੰਨ੍ਹਾਂ ਨੇ ਭਾਰਤ ਦੀ ਅਜ਼ਾਦੀ ਦੀ ਖ਼ਾਤਿਰ ਆਪਣਾ ਬਲੀਦਾਨ ਦੇ ਦਿੱਤਾ ਨੂੰ ਯਾਦ ਕਰਨ ਤੇ ਵਿਦਿਆਰਥੀਆਂ ਦੇ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।ਸਕੂਲ ਦੇ ਪ੍ਰਿzੰਸੀਪਲ ਡਾ. ਨੀਰਾ ਸ਼ਰਮਾ ਨੇ ਵੀ ਅਸ਼ਫ਼ਾਕੁੱਲਾ ਖ਼ਾਨ ਨੂੰ ਸ਼ਰਧਾਂਜਲੀ ਭੇਂਟ ਕੀਤੀ।ਉਹਨਾਂ ਨੇ ਕਿਹਾ ਕਿ ਉਹਨਾਂ ਦੇ ਮਹਾਨ ਬਲੀਦਾਨ ਨੂੰ ਹਰੇਕ ਭਾਰਤੀ ਹਮੇਸ਼ਾਂ ਯਾਦ ਰੱਖੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media