Thursday, June 25, 2026

1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਪੀੜਤ ਸਹਿਯੋਗ ਦਿੱਲੀ ਕਮੇਟੀ

ppn2210201605ਨਵੀਂ ਦਿੱਲੀ, 22 ਅਕਤੂਬਰ (ਪੰਜਾਬ ਪੋਸਟ ਬਿਊਰੋ)- 1984 ਸਿੱਖ ਕਤਲੇਆਮ ਦੇ ਬੰਦ ਹੋਏ ਕਈ ਅਹਿਮ ਕੇਸਾਂ ਨੂੰ ਅੰਜ਼ਾਮ ਤਕ ਪਹੁੰਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੀੜਤ ਪਰਿਵਾਰਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਵੱਲੋਂ ਸਥਾਪਿਤ ਕੀਤੀ ਗਈ ਐਸ.ਆਈ.ਟੀ. ਵੱਲੋਂ ਮੁੜ੍ਹ ਖੋਲੇ ਗਏ ਲਗਭਗ 250 ਮਾਮਲਿਆਂ ਦੀ ਜਾਂਚ ਵਿਚ ਲੋੜੀਂਦੇ ਗਵਾਹਾਂ ਦੀ ਭਾਲ ਲਈ ਦਿੱਲੀ ਕਮੇਟੀ ਨੂੰ ਸਹਿਯੋਗ ਦੇਣ ਲਈ ਭੇਜੇ ਗਏ ਪੱਤਰਾਂ ਤੋਂ ਬਾਅਦ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਕੋ-ਚੇਅਰਮੈਨ ਜਸਵਿੰਦਰ ਸਿੰਘ ਜੌਲੀ ਵੱਲੋਂ ਸ਼ਿਕਾਇਤਕਰਤਾ ਅਤੇ ਪੀੜਤਾਂ ਨੂੰ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਣ ਦੀ ਬੇਨਤੀ ਕੀਤੀ ਗਈ ਹੈ।
ਜੌਲੀ ਨੇ ਦੱਸਿਆ ਕਿ ਐਸ.ਆਈ.ਟੀ ਨੂੰ ਦਿੱਲੀ ਕਮੇਟੀ ਵੱਲੋਂ ਬੰਦ ਹੋਏ ਲਗਭਗ 150 ਕੇਸਾਂ ਦੀ ਪੂਰੀ ਰਿਪੋਰਟ ਕਮੇਟੀ ਦੀ ਐਸ.ਆਈ.ਟੀ. ਵਿਭਾਗ ਦੀ ਮੁੱਖੀ ਐਡਵੋਕੇਟ ਸੁਖਬੀਰ ਕੌਰ ਬਾਜਵਾ ਵੱਲੋਂ ਬਣਾ ਕੇ ਦਿੱਤੀ ਗਈ ਸੀ। ਜਿਸ ਤੇ ਕਾਰਵਾਈ ਕਰਦੇ ਹੋਏ ਐਸ.ਆਈ.ਟੀ ਮੁੱਖੀ ਨੇ ਜਿਆਦਾਤਰ ਕੇਸਾਂ ਵਿਚ ਮੁੜ੍ਹ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰ 1984 ਵਿਚ ਦਰਜ਼ ਹੋਈਆਂ ਐਫ.ਆਈ.ਆਰ ਦੇ ਗਵਾਹ ਅਤੇ ਪੀੜਤਾਂ ਨੂੰ 32 ਸਾਲ ਬਾਅਦ ਲੱਭਣ ਵਿਚ ਐਸ.ਆਈ.ਟੀ. ਨੂੰ ਖਾਸੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਦਿੱਲੀ ਕਮੇਟੀ ਦੇ ਸੰਪਰਕ ਵਿਚ ਰਹਿੰਦੇ ਪੀੜਤਾਂ ਦੀ ਮਦਦ ਨਾਲ ਕਈ ਗਵਾਹਾਂ ਨੂੰ ਲੰਬੀ ਜਦੋਂਜਹਿਦ ਤੋਂ ਬਾਅਦ ਲੱਭਿਆ ਜਾ ਚੁੱਕਾ ਹੈ।
ਜੌਲੀ ਨੇ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੁਜਾਰਿਸ਼ ‘ਤੇ ਪ੍ਰਧਾਨ ਮੰਤਰੀ ਵੱਲੋਂ ਅਪਰਾਧਿਕ ਮਾਮਲਿਆਂ ਦੀ ਮੁੜ੍ਹ ਤੋਂ ਜਾਂਚ ਕਰਨ ਲਈ ਐਸ.ਆਈ.ਟੀ ਬਣਾਈ ਗਈ ਸੀ।ਬੀਤੇ 32 ਸਾਲਾਂ ਦੌਰਾਨ ਦਿੱਲੀ ਪੁਲਿਸ ਜਾਂ ਸੀ.ਬੀ.ਆਈ. ਵੱਲੋਂ ਬੰਦ ਕੀਤੇ ਗਏ ਕੇਸਾਂ ਨੂੰ ਮੁੜ੍ਹ ਤੋਂ ਖੋਲ ਕੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਜਿਸ ਪੱਧਰ ‘ਤੇ ਐਸ.ਆਈ.ਟੀ. ਕਾਰਜ ਕਰ ਰਹੀ ਹੈ ਉਸਦੇ ਮੁਕਾਬਲੇ ਮਾਮਲੇ ਦੇ ਸ਼ਿਕਾਇਤਕਰਤਾ ਅਤੇ ਪੀੜਤ ਐਸ.ਆਈ.ਟੀ ਦੇ ਸਾਹਮਣੇ ਕਈ ਨੋਟਿਸ ਦੇਣ ਤੋਂ ਬਾਅਦ ਵੀ ਸਾਹਮਣੇ ਆਉਣ ਲਈ ਆਨਾਕਾਨੀ ਕਰ ਰਹੇ ਹਨ। ਜੌਲੀ ਨੇ ਮੌਜੂਦਾ ਸਥਿਤੀ ਨੂੰ ਕੌਮ ਲਈ ਤਕਲੀਫ਼ਦੇਹ ਕਰਾਰ ਦਿੰਦੇ ਹੋਏ ਇਨਸਾਫ਼ ਨਾ ਮਿਲਣ ਦਾ ਵਿਅੰਗ ਕਰਨ ਵਾਲੇ ਬੁੱਧੀਜੀਵੀ ਤਬਕੇ ਨੂੰ ਸਿੱਕੇ ਦੇ ਇਸ ਪਹਿਲੂ ਤੇ ਵੀ ਵਿਚਾਰ ਕਰਨ ਦੀ ਅਪੀਲ ਕੀਤੀ।
ਇਸ ਮਸਲੇ ‘ਤੇ ਅਦਾਲਤਾਂ ਵਿਚ ਚਲ ਰਹੀ ਕਾਨੂੰਨੀ ਲੜਾਈ ਨੂੰ ਨੇੜੇ ਤੋਂ ਵੇਖ ਰਹੇ ਜੌਲੀ ਨੇ ਆਪਣਾ ਦਰਦ ਬਿਆਨ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਅਸੀਂ ਸਮੂਹ ਸਿਆਸੀ ਪਾਰਟੀਆਂ ਨੂੰ ਇਨਸਾਫ਼ ਨਾ ਮਿਲਣ ਕਰਕੇ ਗਾਲਾਂ ਕੱਢਦੇ ਹਾਂ ਪਰ ਜਦੋਂ ਕਾਨੂੰਨਨ ਅਤੇ ਸੰਵੈਧਾਨਿਕ ਤੌਰ ਤੇ ਪੂਰੀ ਇੱਛਾਸ਼ਕਤੀ ਦੇ ਨਾਲ ਕੌਮ ਦੀ ਲੜਾਈ ਨੂੰ ਆਪਣਾ ਫ਼ਰਜ਼ ਸਮਝ ਕੇ ਕੋਈ ਧਿਰ ਜਦੋਂ ਕਾਰਜ ਕਰਦੀ ਹੈ ਤਾਂ ਬਜਾਏ ਉਸਦਾ ਸਹਿਯੋਗ ਕਰਨ ਦੇ ਲੱਤਾਂ ਖਿੱਚਣ ਵਿਚ ਸਾਨੂੰ ਸੁਆਦ ਆਉਂਦਾ ਹੈ।ਜੌਲੀ ਨੇ ਸਾਫ਼ ਕੀਤਾ ਕਿ ਜੇਕਰ ਅੱਜ ਵੀ ਸਾਡੇ ਗਵਾਹ ਅਤੇ ਸ਼ਿਕਾਇਤਕਰਤਾ ਕਾਤਿਲਾਂ ਨੂੰ ਸਜਾਵਾਂ ਦਿਵਾਉਣ ਲਈ ਅੱਗੇ ਨਹੀਂ ਆਉਣਾ ਚਾਹੁੰਦੇ ਤਾਂ ਸਾਨੂੰ ਸਿਆਸੀ ਧਿਰਾਂ ਨੂੰ ਇਸ ਮਸਲੇ ‘ਤੇ ਮਾੜਾ ਆਖਣ ਦੀ ਨੀਤੀ ਨੂੰ ਵੀ ਤਿਆਗਣਾ ਪਵੇਗਾ। ਕਿਉਂਕਿ ਅਦਾਲਤ ਵਿਚ ਇਨਸਾਫ਼ ਸਬੂਤ ਅਤੇ ਗਵਾਹਾਂ ਨਾਲ ਪ੍ਰਾਪਤ ਹੁੰਦਾ ਹੈ ਨਾ ਕਿ ਸ਼ੋਸ਼ਲ ਮੀਡੀਆ ਤੇ ਕਿਸੇ ਧਿਰ ਨੂੰ ਦੋਸ਼ੀ ਕਰਾਰ ਦੇਣ ਨਾਲ।
ਇਸ ਸੰਬੰਧ ਵਿਚ ਜੌਲੀ ਨੇ ਬਦਰਪੁਰ ਥਾਣੇ ਵਿਚ ਦਰਜ਼ ਐਫ.ਆਈ.ਆਰ ਨੰਬਰ 286/84, ਗਾਂਧੀ ਨਗਰ ਥਾਣੇ ਦੀ ਐਫ.ਆਈ.ਆਰ. ਨੰਬਰ 325/84, ਸੁਲਤਾਨਪੁਰੀ ਥਾਣੇ ਦੀ ਐਫ.ਆਈ.ਆਰ. ਨੰਬਰ 75/91 ਸਣੇ ਸੈਂਕੜੇ ਮਾਮਲਿਆਂ ਦਾ ਹਵਾਲਾ ਦਿੱਤਾ ਜਿਸ ਵਿਚ ਗਵਾਹ ਜਾਂ ਸ਼ਿਕਾਇਤਕਰਤਾ ਐਸ.ਆਈ.ਟੀ. ਦੇ ਸਾਹਮਣੇ ਪੇਸ਼ ਨਹੀਂ ਹੋ ਰਹੇ ਹਨ।

Select Files

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply