Friday, October 2, 2026

ਪੰਜਾਬ ਪੁਲੀਸ ਦਾ ਸਿਪਾਹੀ ਪਿਛਲੇ 4 ਸਾਲਾਂ ਤੋਂ ਲਾਪਤਾ

ppn2210201606ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ ਸੱਗੂ)- ਥਾਣਾ ਸਿਲਵ ਲਾਇਨ ਅੰਮ੍ਰਿਤਸਰ ਦੀ ਪੁਲਸ ਨੇ ਪੰਜਾਬ ਪੁਲੀਸ ਦੇ ਇਕ ਸਿਪਾਹੀ ਦੇ ਲਾਪਤਾ ਹੋਣ ਤੇ ਮੁਕੱਦਮਾ ਨੰਬਰ 16, 365 ਆਈ.ਪੀ.ਸੀ. ਤਹਿਤ ਕੇਸ ਦਰਜ ਕੀਤਾ ਹੈ।ਇਹ ਮੁਕੱਦਮਾ ਪੁਲੀਸ ਵੱਲੋਂ 2015 ਵਿਚ ਦਰਜ ਕੀਤਾ ਗਿਆ ਸੀ ਅਤੇ ਹਾਲੇ ਤੱਕ ਗੁੰਮ ਹੋਏ ਸਿਪਾਹੀ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ।ਸਿਵਲ ਲਾਇਨ ਦੇ ਏ.ਐਸ.ਆਈ ਕੁਲਦੀਪ ਸਿੰਘ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਪਾਹੀ ਅਵਤਾਰ ਸਿੰਘ ਜੋ ਪੁਲੀਸ ਲਾਇਨ ਅੰਮ੍ਰਿਤਸਰ ਤੋਂ 10 ਮਾਰਚ 2012 ਤੋਂ ਗੈਰ ਹਾਜ਼ਰ ਚੱਲਿਆ ਆ ਰਿਹਾ ਸੀ ਅਤੇ ਉਸਦੇ ਗੁੰਮ ਹੋਣ ਬਾਰੇ ਕੋਈ ਵੀ ਸੁਰਾਗ ਪੁਲੀਸ ਨੂੰ ਨਹੀਂ ਮਿਲ ਸਕਿਆ ਹੈ। ਏ.ਐਸ.ਆਈ ਨੇ ਦੱਸਿਆ ਕਿ ਅਵਤਾਰ ਸਿੰਘ ਦੀ ਉਮਰ ਕਰੀਬ 24 ਸਾਲ ਹੈ, ਉਸਦਾ ਕੱਦ 5 ਫੁੱਟ 8 ਇੰਚ ਹੈ ਅਤੇ ਉਹ ਪੁਲੀਸ ਕਲੋਨੀ ਤਰਨਤਾਰਨ ਦਾ ਵਸਨੀਕ ਹੈ।ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਪਹਿਚਾਣ ਕਰਕੇ ਕੋਈ ਵੀ ਵਿਅਕਤੀ ਇਸਦੀ ਸੂਚਨਾ ਥਾਣਾ ਸਿਵ ਲਾਇਨ ਅੰਮ੍ਰਿਤਸਰ ਵਿਖੇ ਦੇ ਸਕਦਾ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply