Friday, November 22, 2024

ਅੰਡਰ-14-17 ਸਾਲ ਉਮਰ ਵਰਗ ਦੇ ਲੜਕੇ-ਲੜਕੀਆਂ ਦੇ ਜਿਲ੍ਹਾ ਪੱਧਰੀ ਖੇਡ ਮੁਕਾਬਲੇ 25 ਤੋਂ

ਅੰਮ੍ਰਿਤਸਰ, 25 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਜਾਬੀ ਸੂਬੇ ਦੇ 50 ਸਾਲ ਪੂਰੇ ਹੋਣ ਨੂੰ ਸਮਰਪਿਤ ਜਿਲ੍ਹਾ ਪੱਧਰੀ ਖੇਡ ਕੰਪੀਟੀਸ਼ਨ (ਲੜਕੇ-ਲੜਕੀਆਂ) ਅੰਡਰ-14 ਅਤੇ 17 ਉਮਰ ਵਰਗ 25-26 ਅਕਤੂਬਰ ਨੂੰ ਆਯੋਜਿਤ ਕੀਤੇ ਜਾਣਗੇ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦੇਦਿਆ ਤੇ ਸ਼ੈਡਿਊਲ ਜਾਰੀ ਕਰਦਿਆਂ ਜਿਲ੍ਹਾ ਖੇਡ ਅਫਸਰ ਹਰਪਾਲਜੀਤ ਕੌਰ ਸੰਧੂ ਨੇ ਅੱਗੇ ਦੱਸਿਆ ਕਿ ਅੰਡਰ 14 ਸਾਲ ਉਮਰ ਵਰਗ ਲੜਕਿਆ ਦੇ ਬਾਕਸਿੰਗ ਮੁਕਾਾਬਲੇ ਸ:ਸ:ਸ:ਸ: ਨਰੈਣ ਗੜ੍ਹ ਛੇਹਰਟਾ ਵਿਖੇ, ਜੂਡੋ ਲੜਕੇ- ਲੜਕੀਆਂ ਸ੍ਰੀ ਗੁਰੂ ਰਾਮਦਾਸ ਸੀ: ਸੈ: ਸਕੂਲ, ਜਿਮਨਾਸਟਿਕ ਲੜਕੇ ਗੋਲਬਾਗ ਕੁਸ਼ਤੀ ਸਟੇਡੀਅਮ, ਜਿਮਨਾਸਟਿਕ ਲੜਕੀਆ ਗੋ: ਗ: ਸੀ: ਸੈ: ਸਕੂਲ, ਮਾਲ ਰੋਡ,ਕਬੱਡੀ ਗੁਰੂ ਨਾਨਕ ਸਟੇਡੀਅਮ, ਫੁੱਟਬਾਲ ਖਾਲਸਾ ਕਾਲਜੀਏਟ ਸੀ: ਸੈ: ਸਕੂਲ ਵਿਖੇ ਆਯੋਜਿਤ ਕੀਤੇ ਜਾਣਗੇ ਜਦੋ ਕਿ ਅੰਡਰ 17 ਸਾਲ ਉਮਰ ਵਰਗ ਦੇ ਲੜਕੇ-ਲੜਕੀਆ ਦੇ ਕੁਸ਼ਤੀ ਮੁਕਾਬਲੇ ਗੋਲਬਾਗ ਕੁਸ਼ਤੀ ਸਟੇਡੀਅਮ, ਬਾਕਸਿੰਗ ਸੀ:ਸੈ: ਸਕੂਲ ਨਰੈਣ ਗੜ੍ਹ ਛੇਹਰਟਾ, ਫੁੱਟਬਾਲ ਖਾਲਸਾ ਕਾਲਜੀਏਟ ਸੀ: ਸੈ: ਸਕੂਲ, ਹੈਂਡਬਾਲ ਖਾਲਸਾ ਕਾਲਜੀਏਟ ਸੀ: ਸੈ: ਸਕੂਲ, ਹਾਕੀ ਗੁਰੂ ਨਾਨਕ ਸਟੇਡੀਅਮ ਵਿਖੇ ਆਯੋਜਿਤ ਕੀਤੇ ਜਾਣਗੇ। ਉਹਨਾ ਅੱਗੇ ਦੱਸਿਆ ਦੋ ਦਿਨਾ ਜਿਲ੍ਹਾ ਪੱਧਰੀ ਇਹਨਾ ਖੇਡ ਮੁਕਾਬਲਿਆ ਨੂੰ ਸਫਲਤਾਪੂਰਵਕ ਸਿਰੇ ਚੜਾਉਣ ਲਈ ਵੱਖ-ਵੱਖ ਕਮੇਟੀਆ ਦਾ ਜਿੱਥੇ ਗਠਨ ਕੀਤਾ ਗਿਆ ਹੈ।ਉਥੇ ਵਿਭਾਗੀ ਮਾਹਰ ਕੋਚਾ, ਰੈਫਰੀਆ ਅਤੇ ਜੱਜਾ ਦੀ ਡਿਊਟੀ ਵੀ ਲਿਖਤੀ ਰੂਪ ਵਿੱਚ ਲਗਾ ਦਿੱਤੀ ਗਈ ਹੈ।ਜਦੋ ਕਿ ਉਪਰੋਕਤ ਖੇਡ ਮੁਕਾਬਲਿਆ ਨਾਲ ਸਬੰਧਿਤ ਵੱਖ-ਵੱਖ ਉਮਰ ਵਰਗ ਦੀਆਂ ਮਹਿਲਾ-ਪੁਰਸ਼ ਟੀਮਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।ਇਸ ਮੌਕੇ ਸੀਗੁਰਿੰਦਰ ਸਿੰਘ ਹੁੰਦਲ, ਫੁੱਟਬਾਲ ਕੋਚ ਪ੍ਰਦੀਪ ਕੁਮਾਰ, ਬਾਕਸਿੰਗ ਕੋਚ ਜੱਸਪ੍ਰੀਤ ਸਿੰਘ, ਜੂਡੋ ਕੋਚ ਹਰਮੀਤ ਸਿੰਘ, ਸਾਈਕਲਿੰਗ ਕੋਚ ਸਿਮਰਨਜੀਤ ਸਿੰਘ, ਹੈਂਡਬਾਲ ਕੋਚ ਜਸਵੰਤ ਸਿੰਘ, ਜੂਡੋ ਕੋਚ ਕਰਮਜੀਤ ਸਿੰਘ, ਵੇਟਲਿਫਟਿੰਗ ਕੋਚ ਹਰਭਜਨ ਸਿੰਘ, ਕਬੱਡੀ ਕੋਚ ਰਾਜਬੀਰ ਕੋਰ, ਰਜਨੀ ਸੈਣੀ, ਜਿਮਨਾਸਟਿਕ ਕੋਚ, ਜਿਮਨਾਸਟਿਕ ਕੋਚ ਅਕਾਸ਼ਦੀਪ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਕੁਸ਼ਤੀ ਕੋਚ ਕਰਨ ਸ਼ਰਮਾ, ਚੇਤਨ ਸ਼ਰਮਾ, ਕੁਲਦੀਪ ਸਿੰਘ, ਸੁਮਨ, ਸੁਖਰਾਜ ਸਿੰਘ, ਸ਼ਿਵ ਨਾਥ ਆਦਿ ਹਾਜਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply