

ਅੰਮ੍ਰਿਤਸਰ, 4 ਨਵੰਬਰ (ਜਗਦੀਪ ਸਿੰਘ ਸੱਗੂ)- ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਵੱਲੋਂ ਅੱਜ ਦੀਵਾਨ ਦੀ ਪ੍ਰਮੁੱਖ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ 66ਵੀਂ ਵਿਸ਼ਵ ਸਿੱਖ ਵਿੱਦਿਅਕ ਕਨਾਫਰੰਸ ਦਾ ਆਰੰਭ ਬੜੇ ਜੋਸ਼ ਅਤੇ ਉਤਸ਼ਾਹ ਨਾਲ ਕੀਤਾ ਗਿਆ। ਦੀਵਾਨ ਵੱਲੋਂ ਨਵਨਿਰਮਿਤ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਸਨ ਜਿਸਦੇ ਅੱਜ ਭੋਗ ਪਾਏ ਗਏ।ਉਪਰੰਤ ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਸੰਗੀਤ ਅਧਿਆਪਕਾ ਬੀਬੀ ਪ੍ਰਭਜੋਤ ਕੌਰ ਅਤੇ ਗੁਣਵੰਤ ਕੌਰ ਦੇ ਕਥੇ ਨੇ ਨਾਮ ਬਾਣੀ ਦੀ ਛਹਿਬਰ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ੬੬ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀ ਅਰੰਭਤਾ ਅਤੇ ਇਸ ਦੀ ਸਫਲਤਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ।ਚੀਫ਼ ਖ਼ਾਲਸਾ ਦੀਵਾਨ ਚੈਰੀਟਬੇਲ ਸੁਸਾਇਟੀ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੇ ਆਈਆਂ ਸੰਗਤਾਂ ਨੂੰ ‘ਜੀ ਆਇਆਂ’ ਆਖਿਆ। ਉਹਨਾਂ ਦੱਸਿਆ ਕਿ ਇਹ ਕਾਨਫਰੰਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ੩੫੦ਵੇਂ ਅਵਤਾਰ ਦਿਹਾੜੇ ਨੂੰ ਸਮਰਪਿਤ ਹੈ। ਉਹਨਾਂ ਕਾਨਫਰੰਸ ਦੇ ਵੱਖੁਵੱਖ ਪ੍ਰੋਗਰਾਮਾਂ ਬਾਰੇ ਸੰਖੇਪ ਵਿੱਚ ਜਾਣਕਾਰੀ ਦਿੱਤੀ। ਦੁਪਹਿਰ ਸਮੇਂ ਜੀ. ਟੀ. ਰੋਡ ਸਕੂਲ ਅਤੇ ਸੀ.ਕੇ.ਡੀ. ਇੰਸਟੀਚਿਊਟ ਆਫ ਮੈਨੇਜਮੈਂਟ ਵਿਖੇ ਆਯੋਜਿਤ ਵੱਖੁਵੱਖ ਪ੍ਰਦਰਸ਼ਨੀਆਂ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਦੁਆਰਾ ਉਦਘਾਟਨ ਕੀਤਾ ਗਿਆ ਜਿਹਨਾਂ ਵਿੱਚ ਵਾਤਾਵਰਨ ਅਤੇ ਕੁਦਰਤੀ ਸਾਧਨ, ਸਿੱਖ ਇਤਿਹਾਸ ਅਤੇ ਚਿੱਤਰਕਾਰੀ, ਤੰਤੀ ਸਾਜ਼ ਅਤੇ ਸ਼ਸਤਰ, ਐਜੂੁਟੈਕੁ੨੦੧੬ ਅਤੇ ਪੁਸਤਕ ਪ੍ਰਦਰਸ਼ਨੀ ਸ਼ਾਮਲ ਸਨ। ਇਸਤੋਂ ਇਲਾਵਾ ਮਾਡਲ ਪ੍ਰਦਰਸ਼ਨੀ ਵਿੱਚ ਪ੍ਰਦੂਸ਼ਨ ਰਹਿਤ ਸ਼ਹਿਰਾਂ, ਹਾਈਡਰੋਲੀਕ ਵਿਧੀ ਨਾਲ ਹਾਣੀਰਹਿਤ ਨਿਰਮਾਣ ਦੀ ਕਿਰਿਆ, ਪੁਰਾਤਨ ਪਿੰਡਾਂ ਅਤੇ ਮੇਲਿਆਂ ਦਾ ਦ੍ਰਿਸ਼, ਭਾਫ ਨਾਲ ਚੱਲਣ ਵਾਲੇ ਜਨਰੇਟਰ, ਆਰਗੈਨਿਕ ਸਬਜੀਆਂ, ਬੀਜ਼ਾਂ, ਖਾਦਾਂ, ਲੋਹ ਟੱਨਲ ਸੁਰੰਗਾਂ ਵਿੱਚ ਸੁਰਖਿਅਤ ਖੇਤੀ, ਆਰਗੈਨਿਕ ਸ਼ਹਿਦ ਤੇ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਐਜੂੁਟੈਕੁ੨੦੧੬ ਵਿੱਚ ਵਿਦਿਆਰਥੀਆਂ ਦੁਆਰਾ ਭਵਿੱਖ ਵਿੱਚ ਵਰਤੇ ਜਾਣ ਵਾਲੇ ਗਲਾਸ ਲੈਪੁਟਾਪ, ਟੀਚਿੰਗੁਲਰਨਿੰਗ ਦੀ ਨਵੀਂ ਪ੍ਰਣਾਲੀ ਅਤੇ ਹੋਰ ਵਿਦਅਕ ਸਾਧਨਾਂ ਬਾਰੇ ਦੱਸਿਆ ਗਿਆ।
ਅਲੋਪ ਹੇ ਚੁੱਕੇ ਤੰਤੀ ਸਾਜ਼ ਅਤੇ ਸਸ਼ਤਰਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਸਿੱਖ ਪੰਥ ਨਾਲ ਸੰਬੰਧਿਤ ਵੱਖੁਵੱਖ ਮਸਲਿਆਂ ਤੇ ਅਧਾਰਿਤ ਸੈਮੀਨਾਰ ਵੀ ਆਯੋਜਿਤ ਕੀਤੇ ਗਏ ਜਿਹਨਾਂ ਵਿੱਚ ਸਿੱਖ ਵਿਦਿਅਕ ਸੰਸ਼ਥਾਵਾਂ ਅਤੇ ਰੋਜ਼ਗਾਰ, ਸਿੱਖ ਜੀਵਨੁਚਿੰਤਨ ਅਤੇ ਚੁਨੌਤੀਆਂ, ਸਿੱਖ ਸਿਧਾਂਤਾਂ ਦੇ ਸੰਦਰਭ ਵਿੱਚ ਵਾਤਾਵਰਨ ਅਤੇ ਜੈਵਿਕ ਖੇਤੀ, ਵਿਸ਼ਵ ਸਿੱਖ ਭਾਈਚਾਰੇ ਨੂੰ ਦਰਪੇਸ਼ ਚੁਨੌਤੀਆਂ ਅਤੇ ਸਿੱਖ ਸਭਿਆਚਾਰ ਤੇ ਸੰਚਾਰ ਸਾਧਨਾ ਦੀ ਭੂਮਿਕਾ ਪ੍ਰਮੁੱਖ ਵਿਸ਼ੇ ਸਨ। ਵੱਖੁਵੱਖ ਸੈਮੀਨਾਰਾਂ ਵਿੱਚ ਡਾ: ਐਸ.ਪੀ.ਸਿੰਘ, ਸੰਤੋਖ ਸਿੰਘ ਸੇਠੀ, ਡਾ: ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆਂ ਪਿੰਗਲਵਾੜਾ ਸੁਸਾਇਟੀ, ਕੁੰਦਨ ਸਿੰਘ ਸਜੱਣ ਕੈਨੇਡਾ ਅਤੇ ਵਰਿੰਦਰ ਸਿੰਘ ਵਾਲੀਆ ਚੀਫ਼ ਅੇਡੀਟਰ ਪੰਜਾਬੀ ਜਾਗਰਣ ਨੇ ਮੁੱਖ ਮਹਿਮਾਨ ਦੀ ਭੁਮਿਕਾ ਨਿਭਾਈ। ਸੈਮੀਨਾਰਾਂ ਦੌਰਾਨ ਸਿੱਖ ਵਿਦਿਵਾਨਾਂ ਤੇ ਬੁੱਧੀਜੀਵੀਆਂ ਵੱਲੋਂ ਅਜੋਕੀ ਸਿੱਖੀ ਤੇ ਫੈਸ਼ਨ ਦੀ ਮਾਰ, ਘਰ ਵਿੱਚ ਸਿੱਖੀ ਮਾਹੌਲ ਕਿਵੇਂ ਸਿਰਜਿਆ ਜਾਵੇ, ਸਿੱਖ ਗੁਰੂਆਂ ਦੁਆਰਾ ਦੱਸਿਆਂ ਮੌਲਿਕ ਸਿੱਖੀ ਵਿਚਾਰਧਾਰਾਵਾਂ, ਜਲਿਆਂ ਵਾਲੇ ਬਾਗ ਅਤੇ ਸਾਰਾਗੜ੍ਹੀ ਸਾਕੇ ਵਿੱਚ ਸਿੱਖਾਂ ਦੀ ਭੁਮਿਕਾ ਅਤੇ ਬਲਿਦਾਨ, ਸਮੂਚੇ ਵਿਸ਼ਵ ਵਿੱਚ ਸਿੱਖਾਂ ਦੀ ਸਰਦਾਰੀ, ਇਤਿਹਾਸ ਵਿੱਚ ਸਿੱਖ ਯੋਧਿਆਂ ਦੀ ਬਹਾਦਰੀ ਅਤੇ ਸਿੱਖਾਂ ਦੁਆਰਾ ੧੮੧੯ ਵਿੱਚ ਅਫਗਾਨਿਸਤਾਨ ਤੋਂ ਕਸ਼ਮੀਰ ਵਾਪਸ ਭਾਰਤ ਵਿੱਚ ਲਿਆਉਣ ਵਾਰੇ ਬੜੇ ਵਿਸਥਾਰ ਨਾਲ ਦੱਸਿਆ ਗਿਆ।ਕਾਨਫਰੰਸ ਵਿੱਚ ਹਿੱਸਾ ਲੈਣ ਲਈ ਪਹੁੰਚੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨੇ ਵੱਡੀ ਗਿਣਤੀ ਵਿੱਚ ਇਹਨਾਂ ਸੈਮੀਨਾਰਾਂ ਅਤੇ ਨੁਮਾਇਸ਼ਾਂ ਵਿੱਚ ਸ਼ਿਰਕਤ ਕੀਤੀ ।
ਦੇਰ ਸ਼ਾਮ ਸਮੇਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਦੇ ਵਿਦਿਆਰਥੀਆਂ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਉੱਤੇ ਅਧਾਰਿਤ ਰੌਸ਼ਨੀ ਅਤੇ ਅਵਾਜ਼ ਦਾ ਪ੍ਰੋਗਰਾਮ ‘ਵਾਹੁ ਪ੍ਰਗਟਿਓ ਮਰਦ ਅਗੰਮੜਾ’ ਪੇਸ਼ ਕੀਤਾ ਜਾਵੇਗਾ ।ਸ਼੍ਰੀ ਸ਼ਵੇਤ ਮਲਿਕ ਐਮ.ਪੀ ਰਾਜ ਸਭਾ ਅਤੇ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਕਾਨਫਰੰਸ ਦੌਰਾਨ ਦੇਸ਼ੁਵਿਦੇਸ਼ ਤੋਂ ਅਨੇਕਾਂ ਨਾਮਵਰ ਸ਼ਖਸੀਅਤਾਂ ਅਤੇ ਸਿੱਖ ਪੰਥ ਦੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਹਾਜਰੀ ਭਰੀ ਜਿਹਨਾਂ ਵਿੱਚ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਧੰਨਰਾਜ ਸਿੰਘ, ਆਨਰੇਰੀ ਸੱਕਤਰ ਨਰਿੰਦਰ ਸਿੰਘ ਖੁਰਾਨਾ, ਸਥਾਨਕ ਪ੍ਰਧਾਨ ਨਿਰਮਲ ਸਿੰਘ, ਐਡੀ: ਸਕ’ਤਰ ਹਰਮਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਣੀ, ਜਨਰਲ ਸਕ’ਤਰ ਕਾਨਫਰੰਸ ਡਾ: ਜਸਵਿੰਦਰ ਸਿੰਘ ਢਿਲੋਂ, ਜਾਇੰਟ ਸਕ’ਤਰ ਸੰਤੋਖ ਸਿੰਘ ਸੇਠੀ, ਇੰਜੀ: ਜਸਪਾਲ ਸਿੰਘ, ਗੁਰਿੰਦਰ ਸਿੰਘ ਚਾਵਲਾ, ਤਜਿੰਦਰ ਸਿੰਘ, ਡਾ: ਸੂਬਾ ਸਿੰਘ, ਉਜਾਗਰ ਸਿੰਘ, ਨਿਰੰਜਨ ਸਿੰਘ, ਰਣਬੀਰ ਸਿੰਘ ਚੋਪੜਾ, ਮਨਜੀਤ ਸਿੰਘ ਮੰਜਲ, ਮਨਮੋਹਨ ਸਿੰਘ ਅਤੇ ਡਾ: ਸ੍ਰੀਮਤੀ ਅਮਰਪਾਲੀ ਸ਼ਾਮਲ ਸਨ।
Punjab Post Daily Online Newspaper & Print Media