Monday, April 27, 2026

ਈ.ਜੀ.ਐਸ ਅਧਿਆਪਕਾਂ ਦੀ ਸਾਂਝੀ ਰੋਸ ਰੈਲੀ 6 ਨੂੰ ਬਠਿੰਡਾ ਵਿਚ

ppn05110201612
ਫਾਜ਼ਿਲਕਾ, 5 ਨਵੰਬਰ (ਵਿਨੀਤ ਅਰੋੜਾ) – ਆਪਣੇ ਰੁਜ਼ਗਾਰ ਨੂੰ ਬਚਾਉਣ ਅਤੇ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਲਈ ਸੰਘਰਸ਼ ਕਰ ਰਹੇ ਸੂਬੇ ਦੇ ਈਜੀਐਸ,ਏਆਈਈ,ਐਸ.ਟੀ.ਆਰ ਅਧਿਆਪਕਾਂ ਦੀ ਪ੍ਰਿਤਪਾਲ ਸਿੰਘ ਫਾਜ਼ਿਲਕਾ ਅਤੇ ਗਗਨ ਅਬੋਹਰ ਦੀ ਅਗਵਾਈ ਵਾਲੀਆਂ ਦੋਨੋਂ ਵੱਡੀਆਂ ਜਥੇਬੰਦੀਆਂ ਨੇ ਏਕਤਾ ਕਰਕੇ ਇੱਕਠੇ ਸੰਘਰਸ਼ ਕਰਨ ਦੇ ਕੀਤੇ ਫੈਸਲੇ ਤਹਿਤ 6 ਨਵੰਬਰ ਨੂੰ ਬਠਿੰਡਾ ਵਿਚ ਸੂਬਾ ਪੱਧਰੀ ਸਾਂਝੀ ਰੋਸ ਰੈਲੀ ਕਰਨ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਸੂਬਾਈ ਆਗੂਆਂ ਪ੍ਰਿਤਪਾਲ ਸਿੰਘ ਫਾਜ਼ਿਲਕਾ, ਗਗਨ ਅਬੋਹਰ, ਮੰਗਾ ਆਜ਼ਾਦ, ਕੁਲਬੀਰ ਅਬੋਹਰ, ਸੁਖਚੈਨ ਮਾਨਸਾ, ਸਤਿੰਦਰ ਕੋਟਕਪੂਰਾ, ਮੱਖਣ ਸਿੰਘ ਗੁਲਾਬਾ, ਸਤਨਾਮ ਸਿੰਘ ਰਾਏ, ਜਰਨੈਲ ਸਿੰਘ ਜਲੰਧਰੀ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਜਥੇਬੰਦੀ ਨਾਲ ਕੀਤੀ ਪੈਨਲ ਮੀਟਿੰਗ ਵਿਚ ਸਮੂਹ 7000 ਈਜੀਐਸ, ਏਆਈਈ, ਐਸਟੀਆਰ ਅਧਿਆਪਕਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਸੀ ਲੇਕਿਨ ਹੁਣ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹੱਟ ਰਹੀ ਹੈ।ਜਿਸ ਕਰਕੇ ਅਧਿਆਪਕਾਂ ਵਿੱਚ ਭਾਰੀ ਰੋਸ ਹੈ ਅਤੇ 6 ਨਵੰਬਰ ਦੀ ਬਠਿੰਡਾ ਰੋਸ ਰੈਲੀ ‘ਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਅਧਿਆਪਕ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ ਅਤੇ ਹੁਣ ਸੰਘਰਸ਼ ਵਿਚ ਸਖ਼ਤ ਫੈਸਲੇ ਵੀ ਲਏ ਜਾਣਗੇ ਅਤੇ ਪੱਕੀ ਨੌਕਰੀ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਆਗੂਆਂ ਨੇ ਦੱਸਿਆ ਕਿ ਦੋਵ੍ਹਾਂ ਯੂਨੀਅਨਾਂ ਦੀ ਏਕਤਾ ਨਾਲ ਅਧਿਆਪਕਾਂ ਵਿਚ ਭਾਰੀ ਉਤਸ਼ਾਹ ਅਤੇ ਅਧਿਆਪਕ ਹਰ ਕੁਰਬਾਨੀ ਲਈ ਪੂਰੀ ਤਰਾਂ ਤਿਆਰ ਹਨ।
ਇਸ ਮੌਕੇ ਜਸਪਾਲ ਸਿੰਘ ਟਿਵਾਣਾ (ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ), ਲਖਵਿੰਦਰ ਸਿੰਘ ਭੁੱਟੀਵਾਲਾ (ਜ਼ਿਲ੍ਹਾ ਪ੍ਰਧਾਨ ਮੁਕਤਸਰ), ਦਯਾ ਸਿੰਘ ਫਰੀਦਕੋਟ, ਬੱਬੂ ਫਰੀਦਕੋਟ, ਸੁਖਜਿੰਦਰ ਸਿੰਘ ਕੋਲਿਆਂਵਾਲੀ, ਰਵਿੰਦਰ ਕੁਮਾਰ, ਗੁਰਦੀਪ ਸਿੰਘ ਕਪੂਰਥਲਾ, ਬੀਰਬਲ ਕੁਸਲਾ, ਬਲਜੀਤ ਕੌਰ, ਜਸਵਿੰਦਰ ਸਿੰਘ ਮੱਲੀ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੂਰ, ਕਮਲੇਸ਼ ਰਾਣੀ, ਅੰਗਰੇਜ਼ ਸਿੰਘ ਮੁਕਤਸਰ, ਬਗੀਚਾ ਸਿੰਘ ਘੁਬਾਇਆ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply