
ਜੰਡਿਆਲਾ ਗੁਰੂ, 5 ਨਵੰਬਰ (ਹਰਿੰਦਰ ਪਾਲ ਸਿੰਘ)- ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਪ੍ਰਦੀਪ ਕੁਮਾਰ ਚਾਵਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਮਿਊਨਟੀ ਹੈਲਥ ਸੈਂਟਰ ਮਨਾਵਾਲਾ ਤੋਂ ਜਿਲਾ ਸੇਹਤ ਅਤੇ ਪਰਿਵਾਰ ਭਲਾਈ ਅਫ਼ਸਰ ਡਾਕਟਰ ਸੁਖਪਾਲ ਸਿੰਘ ,ਐਸ ਐਮ ਓ ਡਾਕਟਰ ਸੁਮੀਤ ਸਿੰਘ ,ਨੋਡਲ ਅਫਸਰ ਡਾਕਟਰ ਅਨੁਵਿੰਦੱਰ ਅਤੇ ਚੇਅਰਮੈਨ ਮਲਕੀਤ ਸਿੰਘ ਬੱਬੂ ਨੇ ਸੇਹਤ ਜਾਗਰੂਕਤਾ ਮੁਹਿੰਮ ਲਈ ਭੇਜੀ ਗਈ ਮੋਬਾਇਲ ਵੈਨ ਨੂੰ ਹਰੀ ਝੰਡੀ ਦੇ ਕੇ ਸੇਹਤ ਜਾਗਰੂਕਤਾ ਮੁਹਿੰਮ ਦਾ ਆਗਾਜ਼ ਕੀਤਾ ।ਡਾਕਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਅਹਿਮ ਉਪਰਾਲਾ ਜਨਤਾ ਨੂੰ ਸੇਹਤ ਪ੍ਰਤੀ ਜਾਗਰੂਕਤਾ ਪ੍ਰਦਾਨ ਕਰਨਾ ਅਤੇ ਨਰੋਏ ਸਮਾਜ ਦੀ ਸਿਰਜਣਾ ਕਰਨਾ ਹੈ।ਕਿਓਂਕਿ ਇਸ ਮੋਬਾਇਲ ਵੈਨ ਦਾ ਮਕਸਦ ਲੋਕਾਂ ਨੂੰ ਸੇਹਤ ਪ੍ਰਤੀ ਪੰਜਾਬ ਸਰਕਾਰ ਵੱਲੋ ਮਿਲ ਰਹੀਆਂ ਸੇਵਾਵਾਂ ਅਤੇ ਸਹੂਲਤਾਂ ਤੋਂ ਜਾਗਰੂਕ ਕਰਨਾ ਹੈ।ਇਸ ਮੌਕੇ ਡਾਕਟਰ ਰਵਿੰਦਰ ਕੁਮਾਰ ,ਡਾਕਟਰ ਜਗਮੀਤ ਸਿੰਘ ,ਡਾਕਟਰ ਗੁਰਪ੍ਰੀਤ ਕੌਰ ,ਡਾਕਟਰ ਐਸ ਪੀ ਸਿੰਘ ,ਚਰਨਜੀਤ ਸਿੰਘ ਬੀ ਈ ਈ ਕਸ਼ਮੀਰ ਸਿੰਘ ਕੰਗ ,ਲਖਬੀਰ ਸਿੰਘ ,ਬਲਜੀਤ ਸਿੰਘ ,ਪਰਮਜੀਤ ਕੌਰ ਢਿਲੋਂ ,ਅਤੇ ਹਰਪਾਲ ਸਿੰਘ ਹਾਜਿਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ‘ਤੇ ਗੁਰਮਤਿ ਸਮਾਗਮ
ਅੰਮ੍ਰਿਤਸਰ, 30 ਜੂਨ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media