Friday, March 6, 2026

66ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਸਫਲਤਾ ਸਹਿਤ ਸੰਪੂਰਨ

ppn0611201601 ppn0611201602ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ) – ਪ੍ਰਮੁੱਖ ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀ ਐਜੂਕੇਸ਼ਨਲ ਕਮੇਟੀ ਦੁਆਰਾ ਆਯੋਜਿਤ ਤਿੰਨ ਦਿਨਾ 66ਵੀਂ ਵਿਸ਼ਵ ਸਿੱਖ ਵਿੱਦਿਅਕ ਕਨਾਫਰੰਸ ਅੱਜ ਸ਼ਫਲਤਾ ਸਹਿਤ ਸੰਪੂਰਨ ਹੋਈ । ਕਾਨਫਰੰਸ ਦੇ ਤੀਸਰੇ ਅਤੇ ਆਖਰੀ ਦਿਨ ਸਵੇਰ ਸਮੇਂ ਦੀਵਾਨ ਦੇ ਗੁਰਦੁਆਰਾ ਸਾਹਿਬ ਵਿਖੇ ਆਸਾ ਦੀ ਵਾਰ ਦੇ ਮਨੋਹਰ ਕੀਰਤਨ ਰਾਹੀਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਗਈ।ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ ਕੈਂਪਸ ਵਿਖੇ ਮੁੱਖ ਕਾਨਫਰੰਸ ਦਾ ਆਰੰਭ ਹੋਇਆ।ਕਾਨਫਰੰਸ ਦੇ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਨਿੱਘਾ ਸੁਆਗਤ ਕੀਤਾ ਗਿਆ।ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਨ  ਚਰਨਜੀਤ ਸਿੰਘ ਚੱਢਾ ਨੇ ਕਾਨਫ਼ਰੰਸ ਵਿੱਚ ਹਾਜ਼ਰ ਸਮੂਹ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਚੀਫ਼ ਖ਼ਾਲਸਾ ਦੀਵਾਨ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਕਾਨਫਰੰਸ ਦੀ ਪ੍ਰਧਾਨਗੀ  ਸੁਨੀਤ ਸਿੰਘ ਤੁਲੀ ਸੀ.ਈ.ਓ ਡਾਟਾਵਿੰਡ ਕੈਨੇਡਾ ਨੇ ਕੀਤੀ ਜਦਕਿ  ਪਰਮਜੀਤ ਸਿੰਘ ਪਟਵਾਲੀਆ ਐਡੀਸ਼ਨਲ ਸਾਲੀਸੀਟਰ ਜਨਰਲ ਭਾਰਤ ਸਰਕਾਰ ਮੁੱਖ ਮਹਿਮਾਨ ਅਤੇ ਡਾ: ਵਿਜੇ ਸਤਬੀਰ ਸਿੰਘ ਬਾਠ ਐਡੀ: ਸੱਕਤਰ ਮਹਾਰਾਸ਼ਟਰ ਸਰਕਾਰ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ।  ਐਜੂਕੇਸ਼ਨਲ ਕਮੇਟੀ ਦੇ ਆਨਰੇਰੀ ਸੱਕਤਰ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਐਜੂਕੇਸ਼ਨ ਕਮੇਟੀ ਦੀ ਸੰਖੇਪ ਰਿਪੋਰਟ ਪੇਸ਼ ਕੀਤੀ। ਸੁਨੀਤ ਸਿੰਘ ਤੁੱਲੀ ਨੇ ਆਪਣੇ ਪ੍ਰਧਾਨਗੀ ਦੌਰਾਨ ਭਾਸ਼ਨ ਭਰੂਣ ਹੱਤਿਆ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਮਾਂ ਅਤੇ ਅਧਿਆਪਕਾਂ ਲਈ ਪੂਰਾ ਸਨਮਾਨ ਰਖਣਾ ਚਾਹੀਦਾ ਹੈ। ਉਹਨਾਂ 2018 ਵਿੱਚ ਕਨੇਡਾ ਵਿੱਚ ਹੋਣ ਜਾ ਰਹੀ ਕਾਨਫਰੰਸ ਦਾ ਥੀਮ “ਅਧਿਆਪਕ ਸ਼ਸਕਤੀਕਰਨ“ ਰੱਖਣ ਲਈ ਤਜਵੀਜ ਦਿੱਤੀ। ਉਹਨਾਂ ਨੇ ਚੀਫ਼ ਖ਼ਾਲਸਾ ਦੀਵਾਨ ਵੱਲੋਂ ਦੇਸ਼ ਅਤੇ ਕੌਮ ਦੀ ਕੀਤੀ ਜਾ ਰਹੀ ਸੇਵਾ ਦੀ ਸ਼ਲਾਘਾ ਕੀਤੀ ਅਤੇ ਮੌਜੂਦਾ ਸਮੇਂ ਵਿੱਚ ਸਿੱਖ ਸਮਾਜ ਨੂੰ ਦਰਪੇਸ਼ ਵੱਖੁਵੱਖ ਸਮੱਸਿਆਵਾਂ ਬਾਰੇ ਚਰਚਾ ਕਰਦੇ ਹੋਏ ਇਹਨਾਂ ਦੇ ਸਮਾਧਾਨ ਵਾਸਤੇ ਸਾਂਝੇ ਯਤਨ ਕਰਨ ਲਈ ਪ੍ਰੇਰਿਤ ਕੀਤਾ । ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ  ਚਰਨਜੀਤ ਸਿੰਘ ਚੱਢਾ ਅਤੇ ਹੋਰ ਅਹੁਦੇਦਾਰਾਂ ਵੱਲੋਂ ਕਾਨਫਰੰਸ ਵਿੱਚ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਮਾਜ ਪ੍ਰਤੀ ਨਿਭਾਈਆ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ ਜਿਹਨਾਂ ਵਿੱਚ ਡਾ: ਰਵਿੰਦਰ ਜੇ. ਸਿੰਘ, ਸ਼੍ਰੀਮਤੀ ਗੁਰਸ਼ਰਨ ਕਾਂਦਰਾ ਕਨੇਡਾ,  ਕੁੰਦਨ ਸਿੰਘ ਸਜੱਣ (ਪਿਤਾ  ਹਰਜੀਤ ਸਿੰਘ ਸਜੱਣ ਡਿਫੈਂਸ ਮਨਿਸਟਰ ਕਨੇਡਾ),  ਤਜਿੰਦਰ ਪਾਲ ਸਿੰਘ ਸਿੰਦਰਾ (ਯੂ.ਕੇ), ਸ਼੍ਰੀਮਤੀ ਮਹਿਜਿੰਦਰਪਾਲ ਕੌਰ (ਯੂ.ਕੇ), ਸ਼੍ਰੀਮਤੀ ਤਜਿੰਦਰ ਕੌਰ ਧਾਲੀਵਾਲ, ਡਾ:  ਹਰਸ਼ਿੰਦਰ ਕੌਰ, ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ,  ਡਾ: ਕੁਲਵੰਤ ਸਿੰਘ ਵੀ.ਸੀ. ਅਤੇ  ਗੁਰਵਿੰਦਰ ਸਿੰਘ ਪਾਬਲਾ ਸ਼ਾਮਲ ਸਨ।  ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ, ਐਜੂਕੇਸ਼ਨ ਕਮੇਟੀ ਅਤੇ ਹੋਰਨਾ ਸੰਸਥਾਵਾਂ ਦਾ ਇਤਿਹਾਸ ਅਤੇ ਪ੍ਰਾਪਤੀਆਂ ਦਾ ਵੇਰਵਾ ਦਰਸਾਊਂਦਾ ਸੋਵੀਨਰ ਰਿਲੀਜ਼ ਕੀਤਾ ਗਿਆ। ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੁਆਰਾ  ਕਾਨਫਰੰਸ ਦੌਰਾਨ ਹੇਠ ਲਿਖੇ ਮਤੇ ਪੇਸ਼ ਕੀਤੇ ਗਏ
ਚੀਫ਼ ਖ਼ਾਲਸਾ ਦੀਵਾਨ ਵਿਦਿਅਕ ਅਦਾਰਿਆਂ ਵਿੱਚ ਉੱਚ ਗੁਣਾਤਮਕ ਪੱਧਰ ਦੀ ਵਿਦਿਆ ਪ੍ਰਦਾਨ ਕਰਕੇ ਬੱਚਿਆਂ ਨੂੰ ਵੱਡੀਆਂ ਪ੍ਰਾਪਤੀਆਂ ਲਈ ਤਿਆਰ ਕਰੇਗਾ। ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ ਤੇ ਇਸ ਸੰਬੰਧੀ ਸਰਕਾਰ ਦੀ ਸਹਾਇਤ ਨਾਲ ਲੋਕਾਂ ਵਿੱਚ ਚੇਤਨਾ ਪੈਦਾ ਕਰਕੇ ਪੰਜਾਬ ਦਾ ਭਵਿੱਖ ਸੁਰਖਿਅਤ ਬਣਾਇਆ ਜਾਵੇਗਾ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਿੱਖ ਬੱਚਿਆਂ ਵਿੱਚ ਵੱਧ ਰਹੇ ਪਤਿਤਪੁਣੇ ਅਤੇ ਨਸ਼ਿਆਂ ਨੂੰ ਠੱਲ ਪਾਉਣ ਲਈ ਵਿਸ਼ੇ ਉਪਰਾਲੇ ਕੀਤੇ ਜਾਣ। ਪ੍ਰਚਾਰ ਸ਼ਤੇ ਪ੍ਰਸਾਰ ਸਾਧਨਾ ਵਿੱਚ ਸਿੱਖ ਵਿਰੋਧੀ ਪ੍ਰਚਾਰ ਰੋਕਣ ਲਈ ਸੈਂਸਰ ਬੋਰਡ ਅਤੇ ਹੋਰ ਏਜੰਸੀ ਵਿੱਚ ਸਿੱਖਾਂ ਨੂੰ ਪ੍ਰਤੀਨਿਧਤਾ ਦਿੱਤੀ ਜਾਵੇ ਪੰਜਾਬੀ ਸਭਿਆਚਾਰ ਦੇ ਬਹੁਪੱਖੀ ਰੂਪਾਂ ਨੂੰ ਉਜਾਗਰ ਕਰਨ ਲਈ ਪਿ੍ਰੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਦਾ ਭਰਪੂਰ ਵਰਤੋਂ ਕੀਤੀ ਜਾਵੇ। ਕਨੇਡਾ ਸਰਕਾਰ ਦੀ ਸਿੱਖੀ ਸਰੂਪ ਵਾਲੇ ਵਿਅਕਤੀਆਂ ਨੂੰ ਕੇਂਦਰੀ ਉੱਚ ਅਹੁਦਿਆਂ ਤੇ ਨਿਵਾਜ਼ਨ ਲਈ ਸ਼ਲਾਘਾ ਕੀਤੀ ਗਈ। ਕਾਨਫਰੰਸ ਦੀ ਸਫਲਤਾ ਪੂਰਵਕ ਸੰਪੂਰਨਤ ਲਈ ਸਰਕਾਰ, ਪ੍ਰਸ਼ਾਸਨ, ਮੀਡੀਆ ਅਤੇ ਹੋਰਣਾ ਸਭ ਦਾ ਧੰਨਵਾਦ ਕੀਤਾ ਗਿਆ। ਜਿਹਨਾ ਨੂੰ ਸਰਵੁਸੰਮਤੀ ਨਾਲ ਪ੍ਰਵਾਨ ਕੀਤਾ ਗਿਆ।
ਕਨੇਡਾ ਨਿਵਾਸੀ ਡਾ: ਸੁਨੀਤ ਸਿੰਘ ਤੁਲੀ ਵੱਲੋਂ 2018 ਵਿੱਚ ਦੀਵਾਨ ਦਆਰਾ ਕਨੇਡਾ ਵਿਖੇ ਆਯੋਜਿਤ ਹੋਣ ਵਾਲੀ 67ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀ ਮੰਗ ਅਤੇ ਕੌਮੀ ਫੰਡ ਲਈ ਅਪੀਲ ਕੀਤੀ ਗਈ ਜਿਸ ਲਈ ਸਮੂਹ ਸੰਗਤਾਂ ਵੱਲੋਂ ਭਰਪੂਰ ਸਹਿਯੋਗ ਦਾ ਭਰੋਸਾ ਦਿਵਾਇਆ ਗਿਆ। ਸਮਾਰੋਹ ਦੇ ਅੰਤ ਤੇ ਚੀਫ਼ ਖ਼ਾਲਸਾ ਦੀਵਾਨ ਦੇ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਨੇ ਕਾਨਫਰੰਸ਼ ਦੇ ਸਫਲ ਆਯੋਜਨ ਵਿੱਚ ਸਹਿਯੋਗ ਲਈ ਹਾਜ਼ਰ ਸਮੂਹ ਸ਼ਖਸੀਅਤਾਂ ਦਾ ਧੰਨਵਾਦ ਕੀਤਾ। ਭਾਈ ਰਾਜਦੀਪ ਸਿੰਘ ਮੁੱਖ ਅਰਦਾਸੀਏ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕਾਨਫ਼ਰੰਸ਼ ਦੇ ਸੰਪੂਰਨਤਾ ਤੇ ਸ਼ੁਕਾਰਨੇ ਲਈ ਗੁਰੂ ਚਰਨਾਂ ਵਿੱਚ ਅਰਦਾਸ ਕੀਤੀ ਗਈ। ਕਾਨਫਰੰਸ ਵਿੱਚ ਮੀਤ ਪ੍ਰਧਾਨ  ਧੰਨਰਾਜ ਸਿੰਘ ਅਤੇ  ਇੰਦਰਪ੍ਰੀਤ ਸਿੰਘ ਚੱਢਾ, ਸਥਾਨਕ ਪ੍ਰਧਾਨ ਸz ਨਿਰਮਲ ਸਿੰਘ,ਆਨਰੇਰੀ ਸੱਕਤਰ  ਨਰਿੰਦਰ ਸਿੰਘ ਖੁਰਾਨਾ, ਐਡੀ: ਸੱਕਤਰ  ਹਰਮਿੰਦਰ ਸਿੰਘ, ਨਵਪ੍ਰੀਤ ਸਿੰਘ ਸਾਹਣੀ, ਐਜੂਕੇਸ਼ਨ ਕਮੇਟੀ ਦੇ ਆਨਰੇਰੀ ਸੱਕਤਰ ਡਾ: ਜਸਵਿੰਦਰ ਸਿੰਘ ਢਿੱਲੋਂ, ਐਡੀ: ਆਨਰੇਰੀ ਸੱਕਤਰ  ਸੰਤੋਖ ਸਿੰਘ ਸੇਠੀ, ਪ੍ਰੀਤਮ ਸਿੰਘ ਚੰਡੀਗੜ੍ਹ, ਡਾ: ਗੁਰਮੀਤ ਸਿੰਘ ਚੰਡੀਗੜ੍ਹ,  ਪ੍ਰਿਤਪਾਲ ਸਿੰਘ ਚੱਢਾ ਮੁੰਬਈ, ਹਰਜੀਤ ਸਿੰਘ ਚੱਢਾ, ਜਸਵਿੰਦਰ ਸਿੰਘ ਅੇਡਵੋਕੇਟ, ਕੁਲਜੀਤ ਸਿੰਘ,  ਮਨਮੋਹਨ ਸਿੰਘ, ਇੰਜੀ: ਜਸਪਾਲ ਸਿੰਘ, ਸੁਰਜੀਤ ਸਿੰਘ, ਭਰਪੂਰ ਸਿੰਘ, ਅਜੀਤ ਸਿੰਘ ਤੁਲੀ, ਰਮਣੀਕ ਸਿੰਘ, ਪ੍ਰਿਤਪਾਲ ਸਿੰਘ ਮੁੰਬਈ, ਰਵਿੰਦਰ ਸਿੰਘ, ਡਾ: ਸੂਬਾ ਸਿੰਘ, ਮਨਜੀਤ ਸਿੰਘ ਮੰਜਲ, ਰਣਬੀਰ ਸਿੰਘ ਚੋਪੜਾ, ਨਵਤੇਜ ਸਿੰਘ, ਡਾ: ਸ਼੍ਰੀਮਤੀ ਅਮਰਪਾਲੀ, ਡਾ: ਅਰਿਦਮਨ ਸਿੰਘ, ਰਜਿੰਦਰ ਸਿੰਘ ਮਰਵਾਹਾ ਅਤੇ ਵੱਖੁਵੱਖ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ ਸ਼ਾਮਲ ਸਨ। ਸਟੇਜ ਸੱਕਤਰ ਦੀ ਭੁਮਿਕਾ ਆਨਰੇਰੀ ਸ’ਕਤਰ ਐਜੂਕੇਸ਼ਨਲ ਕਮੇਟੀ ਡਾ: ਜਸਵਿੰਦਰ ਸਿੰਘ ਢਿੱਲੋਂ ਨੇ ਬਾਖੂਬੀ ਨਿਭਾਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply