Friday, October 2, 2026

ਬੱਚਿਆਂ ਨੂੰ ਸੰਸਕਾਰ ਦੇਣ ਲਈ ਪ੍ਰੋਗਰਾਮ ਦਾ ਅਯੋਜਨ

ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਸ਼੍ਰੀ ਜੈਨ ਸਕੂਲ ਫਾਜ਼ਿਲਕਾ ਵਿਚ ਸਵ. ਹਰਪ੍ਰਸਾਦ ਜੈਨ ਮੈਮੋਰੀਅਲ ਪ੍ਰੋਗਰਾਮ ਤਹਿਤ ਬੱਚਿਆਂ ਨੂੰ ਸੰਸਕਾਰ ਦੇਣ ਲਈ ਪ੍ਰੋਗਰਾਮ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਅਜੈ ਠਕਰਾਲ ਅਤੇ ਪ੍ਰੋਜੈਕਟ ਚੇਅਰਮੈਨ ਵਿਜੈ ਲਕਸ਼ਮੀ ਅਤੇ ਦੀਪਿਕਾ ਸੇਠੀ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਮਾਤਾ-ਪਿਤਾ ਦੇ ਪੂਰ ਛੂਹਣ ਲਈ ਕਿਹਾ ਗਿਆ ਸੀ ਅਤੇ ਇਹ ਵੀ ਕਿਹਾ ਗਿਆ ਸੀ ਕਿ ਜਿਸ ਬੱਚੇ ਦੇ ਮਾਤਾ-ਪਿਤਾ ਦੀ ਮੁਬਾਇਲ ਤੇ ਕਾਲ ਆਵੇਗੀ ਉਸਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ ਵਿਚ ਬੱਚਿਆਂ ਨੇ ਉਤਸਾਹ ਨਾਲ ਹਿੱਸਾ ਲਿਆ।
ਸ਼੍ਰੀ ਠਕਰਾਲ ਨੇ ਬੱਚਿਆਂ ਨੂੰ ਸੰਬੋਧਤ ਕਰਦੇ ਹੋਏ ਦੱਸਿਆ ਕਿ ਮਾਤਾ ਪਿਤਾ ਦਾ ਸਨਮਾਨ ਕਰਨਾ ਭਗਵਾਨ ਦਾ ਸਨਮਾਨ ਕਰਨਾ ਹੈ ਕਿਉਂਕਿ ਮਾਂ ਦਾ ਦਰਜ਼ ਅਸੀਂ ਕਈ ਜਨਮਾਂ ਤੱਕ ਨਹੀਂ ਉਤਾਰ ਸਕਦੇ। ਇੱਕ ਮਾਂ ਹੀ ਹੈ ਜੋ ਬੱਚੇ ਦੀ ਪਰਵਰਿਸ਼ ਵਿਚ ਸਭ ਕੁਝ ਤਿਆਗ ਦਿੰਦੀ ਹੈ। ਇਸ ਲਈ ਬੱਚਿਆਂ ਨੂੰ ਵੀ ਮਾਤਾ ਪਿਤਾ ਦਾ ਸਨਮਾਨ ਕਰਨਾ ਚਾਹੀਦਾ ਹੈ ਇਨ੍ਹਾਂ ਸੰਸਕਾਰਾਂ ਦੇ ਰਾਹੀਂ ਸਮਾਜ ਵਿਚ ਸਮਰਸਤਾ ਆ ਸਕਦੀ ਹੈ। ਜੇਕਰ ਹਰ ਬੱਚਾ ਇਸ ਗੱਲ ਨੂੰ ਡੂੰਘਾਈ ਨਾਲ ਸੋਚੇ ਅਤੇ ਸਮਝੇ। ਪ੍ਰੋਗਰਾਮ ਵਿਚ ਰੰਜੂ, ਨੈਨਾ, ਕੁਲਦੀਪ, ਕੁਮਕੁਮ, ਸ਼ਿਵਸ਼ੰਕਰ ਜੇਤੂ ਰਹੇ। ਸਕੂਲ ਦੀ ਮੁੱਖ ਅਧਿਅਪਾਕਾ ਵੀਨਾ ਭਠੇਜਾ ਨੇ ਦੱਸਿਆ ਕਿ ਉਕਤ ਪ੍ਰੋਗਰਾਮ ਭਵਿੱਖ ਵਿਚ ਵੀ ਅਯੋਜਤ ਕੀਤੇ ਜਾਣਗੇ। ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਵੱਲੌਂ ਬੱਚਿਆਂ ਨੂੰ ਵਧਾਈ ਦਿੰਦ ਹੋਏ ਭਰੋਸਾ ਦਿੱਤਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਅਜਿਹੇ ਪ੍ਰੋਗਰਾਮਾਂ ਵਿਚ ਹਰ ਸੰਭਵ ਸਹਿਯੋਗ ਕਰੇਗੀ। ਪ੍ਰੋਗਰਾਮ ਵਿਚ ਸੁਧੀਰ ਜੈਨ, ਨੇਹਾ ਜੈਨ, ਭੁਪਿੰਦਰ ਸ਼ਰਮਾ, ਗਾਇਤਰੀ, ਸੋਨੂੰ, ਸੁਮਨ, ਜੋਤੀ, ਪਿੰਕੀ, ਕਰਿਸ਼ਮਾ, ਮਨੀਸ਼ਾ ਅਤੇ ਹੋਰਨਾਂ ਅਧਿਆਪਕਾਂ ਨੇ ਸਹਿਯੋਗ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply