Friday, October 2, 2026

ਸੇਵਾ ਕੇਂਦਰ ਦੇ ਗੇਟ ਤੋੜ ਕੇ ਕੰਪਿਊਟਰ ਚੋਰੀ ਕਰਨ ਸਬੰਧੀ ਮਾਮਲਾ ਦਰਜ਼

ਫਾਜ਼ਿਲਕਾ, 6 ਨਵੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਜ਼ਿਲ੍ਹੇ ਦੇ ਤਹਿਤ ਥਾਣਾ ਅਰਨੀਵਾਲਾ ਪੁਲਸ ਨੇ ਪਿੰਡ ਘੱਟਿਆਂ ਵਾਲੀ ਜੱਟਾਂ ਵਿਚ ਸੇਵਾ ਕੇਂਦਰ ਦੇ ਕਮਰੇ ਦੇ ਪਿਛਲੇ ਗੇਟ ਤੋੜ ਕੇ ਕੰਪਿਊਟਰ ਚੋਰੀ ਕਰਨ ਸਬੰਧੀ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਰਣਜੀਤ ਸਿੰਘ ਵਾਸੀ ਪਿੰਡ ਅਰਨੀਵਾਲਾ ਨੇ ਦੱਸਿਆ ਕਿ 3 ਅਤੇ 4 ਨਵੰਬਰ 2016 ਦੀ ਰਾਤ ਨੂੰ ਅਣਪਛਾਤੇ ਵਿਅਕਤੀਆਂ ਨੇ ਸੇਵਾ ਕੇਂਦਰ ਘੱਟੀਆਂ ਵਾਲੀ ਜੱਟਾਂ ਦੇ ਕਮਰੇ ਦੇ ਪਿਛਲੇ ਗੇਟ ਤੋੜਕੇ ਸਰਕਾਰੀ ਕੰਪਿਊਟਰ ਜਿਨ੍ਹਾਂ ਦੀ ਕੁਲ ਕੀਮਤ 30 ਹਜ਼ਾਰ ਰੁਪਏ ਬਣਦੀ ਹੈ ਚੋਰੀ ਕਰ ਲਏ। ਪੁਲਸ ਨੇ ਹੁਣ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਦੇ ਖਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 457/380 ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply