
ਅੰਮ੍ਰਿਤਸਰ 6 ਨਵੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਜਸਪਾਲ ਨਗਰ ਸੁਲਤਾਨਵਿੰਡ ਰੋਡ ਸਥਿਤ ਇੱਕ ਪਲਾਟ ਵਿੱਚ ਖੜੀ ਕੀਤੀ ਗਈ ਕਾਰ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਪੂਰੀ ਤਰਾਂ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਰਾਮ ਲੁਭਾਇਆ ਨੇ ਦੱਸਿਆ ਕਿ ਅਵਤਾਰ ਸਿੰਘ ਪੁੱਤਰ ਸੂਬਾ ਸਿੰਘ ਵਾਸੀ ਜਸਪਾਲ ਨਗਰ, ਸੁਲਤਾਨਵਿੰਡ ਰੋਡ ਆਪਣੀ ਕਾਰ ਉਨਾਂ ਦੇ ਸਾਹਮਣੇ ਸਥਿਤ ਪਲਾਟ ਵਿੱਚ ਖੜੀ ਕਰਦੇ ਹਨ ਅਤੇ ਅੱਜ ਵੀ ਉਨਾਂ ਕਾਰ ਪਲਾਟ ਵਿੱਚ ਲਗਾਈ ਹੋਈ ਸੀ ਅਤੇ ਤਕਰੀਬਨ 12.30 ਵਜੇ ਉਨਾਂ ਦੇਖਿਆ ਕਿ ਪਲਾਟ ਵਿਚੋਂ ਧੂਆਂ ਨਿਕਲ ਰਿਹਾ ਹੈ ਅਤੇ ਜਦ ਉਨਾਂ ਜਾ ਕੇ ਦੇਖਿਆ ਤਾਂ ਪਤਾ ਲੱਗਾ ਕਿ ਇੰਡੀਗੋ ਕਾਰ ਨੰਬਰ ਪੀ.ਬੀ 02 ਬੀ.ਏ 4042 ਨੂੰ ਅੱਗ ਲਗੀ ਹੋਈ ਤਾਂ ਉਨਾਂ ਨੇ ਤੁਰੰਤ 101 ਨੰਬਰ ‘ਤੇ ਫੋਨ ਕਰ ਦਿਤਾ ਤਾਂ ਢਾਬ ਵਸਤੀ ਰਾਮ ਤੋਂ ਫਾਇਰ ਬ੍ਰੀਗੇਡ ਸੇਵਾ ਸੁਸਾਇਟੀ ਦੀ ਫਾਇਰ ਗੱਡੀ ਮੌਕੇ ‘ਤੇ ਪਹੁੰਚ ਗਈ ਅਤੇ ਉਸ ਨੇ ਤੁਰੰਤ ਕਾਰਵਾਈ ਕਰਦਿਆਂ ਕਾਰ ਨੂੰ ਲੱਗੀ ਅੱਗ ਬੂਝਾ ਦਿੱਤੀ।ਉਧਰ ਕਾਰ ਦੇ ਮਾਲਕ ਅਵਤਾਰ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਹ ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਲਈ ਗਏ ਸਨ ਅਤੇ 11.00 ਵਜੇ ਦੇ ਕਰੀਬ ਵਾਪਸ ਆ ਕੇ ਉਨਾਂ ਨੇ ਕਾਰ ਖੜੀ ਕੀਤੀ ਸੀ ਅਤੇ ਤਕਰੀਬਨ 12.30 ਉਨਾਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਫਾਇਰ ਬ੍ਰੀਗੇਡ ਨੇ ਆ ਕੇ ਅੱਗ ‘ਤੇ ਕਾਬੂ ਪਾਇਆ ਹੈ, ਪਰ ਤਦ ਤੱਕ ਕਾਰ ਅਗਲਾ ਹਿੱਸਾ ਇੰਜਨ ਸਮੇਤ ਅਤੇ ਕਾਰ ਅੰਦਰ ਸੀਟਾਂ ਸੜ ਕੇ ਤਬਾਹ ਹੋ ਚੁੱਕੀਆਂ ਸਨ।ਉਨਾਂ ਕਿਹਾ ਕਿ ਸੜਣ ਨਾਲ ਕਾਰ ਦੇ ਅਗਲੇ ਪਹੀਏ ਵੀ ਸੜ ਗਏ ਹਨ ਅਤੇ ਕਾਰ ਕਬਾੜ ਬਣ ਚੁੱਕੀ ਹੈ ਅਤੇ ਉਨਾ ਦਾ ਕਾਫੀ ਨੁਕਸਾਨ ਹੋਇਆ ਹੈ।ਇਸ ਸਮੇਂ ਫਾਇਰ ਬ੍ਰੀਗੇਡ ਸੇਵਾ ਸੁਸਾਇਟੀ ਵਲੋਂ ਫਾਇਰ ਇੰਚਾਰਜ ਲਲਿਤ ਕੁਮਾਰ ਲਵਲੀ ਨਾਲ ਵਲੰਟੀਅਰ ਸੰਨੀ, ਸੰਜੇ ਅਤੇ ਮਨਦੀਪ ਆਦਿ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media