Thursday, October 8, 2026

ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਨੇ ਕਰਵਾਇਆ 17ਵਾਂ ਕੀਰਤਨ ਤੇ ਭੰਡਾਰਾ

ppn0711201611
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਫਾਜ਼ਿਲਕਾ ਵੱਲੋਂ ਬਾਬਾ ਜੀ ਦਾ 17ਵਾਂ ਕੀਰਤਨ ਅਤੇ ਭੰਡਾਰਾ ਸਿੱਧ ਸ਼੍ਰੀ ਹਨੂੰਮਾਨ ਮੰਦਰ ਦੇ ਨੇੜੇ ਬਣਾਏ ਜਾ ਰਹੇ ਬਾਬਾ ਖੇਤਰਪਾਲ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਹੋਏ। ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਬਾਬਾ ਆਸ਼ਾ ਦੇਵਾ ਜੀ ਅਤੇ ਭਗਤ ਚਿਮਨ ਲਾਲ ਨਰੂਲਾ ਸ਼੍ਰੀ ਸਜਾਵਲਪੁਰ ਧਾਮ, ਰਾਜਸਥਾਨ ਤੋਂ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਕੇ ਸ਼ਰਧਾਲੂਆਂ ਨੂੰ ਆਸ਼ੀਰਵਾਦ ਪ੍ਰਦਾਨ ਕੀਤਾ। ਇਸ ਮੌਕੇ ਬੇਬੀ ਮਮਤਾ ਮਾਲਯਾ, ਹੈਪੀ ਡਿਲਾਇਟ ਅਤੇ ਸਾਹਿਲ ਬਾਘਲਾ ਵੱਲੋਂ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਬੇਬੇ ਅਤੇ ਬਾਬਾ ਜੀ ਦੇ ਭਜਨਾ ਤੇ ਸ਼ਰਧਾਲੂ ਖੂਬ ਨੱਚੇ। ਇਸ ਦੌਰਾਨ ਜਲਾਲਾਬਾਦ ਤੋਂ ਭੁਪਿੰਦਰ ਵੱਲੋਂ ਤਿਆਰ ਕੀਤੀਆਂ ਗਈਆਂ ਝਾਕੀਆਂ ਨੂੰ ਬਹੁਤ ਪਸੰਦ ਕੀਤਾ ਗਿਆ। ਇਸ ਮੌਕੇ ਮਹਾਮਾਈ ਦਾ ਦਰਬਾਰ ਬੜੇ ਵਧੀਆ ਢੰਗ ਨਾਲ ਸਜਾਇਆ ਗਿਆ ਸੀ। ਇਸ ਤੋਂ ਬਾਅਦ ਬਾਬਾ ਅਤੇ ਬੇਬੇ ਜੀ ਦੀ ਆਰਤੀ ਕੀਤੀ ਗਈ। ਅੰਤ ਵਿਚ ਅਤੁੱਟ ਲੰਗਰ ਵੰਡਿਆ ਗਿਆ। ਇਸ ਮੌਕੇ ਸਤੀਸ਼ ਕੁਮਾਰ ਸੇਠੀ, ਸੁਭਾਸ਼ ਸੇਤੀਆ, ਅਸ਼ੀਸ਼ ਸਚਦੇਵਾ, ਵਿੱਕੀ ਦਹੂਜਾ, ਅਜੈ ਖੁਰਾਣਾ, ਰੋਹਿਤ ਸਚਦੇਵਾ, ਆਸ਼ੂ ਧੀਂਗੜਾ, ਸ਼ਿਵਾ ਦਾਵੜਾ, ਲੱਕੀ, ਮਨੀਸ਼ ਖੁਰਾਣਾ, ਹਰੀ ਓਮ ਭਠੇਜਾ, ਰਕੇਸ਼ ਚਾਵਲਾ ਸਮੇਤ ਹੋਰਨਾਂ ਮੈਂਬਰਾਂ ਅਤੇ ਅਹੁੱਦੇਦਾਰਾਂ ਨੇ ਸਹਿਯੋਗ ਕੀਤਾ। ਪ੍ਰੋਗਰਾਮ ਦੌਰਾਨ ਬਾਬਾ ਖੇਤਰਪਾਲ ਜੀ ਦੇ ਮੰਦਰ ਅਤੇ ਧਰਮਸ਼ਾਲਾ ਦੀ ਉਸਾਰੀ ਲਈ ਦਾਨੀ ਸਜਨਾ ਵੱਲੋਂ ਦਾਨ ਦੇਣ ਦਾ ਐਲਾਨ ਕੀਤਾ ਗਿਆ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply