Saturday, March 7, 2026

ਜੀਵ ਨੂੰ ਪ੍ਰਭੂ ਦੀ ਆਪਾਰ ਕ੍ਰਿਪਾ ਨਾਲ ਭਾਗਵਤ ਕਥਾ ਸੁਣਨ ਨੂੰ ਮਿਲਦੀ ਹੈ- ਭਾਈ ਨਰੇਸ਼ ਸ਼ਰਮਾ

ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਸਾਧੂ ਆਸ਼ਰਮ ਵਿਚ 7 ਦਿਨਾਂ ਸ਼੍ਰੀਮਦਭਾਗਵਤ ਕਥਾ ਸਮਾਗਮ ਦਾ ਅਯੋਜਨ ਸ਼੍ਰੀ ਸਾਧੂ ਆਸ਼ਰਮ ਸਤਸੰਗ ਪਰਿਵਾਰ ਵੱਲੋਂ ਕੀਤਾ ਗਿਆ। ਕਥਾ ਦੇ ਪਹਿਲੇ ਦਿਨ ਸ਼੍ਰੀਮਦਭਾਗਵਤ ਪੁਰਾਣ ਅਤੇ ਗਨੇਸ਼ ਪੂਜਨ ਨਵਗ੍ਰਹਿ ਪੂਜਾ ਸ਼੍ਰੀ ਸਾਧੂ ਆਸ਼ਰਮ ਟਰਸਟ ਦੇ ਪ੍ਰਧਾਨ ਡਾ. ਰੋਸ਼ਨ ਲਾਲ ਠੱਕਰ ਅਤੇ ਉਨ੍ਹਾਂ ਦੀ ਧਰਮਪਤਨੀ ਸੰਤੋਸ਼ ਠੱਕਰ ਨੇ ਕੀਤੀ। ਕਥਾ ਭਾਈ ਨਰੇਸ਼ ਜੀ ਸ਼ਰਮਾ ਨੂੰ ਸੁਭਾਸ਼ ਚਾਵਲਾ ਐਡਵੋਕੇਟ ਜਨਾਰਦਨ ਸ਼ਰਮਾ, ਰਾਮ ਲੁਭਾਇਆ   ਨੇ ਤਿਲਕ ਲਗਾਕੇ ਮਾਲਾ ਪਹਿਨਾਈਆਂ। ਮਧੁਰ ਸੰਕੀਰਤਨ ਸ਼੍ਰੀ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੇ ਨਾਲ ਕਥਾ ਦੀ ਸ਼ੁਰੂਆਤ ਹੋਈ। ਭਾਈ ਨਰੇਸ਼ ਜੀ ਨੇ ਸ਼੍ਰੀਮਦਭਾਗਵਤ ਕਥਾ ਦੀ ਮਹਿਮਾ ਦਾ ਮਹੱਤਵ ਦੱਸਦੇ ਹੋਏ ਕਿਹਾ ਕਿ ਇਸ ਕਥਾ ਨਾਲ ਜੀਵ ਦੀ ਭਗਵਾਨ ਨਾਲ ਪ੍ਰੀਤ ਹੋ ਜਾਂਦੀ ਹੈ ਲਾਲਸਾਵਾਂ ਘੱਟ ਹੁੰਦੀਆਂ ਹਨ ਚਿਤ ਨਿਰਮਲ ਹੁੰਦਾ ਹੈ, ਭਗਤੀ ਭਾਵ ਪੈਦਾ ਹੋ ਜਾਂਦਾ ਹੈ ਅਤੇ ਭਗਵਾਨ ਦੇ ਭਗਤਾਂ ਨਾਲ ਮੈਤਰੀ ਹੋ ਜਾਂਦੀ ਹੈ। ਸੂਤ ਜੀ ਮਹਾਰਾਜ ਕਹਿੰਦੇ ਹਨ ਕਲਿਯੁਗ ਵਿਚ ਇਹ ਕਥਾ ਜੀਵਨ ਦੀ ਚਿਤ ਸ਼ੁੱਧੀ ਦਾ ਵਧੀਆ ਸਾਧਨ ਹੈ ਸਭ ਰੋਗਾਂ ਨੂੰ ਮੁਕਤ ਕਰਨ ਵਾਲੀ ਹੈ। ਭਾਈ ਨਰੇਸ਼ ਜੀ ਨੇ ਅੱਗੇ ਕਿਹਾ ਕਿ ਇਹ ਕਥਾ ਸਭ ਕਥਾਵਾਂ ਦਾ ਸਾਰ ਹੈ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਾਕਸ਼ਾਤ ਸ਼ਬਦ ਮਈ ਮੂਰਤੀ ਹੈ। ਇਸ ਕਥਾ  ਦੇ ਸੁਣਨ ਨਾਲ ਮਨੁੱਖ ਨੂੰ ਸੱਚੇ ਸੁੱਖ ਅਤੇ ਸ਼ਾਂਤੀ ਦੀ ਪ੍ਰਾਪਤੀ ਹੁੰਦੀ ਹੈ। ਇਸ ਕਥਾ ਵਿਚ ਰੁਚੀ ਜਨਮ ਜਨਮਾਂਤਰਾਂ ਦੇ ਪੁਨ ਸੰਚਿਤ ਹੋਣ ਨਾਲ ਪੈਦਾ ਹੁੰਦੀ ਹੈ। ਕਲਯੁਗ ਵਿਚ ਜੀਵ ਦੇ ਲਈ ਇਹ ਕਥਾ ਉਸਦੇ ਉਦਧਾਰ ਦਾ ਵਧੀਆ ਕਾਰਨ ਹੈ। ਇਹ ਕਥਾ ਭਗਤੀ ਅਤੇ ਗਿਆਨ ਦਾ ਹਿੱਸਾ ਹੈ। ਭਗਤੀ ਰਾਧਾ ਹੈ ਤਾਂ ਗਿਆਨ ਭਗਵਾਨ ਸ਼੍ਰੀ ਕ੍ਰਿਸ਼ਨ ਹੈ। ਇਸ ਸ਼ਾਸਤਰ ਦੇ ਸੁਣਨ ਨਾਲ ਜੀਵ ਦੀ ਸੰਸਾਰ ਦੇ ਪ੍ਰਤੀ ਦਿਖ ਬਦਲਦੀ ਹੈ। ਚਿਤ ਦਾ ਚਿੰਤਨ ਸੁਧਦਾ ਹੈ। ਸਾਧਕ ਦੇ ਜੀਵਨ ਵਿਚ ਸਾਧਨ ਦ੍ਰਿਸ਼ਟੀ ਬਣਦੀ ਹੈ। ਜੀਵਨ ਡੱਰ ਮੁਕਤ ਹੋ ਜਾਂਦਾ ਹੈ। ਦੈਹਿਕ, ਦੈਵਿਕ, ਭੋਤਿਕ ਤਾਪਾਂ ਦਾ ਸ਼ਮਨ ਹੁੰਦਾ ਹੈ। ਆਸ਼ਰ ਅਗਿਆਨ ਰੂਪੀ ਅੰਧਕਾਰ ਦਾ ਕਥਾ ਰੂਪੀ ਸੂਰਜ ਦੇ ਪ੍ਰਕਾਸ਼ ਨਾਲ ਨਾਸ਼ ਹੁੰਦਾ ਹੈ। ਇਹ ਕਥਾ ਜੀਵ ਨੂੰ ਭਗਵਾਨ ਨਾਲ ਜੋੜਦੀ ਹੈ। ਇਹ ਕਥਾ ਉਹ ਹੀ ਸੁਣ ਸਕਦਾ ਹੈ ਜਿਸ ਤੇ ਭਗਵਾਨ ਦੀ ਆਪਾਰ ਕ੍ਰਿਪਾ ਹੁੰਦੀ ਹੈ। ਸ਼੍ਰੀਮਦਭਾਗਵਤ ਪੁਰਾਣ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸਾਕਸ਼ਾਤ ਰੂਪ ਹੈ। ਇਹ ਕਥਾ ਜੀਵ ਦੇ ਜਨਮ ਮਰਨ ਦੇ ਬੰਧ ਨੂੰ ਕੱਟਦੀ ਹੈ। ਸਵਾਮੀ ਨਰੇਸ਼ ਜੀ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਭਾਗਵਤ ਕਥਾ ਦਾ ਅਯੋਜਨ ਨਾਰਦ ਮੁਨੀ ਵੱਲੋਂ  ਸਨਕਾਦਿਕ ਰਿਸ਼ਿਆਂ ਦੇ ਨਾਲ ਹਰੀਦੁਆਰ ਵਿਚ ਗੰਗਾ ਜੀ ਦੇ ਆਨੰਦਘਾਟ ਤੇ ਕੀਤਾ। ਜਿਸ ਵਿਚ ਗੰਗਾ, ਯਮੁਨਾ, ਸਰਸਵਤੀ ਆਦਿ ਨੇ ਰਿਸ਼ਿਆਂ ਮੁਨੀਆਂ ਦੀਆਂ ਪਤਨੀਆਂ ਦਾ ਰੂਪ ਧਾਰਨ ਕਰਕੇ ਕਥਾ ਸੁਣਨ ਦੇ ਲਈ ਆਈਆਂ। ਇਹ ਕਥਾ ਜੀਵ ਦੇ ਦਿਲ ਵਿਚ ਪ੍ਰਭੂ ਭਗਤੀ ਨੂੰ ਪੈਦਾ ਕਰਦੀ ਹੈ। ਮਨੁੱਖ ਵਿਚ ਵਿਵੇਕ ਦੀ ਜਾਗ੍ਰਤੀ ਹੁੰਦੀ ਹੈ। ਜੀਵ ਨੂੰ ਸੱਚਾ ਸੁੱਖ ਅਤੇ ਸ਼ਾਂਤੀ ਸਿਰਫ਼ ਪ੍ਰਭੂ ਭਗਤੀ ਨਾਲ ਹੀ ਮਿਲ ਸਕਦੀ ਹੈ।
ਅੱਜ ਦੀ ਮਦਭਾਗਵਤ ਪੁਰਾਣ ਦੀ ਆਰਤੀ ਸੁਸ਼ੀਲ ਸਚਦੇਵਾ, ਮਨੋਜ਼ ਸ਼ਰਮਾ, ਸਤੀਸ਼ ਮੋਂਗਾ, ਰਮੇਸ਼ ਚੁਚਰਾ, ਚੰਦਰ ਪ੍ਰਕਾਸ਼ ਵਿਜ, ਰਾਮ ਨਿਵਾਸ ਬਿਹਾਨੀ ਵੱਲੋਂ ਉਤਾਰੀ ਗਈ। ਚਾਹ ਦਾ ਲੰਗ ਅਤੇ ਪ੍ਰਸਾਦ ਵੰਡਿਆ ਗਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply