📝 *ਅੱਜ ਦੀਆਂ ਸੁਰਖੀਆਂ…..*
ਮਿਤੀ : 9 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ *ਮੋਦੀ ਸਰਕਾਰ ਦਾ ਅਚਨਚੇਤ ਫੈਸਲਾ– 500 ਤੇ 1000 ਰੁਪਏ ਦੇ ਨੋਟ ਅੱਧੀ ਰਾਤ ਤੋਂ ਬੰਦ।*
▶ ਹਸਪਤਾਲ, ਪੈਟਰੋਲ ਪੰਪ, ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ‘ਤੇ 11 ਨਵੰਬਰ ਦੀ ਅੱਧੀ ਰਾਤ ਤੱਕ ਚੱਲ ਸਕਣਗੇ ਪੁਰਾਣੇ ਨੋਟ।
▶ 500 ਤੇ 2000 ਦੇ ਨਵੇਂ ਨੋਟ ਹੋਣਗੇ ਜਾਰੀ – ਰਿਜ਼ਰਵ ਬੈਂਕ।
▶ ਜਾਅਲੀ ਨੋਟਾਂ ਦੀ ਵਜ੍ਹਾ ਨਾਲ ਲਿਆ ਗਿਆ ਫੈਸਲਾ– ਪੀ.ਐਮ.ਮੋਦੀ।
▶ ਕਾਂਗਰਸ ਨੇ 500 ਤੇ 1000 ਦੇ ਨੋਟ ਬੰਦ ਕਰਨ ਦੇ ਫੈਸਲੇ ਨੂੰ ਦੱਸਿਆ ਵਾਜ਼ਿਬ।
▶ 99 ਫੀਸਦ ਕਾਲੇ ਧਨ ਦਾ ਵੱਡੇ ਨੋਟ ਬੰਦ ਕਰਨ ਨਾਲ ਹੋਵੇਗਾ ਸਫਾਇਆ- ਬਾਬਾ ਰਾਮਦੇਵ।
▶ ਸੁਖਬੀਰ ਬਾਦਲ ਦਾ ਟਵੀਟ– ਭ੍ਰਿਸ਼ਟਾਚਾਰ ਖਤਮ ਕਰਨ ਵੱਲ ਪੀ.ਐਮ ਮੋਦੀ ਨੇ ਚੁੱਕਿਆ ਸਹੀ ਕਦਮ।
▶ ਦਿੱਲੀ ਦੇ ਦੋ ਆਪ ਆਗੂਆਂ ‘ਤੇ ਲੱਗਾ ਜਬਰ ਜਨਾਹ ਕਰਨ ਦਾ ਦੋਸ਼।
▶ ਪਾਕਿਸਤਾਨ ਨੇ ਇਸਲਾਮਾਬਾਦ ਸਥਿਤ ਭਾਰਤੀ ਹਾਈ ਕਮਿਸ਼ਨ ਦੇ 8 ਅਫਸਰਾਂ ਨੂੰ ਭਾਰਤ ਵਾਪਿਸ ਭੇਜਿਆ ।
▶ ਐਨ.ਜੀ.ਟੀ ਨੇ ਪੰਜਾਬ ਸਰਕਾਰ ਨੂੰ ਪੁੱਛਿਆ– ਫਸਲਾਂ ਸਾੜ੍ਹਨ ਦਾ ਕੀ ਲੱਭਿਆ ਹੈ ਬਦਲ?
▶ 10 ਨਵੰਬਰ ਤੋਂ 30 ਦਸੰਬਰ ਤੱਕ ਬੈਂਕ ਅਤੇ ਡਾਕਖਾਨਿਆਂ ਵਿੱਚ ਜਮ੍ਹਾ ਕਰਵਾਏ ਜਾ ਸਕਣਗੇ 500 ਤੇ 1000 ਰੁਪਏ ਦੇ ਨੋਟ।
▶ ਆਮ ਪਬਲਿਕ ਲਈ ਅੱਜ 9 ਨਵੰਬਰ ਨੂੰ ਬੰਦ ਰਹਿਣਗੇ ਦੇਸ਼ ਦੇ ਬੈਂਕ।
▶ 500 ਤੇ 1000 ਰੁਪਏ ਦੇ ਨੋਟ ਬੰਦ ਕਰਨੇ ਭ੍ਰਿਸ਼ਟਾਚਾਰ ਰੋਕਣ ਲਈ ਕੀਤਾ ਗਿਆ ਅਸਰਦਾਰ ਫੈਸਲਾ – ਹਰਸਿਮਰਤ ਬਾਦਲ।
▶ 9 ਤੇ 10 ਨਵੰਬਰ ਨੂੰ ਬੰਦ ਰਹਿਣਗੇ ਏ.ਟੀ.ਐਮ– 10 ਨਵੰਬਰ ਤੋਂ ਬਾਅਦ ਏ.ਟੀ.ਐਮ ਵਿਚੋਂ ਨਿਕਲ ਸਕੇਗੀ 2000 ਰੁਪਏ ਦੀ ਰਕਮ ਤੇ ਬਾਅਦ ‘ਚ ਕਰ ਦਿੱਤੀ ਜਾਵੇਗੀ 4000।
▶ ਪੰਜਾਬ ਕਾਂਗਰਸ ਸਕਰੀਨਿੰਗ ਕਮੇਟੀ ਦੀ ਦਿੱਲੀ ‘ਚ ਹੋਈ ਮੀਟਿੰਗ–ਕੈਪਟਨ ਨੇ ਮੀਟਿੰਗ ਉਪਰੰਤ ਕਿਹਾ ਜਲਦ ਐਲਾਨੇ ਜਾਣਗੇ ਉਮੀਦਵਾਰ।
▶ ਸਰਬਤ ਖਾਲਸੇ ਦੇ ਆਯੋਜਨ ਸਬੰਧੀ ਸਿਮਰਨਜੀਤ ਸਿੰਘ ਮਾਨ ਨੇ ਵਾਪਿਸ ਲਈ ਪਟੀਸ਼ਨ- ਹਾਈਕੋਰਟ ‘ਚ ਅੱਜ ਹੋਣੀ ਸੀ ਸੁਣਵਾਈ।
▶ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਵਪਾਰ ਵਿੰਗ ਦੇ 13 ਜਿਲ੍ਹਾ ਪ੍ਰਧਾਨ ਐਲਾਨੇ।
▶ ਜੰਮੂ ਦੇ ਬੀ.ਐਸ.ਐਫ ਕੈਂਪ ‘ਚ ਪਹੁੰਚੇ ਅਕਸ਼ੇ ਕੁਮਾਰ– ਬੀ.ਐਸ.ਐਫ ਜਵਾਨਾਂ ਨੂੰ ਦੱਸਿਆ ਅਸਲੀ ਹੀਰੋ।
▶ ਦਿੱਲੀ ਪ੍ਰਦੂਸ਼ਣ ਮਾਮਲਾ– 7 ਦਿਨਾਂ ਲਈ ਐਨ.ਸੀ.ਆਰ ਦਿੱਲੀ ‘ਚ ਬਿਲਡਿੰਗਾਂ ਦੀ ਉਸਾਰੀ, ਸਟੋਨ ਕ੍ਰੈਸ਼ਰ ਅਤੇ ਇਟਾਂ ਦੇ ਭੱਠਿਆਂ ‘ਤੇ ਐਨ.ਜੀ.ਟੀ ਨੇ ਲਗਾਈ ਰੋਕ।
▶ 10 ਨਵੰਬਰ ਨੂੰ ਤਲਵੰਡੀ ਸਾਬੋ ਹੋਣ ਵਾਲਾ ਸਰਬਤ ਖਾਲਸਾ ਮੁਲਤਵੀ, ਸਰਕਾਰੀ ਸਖਤੀ ਕਾਰਣ ਲ਼ਿਆ ਫੈਸਲਾ।
▶ ਰਾਜਸਥਾਨ ਦੇ ਗੁਰਦੁਆਰਾ ਬੁੱਢਾ ਜੌਹੜ ਵਿਖੇ ਜੁੜ੍ਹਨਗੇ ਸਰਬਤ ਖਾਲਸਾ ਦੇ ਆਯੋਜਕ।
▶ ਜੰਮੂ ਕਸ਼ਮੀਰ ਦੇ ਨੌਸ਼ਿਹਰਾ ‘ਚ ਪਾਕਿਸਤਾਨੀ ਫਾਈਰਿੰਗ ਦੌਰਾਨ ਇਕ ਜਵਾਨ ਸ਼ਹੀਦ, ਇਕ ਜਖਮੀ।
▶ ਬਿਨ੍ਹਾਂ ਤਿਆਰੀ ਦੇ ਮੋਦੀ ਸਰਕਾਰ ਵਲੋਂ ਲਿਆ ਗਿਆ 500 ਤੇ 1000 ਰੁਪਏ ਦੇ ਨੋਟ ਵਾਪਿਸ ਕਰਨ ਦਾ ਫੈਸਲਾ- ਸੂਰਜੇਵਾਲਾ।
▶ ਸੁੱਚਾ ਸਿੰਘ ਛੋਟੇਪੁਰ ਨੇ ਨੋਟ ਬੰਦ ਕਰਨ ਦੇ ਫੈਸਲੇ ਨੂੰ ਵੱਡਾ ਕਦਮ ਦੱਸਿਆ– ਕਿਹਾ ਘਰਾਂ ਵਿੱਚ ਦੱਬੇ ਕਾਲੇ ਧਨ ਨਾਲ ਕਮਜ਼ੋਰ ਹੋ ਰਿਹਾ ਸੀ ਦੇਸ਼।
▶ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਪਈਆਂ ਵੋਟਾਂ– ਨਤੀਜਾ ਅੱਜ।
▶ ਯੂ.ਪੀ ‘ਚ ਪਰਿਵਰਤਨ ਯਾਤਰਾ ਦੌਰਾਨ ਭੀੜ ਇਕੱਠੀ ਕਰਨ ਲਈ ਭਾਜਪਾ ਵਲੋਂ ਬਾਰ ਡਾਂਸਰਾਂ ਨਚਾਉਣ ਦੀ ਖਬਰ।
▶ 15 ਨਵੰਬਰ ਨੂੰ ਬੰਗਾ ਹਲਕੇ ‘ਚ ਦਲਿਤ ਚੋਣ ਮੈਨੀਫੈਸਟੋ ਜਾਰੀ ਕਰਨਗੇ ਕੇਜਰੀਵਾਲ।
▶ ਕਾਊਂਟਰ ਇੰਟੈਲੀਜੈਂਸ ਵਿੰਗ ਅੰਮ੍ਰਿਤਸਰ ਵਲੋਂ ਇਕ ਕਿਲੋ ਹੈਰੋਇਨ ਅਤੇ 80 ਹਜ਼ਾਰ ਨਗਦੀ ਸਮੇਤ ਇਕ ਸਮੱਗਲਰ ਕਾਬੂ।
▶ ਅੰਬਾਲਾ ਨੇੜੇ ਅੰਮ੍ਰਿਤਸਰ-ਨੰਦੇੜ ਸਚਖੰਡ ਐਕਸਪ੍ਰੈਸ ਦੇ ਡੱਬੇ ਨੂੰ ਅੱਗ ਲੱਗਣ ਦੀ ਖਬਰ – ਜਾਨੀ ਨੁਕਸਾਨ ਨਹੀਂ।।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media