ਨਵੀਂ ਦਿੱਲੀ, 11 ਨਵੰਬਰ (ਪ.ਪ)- ਸ਼ਹਿਰੀ ਵਿਕਾਸ ਮੰਤਰਾਲੇ ਨੇ ਪੰਜ ਰਾਜਾਂ ਦੇ ਅੱਠ ਸ਼ਹਿਰਾਂ ਅਤੇ ਕੇਂਦਰ ਸ਼ਾਸਿਤ ਚੰਡੀਗੜ੍ਹ ਨੂੰ ਜਨ ਆਵਾਜਾਈ ਅਤੇ ਗੈਰ ਨਾਨ-ਮੋਟਰਾਈਜਡ ਆਵਾਜਾਈ ਅਤੇ ਸੜਕ ਸੁਰੱਖਿਆ ਦੇ ਸੰਬੰਧ ਵਿੱਚ ‘ਵਧੀਆ’ ਅਤੇ ਪ੍ਰਸ਼ੰਸਨੀਯ ਸ਼ਹਿਰਾਂ ਦੇ ਰੂਪ ਵਿੱਚ ਚੁਣਿਆ ਗਿਆ ਹੈ। ਇਸ ਵਿੱਚ ਗੁਜਰਾਤ ਦੇ ਸੂਰਤ, ਗਾਂਧੀਨਗਰ ਅਤੇ ਰਾਜਕੋਟ, ਮੱਧਪ੍ਰਦੇਸ਼ ਦੇ ਇੰਦੌਰ ਅਤੇ ਜਬਲਪੁਰ, ਕਰਨਾਟਕ ਦਾ ਧਾਰਵਾੜ, ਹਰਿਆਣਾ ਦਾ ਕਰਨਾਲ ਅਤੇ ਸਿਕਿੱਮ ਦੀ ਰਾਜਧਾਨੀ ਗੰਗਟੋਕ ਸ਼ਾਮਲ ਹੈ। ‘ਬੇਹਤਰੀਨ ਜਨ ਸ਼ਹਿਰੀ ਆਵਾਜਾਈ ਵਰਗ ਵਿੱਚ ਸੂਰਤ ਦੇ ਏਕੀਕ੍ਰਿਤ ਜਨ ਆਵਾਜਾਈ ਪ੍ਰਣਾਲੀ ਨੂੰ ‘ਵਧਿਆ’ ਜਦਕਿ ਛੋਟੀ ਮਿਆਦ ਦੇ ਜਨ ਆਵਾਜਾਈ ਲਈ ਸਿੰਘਸਥ ਨੂੰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਇੰਦੌਰ ਨੂੰ 2016 ਲਈ ‘ਪ੍ਰਸ਼ਾਸਨਿਕ ਪਹਿਲ’ ਕਰਨ ਲਈ ਚੁਣਿਆ ਗਿਆ ਹੈ।
ਗਾਂਧੀ ਨਗਰ ਦੇ ਜੀ-ਬਾਇਕ ਅਤੇ ਕਰਨਾਲ ਦੇ ਸਾਂਝੇ ਸਾਈਕਲ ਪਹਿਲਾਂ ਨੂੰ ‘ਪ੍ਰਸ਼ਾਸਨਿਕ ਪਹਿਲ’ ਵਰਗ ਲਈ ਚੁਣਿਆ ਗਿਆ ਹੈ। ਇਸੇ ਤਰ੍ਹਾਂ ਕਰਨਾਟਕ ਦੀ ਧਾਰਵਾੜ-ਹੁਬਲੀ ਸੇਵਾ ਸਬੰਧੀ ‘ਸਿਟੀ ਬਸ ਸੇਵਾ’ ਲਈ ਬੇਹਤਰੀਨ ਅਤੇ ਗੁਜਰਾਤ ਦੇ ਰਾਜਕੋਟ ਨੂੰ ਪ੍ਰਸ਼ਾਸਨਿਕ ਪਹਿਲ ਲਈ ਚੁਣਿਆ ਗਿਆ ਹੈ।ਗੰਗਟੋਕ ਦੀ ਏਕੀਕ੍ਰਿਤ ਡਿੱਪੂ ਪ੍ਰਬੰਧਨ ਪ੍ਰਣਾਲੀ ਅਤੇ ਜਬਲਪੁਰ ਦੇ ‘ਜੇ-ਕਾਰਡ’ ਨੂੰ ਪ੍ਰਸ਼ਾਸਨਿਕ ਪਹਿਲ ਵਰਗ ਲਈ ਚੁਣਿਆ ਗਿਆ ਹੈ।ਉਪਰੋਕਤ ਸਾਰੇ ਵਰਗਾਂ ਨੂੰ ਯੋਜਨਾ ਰਾਜ ਮੰਤਰੀ (ਸਵਤੰਤਰ ਪ੍ਰਭਾਰ) ਅਤੇ ਸ਼ਹਿਰੀ ਵਿਕਾਸ, ਆਵਾਸ ਅਤੇ ਸ਼ਹਿਰੀ ਗਰੀਬੀ ਘਟਾਓ ਰਾਜ ਮੰਤਰੀ ਸ਼੍ਰੀ ਇੰਦਰਜੀਤ ਸਿੰਘ ਪੁਰਸਕਾਰ ਪ੍ਰਦਾਨ ਕਰਨਗੇ । ਇਹ ਪੁਰਸਕਾਰ ਅੱਜ ਗਾਂਧੀ ਨਗਰ ਵਿੱਚ ਸ਼ਹਿਰੀ ਆਵਾਜਾਈ ਸੰਮੇਲਨ ਦੇ ਅੰਤਿਮ ਦਿਨ ਦਿੱਤੇ ਜਾਣਗੇ ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media