Sunday, July 19, 2026

ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਜਲੰਧਰ, ਪੰਜਾਬ ਵਿਚ ਸ਼ੁਰੂ

ਨਵੀਂ ਦਿੱਲੀ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਪ੍ਰਧਾਨ ਮੰਤਰੀ ਉੱਜਵਲਾ ਯੋਜਨਾ (ਪੀ.ਐਮ.ਯੂ.ਵਾਈ) ਦੀ ਜਲੰਧਰ ਵਿਖੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ (ਸੁਤੰਤਰ ਚਾਰਜ) ਮਾਨਯੋਗ ਸ੍ਰੀ ਧਰਮਿੰਦਰ ਪ੍ਰਧਾਨ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨਾਲ ਪੰਜਾਬ ਦੇ ਉੱਪ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਸ਼ਖਸੀਅਤਾਂ ਦੀ ਸਟੇਜ਼ ਤੇ ਮੌਜੂਦਗੀ ਵਿਚ 11 ਨਵੰਬਰ, 2016 ਨੂੰ ਸ਼ੁਰੂਆਤ ਕੀਤੀ,।
ਇਹ 2016-17 ਤੋਂ ਸ਼ੁਰੂ ਹੋਏ ਅਗਲੇ ਤਿੰਨ ਸਾਲਾਂ  ਵਿਚ ਗਰੀਬੀ  ਰੇਖਾ ਤੋਂ ਹੇਠਾਂ ਰਹਿ ਰਹੇ (ਬੀ.ਪੀ.ਐਲ) 5 ਕਰੋੜ ਪਰਿਵਾਰਾਂ ਨੂੰ ਐਲ ਪੀ ਜੀ ਕੁਨੈਕਸ਼ਨ ਮੁਹੱਈਆ ਕਰਵਾਉਣ ਵੱਲ ਇਕ ਹੋਰ ਕਦਮ ਹੈ। ਪੀ.ਐਮ.ਯੂ.ਵਾਈ ਦੀ ਚਿੰਨ੍ਹਾਤਮਕ ਸ਼ੁਰੂਆਤ ਵਜੋਂ ਬੀ ਪੀ ਐਲ ਪਰਿਵਾਰਾਂ ਦੀਆਂ 10 ਮਹਿਲਾਵਾਂ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸੁਤੰਤਰ ਚਾਰਜ ਮਾਨਯੋਗ ਸ੍ਰੀ ਧਰਮਿੰਦਰ ਪ੍ਰਧਾਨ ਨੇ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਬਾਰੇ ਰਾਜ ਮੰਤਰੀ ਮਾਨਯੋਗ ਸ੍ਰੀ ਵਿਜੇ ਸਾਂਪਲਾ ਨਾਲ ਹੋਰ ਸ਼ਖਸੀਅਤਾਂ ਦੀ ਸਟੇਜ਼ ਤੇ ਮੌਜੂਦਗੀ ਵਿਚ ਕੁਨੈਕਸ਼ਨ ਸੌਂਪੇ।
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀ ਸ਼ੁਰੂਆਤ 1 ਮਈ 2016 ਨੂੰ ਬਲੀਆ (ਉੱਤਰ ਪ੍ਰਦੇਸ਼)  ਵਿਖੇ ਮਾਨਯੋਗ ਪ੍ਰਧਾਨ ਮੰਤਰੀ ਨੇ ਕੀਤੀ।ਸੀ। ਇਹ ਯੋੇਜਨਾ ਦੇਸ਼ ਭਰ ਵਿਚ ‘ਗਰੀਬੀ ਰੇਖਾ ਤੋਂ ਹੇਠਾਂ’ (ਬੀ ਪੀ ਐਲ) ਪਰਿਵਾਰਾਂ ਦੀਆਂ ਔਰਤਾਂ ਨੂੰ ਕੁਕਿੰਗ  ਇੰਧਨ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ (ਪੀ ਐਮ ਯੂ ਵਾਈ) ਦਾ ਉਦੇਸ਼ 5 ਕਰੋੜ ਬੀ ਪੀ ਐਲ ਪਰਿਵਾਰਾਂ ਨੂੰ 2019 ਤੱਕ ਸਬਸਿਡਾਈਜ਼ਡ ਕੁਨੈਕਸ਼ਨ ਮੁਹੱਈਆ ਕਰਵਾਉਣਾ ਹੈ। ਇਕ ਵੱਡੇਪ੍ਰੋਗਰਾਮ ਅਧੀਨ 2019 ਤੱਕ ਕੁੱਲ 10 ਕਰੋੜ ਕੁਨੈਕਸ਼ਨ  ਦਿੱਤੇ ਜਾਣੇ ਹਨ ਤਾਂਕਿ ਸਾਰੇ ਭਾਰਤੀ ਪਰਿਵਾਰਾਂ ਨੂੰ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਟੀਚਾ ਪੂਰਾ ਹੋ ਸਕੇ।ਦੇਸ਼ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਇਕ ਭਲਾਈ ਸਕੀਮ ਲਾਗੂ ਕਰ ਰਿਹਾ ਹੈ ।ਜਿਸ ਦਾ ਲਾਭ ਸਭ ਤੋਂ ਗਰੀਬ ਪਰਿਵਾਰਾਂ ਦੀਆਂ  ਦੇਸ਼ ਦੀਆਂ ਕਰੋੜਾਂ ਔਰਤਾਂ ਨੂੰ ਮਿਲੇਗਾ। ਬੀ ਪੀ ਐਲ ਪਰਿਵਾਰਾਂ ਦੀ ਪਛਾਣ 2011 ਦੀ ਸਮਾਜਿਕ- ਆਰਥਿਕ ਜਾਤੀ ਜਨਗਣਨਾ ਦੇ ਅੰਕੜਿਆਂ ਦੇ ਅਧਾਰ ਉੱਤੇ ਕੀਤੀ  ਜਾਵੇਗੀ। ਬੀ ਪੀ ਐਲ ਪਰਿਵਾਰਾਂ ਨੂੰ ਐਲ.ਪੀ.ਜੀ ਕੁਨੈਕਸ਼ਨ ਮੁਹੱਈਆ ਕਰਵਾਏ ਜਾਣ ਨਾਲ ਦੇਸ਼ ਭਰ ਵਿਚ ਕੁਕਿੰਗ ਗੈਸ ਦੀ ਕਵਰੇਜ ਯਕੀਨੀ ਬਣੇਗੀ। ਸਾਫ ਕੁਕਿੰੰਗ ਇੰਧਨ ਮੁਹੱਈਆ ਕਰਵਾਉਣ ਦੀ ਸਕੀਮ ਨਾਲ ਮਿਹਨਤ  ਘੱਟ ਲਗੇਗੀ ਅਤੇ ਕੁਕਿੰਗ ਤੇ ਲੱਗਣ ਵਾਲਾ ਸਮਾਂ ਵੀ ਘਟੇਗਾ।ਇਸ ਨਾਲ ਕੁਕਿੰਗ ਗੈਸ ਦੀ ਸਪਲਾਈ ਚੇਨ ਵਿਚ ਦਿਹਾਤੀ ਨੌਜਵਾਨਾਂ ਨੂੰ ਰੁਜ਼ਗਾਰ ਵੀ  ਮਿਲੇਗਾ ।
ਵਿੱਤ ਮੰਤਰੀ ਨੇ  ਬੀ ਪੀ ਐਲ ਪਰਿਵਾਰਾਂ ਨੂੰ ਐਲ ਪੀ ਜੀ ਕੁਨੈਕਸ਼ਨਾਂ ਉੱਤੇ ਸਬਸਿਡੀ ਦੇਣ ਲਈ 2016-17 ਮਾਲੀ ਸਾਲ ਲਈ .1 5 ਕਰੋੋੜ ਰੁਪਏ ਬੱਜਟ ਵਿਚ ਰੱਖੇ ਸਨ।ਅਗਲੇ ਦੋ ਮਾਲੀ ਸਾਲਾਂ 2017-18 ਅਤੇ 2018-19 ਵਿਚ ਭਾਰਤ ਸਰਕਾਰ 6000 ਕਰੋੜ ਦਾ ਬੱਜਟ ਪ੍ਰਬੰਧ ਰੱਖੇਗੀ ਜਿਸ ਨਾਲ ਪੀ ਐਮ ਯੂ ਵਾਈ ਅਧੀਨ ਬੀ ਪੀ ਐਲ ਪਰਿਵਾਰਾਂ ਲਈ 3.5 ਕਰੋੜ ਨਵੇਂ ਕੁਨੈਕਸ਼ਨਾਂ ਲਈ ਸਬਸਿਡੀ ਦਾ ਪ੍ਰਬੰਧ ਹੋਵੇਗਾ। ਪੀ ਐਮ ਯੂ ਵਾਈ ਸਕੀਮ ਅਧੀਨ ਹਰ ਮਹਿਲਾ ਲਾਭਕਾਰੀ ਨੂੰ 1600 ਰੁਪਏ ਦੀ ਸਬਸਿਡੀ ਮਿਲਦੀ ਹੈ ਜਿਸ ਵਿਚ ਉਸ ਦੀ 14.2 ਕਿਲਗ੍ਰਾਮ ਦੇ ਸਿਲੰਡਰ ਦੀ ਸਕਿਓੇਰਟੀ ਡਿਪਾਜ਼ਿਟ, ਘਰੇਲੂ ਪ੍ਰੈਸ਼ਰ ਰੈਗੂਲੇਟਰ, ਸੁਰੱੱਕਸ਼ਾ ਹੋਜ਼ਪਾਈਪ, ਘਰੇਲੂ ਗੈਸ ਕੰਜ਼ਿਊਮਰ ਕਾਰਡ ਅਤੇ ਪ੍ਰਸ਼ਾਸਕੀ ਖਰਚੇ ਸਾਮਿਲ ਹੁੰਦੇ ਹਨ।
ਬੀ.ਪੀ.ਐਲ ਪਰਿਵਾਰਾਂ ਲਈ ਇਕ ਨਵਾਂ ਘੱਟ ਲਾਗਤ ਵਾਲਾ ਐਲ.ਪੀ.ਜੀ ਸਟੋਵ (ਬੀ.ਆਈ.ਐਸ ਸਰਟੀਫੀਕੇਸ਼ਨ ਅਤੇ ਇਕ ਸਟਾਰ ਰੇਟਿੰਗ ਵਾਲਾ) ਵਿਕਸਤ ਕੀਤਾ ਗਿਆ ਹੈ, ਜਿਸ ਦੀ ਲਾਗਤ  990 ਰੁਪਏ ਹੈ।ਇਸ ਨਾਲ ਗਰੀਬ ਪਰਿਵਾਰਾਂ ਦਾ ਬੋਝ ਹੋਰ ਘਟੇਗਾ।ਤੇਲ ਮਾਰਕੀਟਿੰਗ ਕੰਪਨੀਆਂ ਉਨ੍ਹਾਂ ਲਾਭਕਾਰੀਆਂ ਲਈ ਐਲ.ਪੀ.ਜੀ ਸਟੋੇਵ ਦੀ ਲਾਗਤ ਜਾਂ ਪਹਿਲੀ ਵਾਰੀ ਰੀਫਿਲਿੰਗ ਲਈ ਬਿਨਾ ਵਿਆਜ ਦੇ ਈ.ਐਮ.ਆਈ ਦੀ ਸਹੂਲਤ ਵੀ ਪ੍ਰਦਾਨ  ਕਰਨਗੀਆਂ।1 ਮਈ 2016 ਨੂੰ ਬੱਲੀਆ ਵਿਖੇ ਸਕੀਮ ਸ਼ੁਰੂ ਕਰਨ ਤੋਂ ਬਾਅਦ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼,  ਰਾਜਸਥਾਨ, ਉਡੀਸ਼ਾ ਅਤੇ ਬਿਹਾਰ ਵਿਚ ਵੀ ਖੇਤਰੀ ਪੱਧਰ ਉੱਤੇੇ ਇਸ ਨੂੰ ਕਈ ਥਾਈਂ ਸ਼ੁਰੂ ਕੀਤਾ ਤਾਂਕਿ ਇਸ ਵਿਚ ਵੱਧ ਤੋੇ ਵੱਧ ਲਾਭਕਾਰੀਆਂ ਦੀ ਸ਼ਮੂਲੀਅਤ ਕਰਵਾਈ ਜਾ ਸਕੇ।ਸਿਰਫ ਤਿੰਨ ਮਹੀਨੇ ਦੇ ਛੋਟੇ ਜਿਹੇ ਸਮੇਂ ਵਿਚ 20 ਲੱਖ ਤੋਂ ਵੱਧ ਲਾਭਕਾਰੀਆਂ ਨੂੰ ਇਸ ਸਕੀਮ ਅਧੀਨ ਐਲ.ਪੀ.ਜੀ ਕੁਨੈਕਸ਼ਨ ਜਾਰੀ ਕੀਤੇ ਗਏ ਹਨ।ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਚਾਲੂ ਮਾਲੀ ਸਾਲ 2016-17 ਵਿਚ 1.5 ਕਰੋੜ ਕੁਨੈਕਸ਼ਨ ਮੁਹੱਈਆ ਕਰਵਾਉਣ ਦਾ ਟੀਚਾ ਹਾਸਿਲ ਕਰਨ ਲਈ ਤਿਆਰ-ਬਰ-ਤਿਆਰ ਹੈ।ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਕਾਰੀਆਂ ਲਈ ਟੋਲ ਫ੍ਰੀ ਨੰਬਰ ਜਾਰੀ ਕੀਤਾ ਹੈ। ਬੀ.ਪੀ.ਐਲ ਪਰਿਵਾਰਾਂ ਦੇ ਉਮੀਦਵਾਰ ਟੋਲ ਫਰੀ ਨੰਬਰ 1800 266 6696 ਉੱਤੇ ਪੀ.ਐਮ ਉਜਵਲਾ ਯੋਜਨਾ ਸੰਬੰਧੀ ਕਿਸੇ ਵੀ ਸਵਾਲ ਬਾਰੇ ਪੁੱਛਗਿਛ ਕਰ ਸਕਦੇ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply