Saturday, March 7, 2026

ਪੰਜਾਬ ਦੇ ਖਿਲਾਫ਼ ਸਤਲੁਜ ਯਮੁਨਾ ਲਿੰਕ ਦਾ ਫੈਸਲਾ- ਕਾਂਗਰਸ ਨੇ ਫੂਕਿਆ ਬਾਦਲ ਸਰਕਾਰ ਦਾ ਪੁੱਤਲਾ

ppn1211201609

ਫਾਜ਼ਿਲਕਾ, 12 ਨਵੰਬਰ (ਵਿਨੀਤ ਅਰੋੜਾ) – ਸਾਲ 2004 ਤੋਂ ਸੁਪਰੀਮ ਕੋਰਟ ਵਿਚ ਸਤਲੁਜ ਯਮੁਨਾ ਲਿੰਕ ਨਹਿਰ ਵਿਚ ਚੱਲ ਰਹੇ ਵਿਵਾਦ ਦਾ ਆਖ਼ਰਕਾਰ ਫੈਸਲਾ ਪੰਜਾਬ ਦੇ ਖਿਲਾਫ਼ ਐਲਾਣੇ ਜਾਣ ਕਾਰਨ ਪੰਜਾਬ ਵਾਸੀਆਂ ਵਿਚ ਰੋਸ ਦੀ ਲਹਿਰ ਦੋੜ ਗਈ।ਸਾਲ 2004 ਵਿਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਦੇ ਸਬੰਧ ਵਿਚ ਕੀੇਤੇ ਗਏ ਸਾਰੇ ਸਮਝੋਤਿਆਂ ਨੂੰ ਰੱਦ ਕਰ ਦਿੱਤਾ ਸੀ। ਇਸ ਸਮਝੋਤੇ ਨੂੰ ਰੱਦ ਕੀਤੇ ਜਾਣ ਦੇ ਖਿਲਾਫ਼ ਹਰਿਆਣਾ ਸਰਕਾਰ ਨੇ ਸੁਪ੍ਰੀਮ ਕੋਰਟ ਵਿਚ ਕੇਸ਼ ਦਰਜ ਕਰਵਾਇਆ ਸੀ।12 ਵਰ੍ਹਿਆਂ ਤੋਂ ਲਗਾਤਾਰ ਚੰਲ ਰਹੇ ਕੇਸ ਦੀ ਸੁਣਵਾਈ ਤੋਂ ਬਾਅਦ ਸੁਪ੍ਰੀਮ ਕੋਰਟ ਨੇ ਫੈਸਲੇ ਨੂੰ ਸੁਰੱਖਿਅਤ ਰੱਖ ਦਿੱਤਾ ਸੀ।ਜਿਸ ਦਾ ਫੈਸਲਾ ਹੁਣ ਹਰਿਆਣਾ ਦੇ ਪੱਖ ਵਿੱਚ ਕਰ ਦਿੱਤਾ ਗਿਆ।
ਜਿਸ ਦੇ ਵਿਰੋਧ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਫੈਸਲੇ ਤੇ ਅੱਜ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਰੋਸ ਰੈਲੀਆਂ ਦਾ ਅਯੋਜਨ ਕਰਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁੱਤਲੇ ਫੂਕੇ ਗਏ।ਇਸ ਦੇ ਤਹਿਤ ਅੱਜ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ ਦੀ ਅਗਵਾਈ ਵਿਚ ਫਾਜ਼ਿਲਕਾ ਦੇ ਲਾਲ ਬੱਤੀ ਚੌਕ ਤੇ ਧਰਨਾ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਲਾ ਫੂੰਕਿਆ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਵੀ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਡਾ. ਰਿਣਵਾ ਨੇ ਕਿਹਾ ਕਿ ਸੁਪ੍ਰੀਮ ਕੋਰਟ ਵਿਚ ਚੱਲ ਰਹੇ ਕੇਸ ਦੀ ਪੰਜਾਬ ਸਰਕਾਰ ਠੀਕ ਢੰਗ ਨਾਲ ਪੈਰਵੀ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਅਨੁਸਾਰ ਪੰਜਾਬ ਨੂੰ ਪਹਿਲਾਂ ਕੀਤੇ ਗਏ ਫੈਸਲੇ ਦੇ ਮੁਤਾਬਕ ਹਰਿਆਣਾ ਨੂੰ ਵੱਧ ਮਾਤਰਾ ਵਿਚ ਪਾਣੀ ਦੇਣਾ ਪਵੇਗਾ। ਇਸ ਨਾਲ ਪੰਜਾਬ ਦੀ ਖੇਤੀਬਾੜੀ ਤੇ ਵੱਧ ਪ੍ਰਭਾਵ ਪਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਸੁਪ੍ਰੀਮ ਕੋਰਟ ਵਿਚ ਇਸ ਕੇਸ ਦੀ ਪੈਰਵੀ ਕਰਨ ਲਈ ਹਰਿਆਣਾ ਸਕਾਰ ਨੇ ਤਾਂ ਆਪਣੇ ਐਡਵੋਕੇਟ ਜਨਰਲ ਦੇ ਨਾਲ 40 ਵਕੀਲਾਂ ਦੀ ਟੀਮ ਨਿਯੁੱਕਤ ਕੀਤੀ, ਜਦਕਿ ਪੰਜਾਬ ਸਰਕਾਰ ਨ ਕੇਸ ਦੇ ਲਈ ਆਪਣੇ ਐਡਵੋਕੇਟ ਜਨਰਲ ਦੇ ਨਾਲ ਸਿਰਫ਼ ਇੱਕ ਜੂਨੀਅਰ ਵਕੀਲ ਨੂੰ ਹੀ ਨਿਯੁੱਕਤ ਕੀਤਾ।ਉਨ੍ਹਾਂ ਦੱਸਿਆ ਕਿ 13 ਨਵੰਬਰ ਐਤਵਾਰ ਨੂੰ ਪੰਜਾਬ ਕਾਂਗਰਸ ਅਬੋਹਰ ਸਬ ਡਵਿਜਨ ਖੂਈਆਂ ਸਰਵਰ ਵਿਚ ਇੱਕ ਸੂਬਾ ਪੱਧਰੀ ਰੋਸ ਰੈਲੀ ਵੀ ਕਰੇਗੀ।
ਇਸ ਮੌਕੇ ਅਸ਼ੋਕ ਵਾਟਸ, ਪਰਮਜੀਤ ਸ਼ਰਮਾ, ਜੈ ਪਾਲ ਸਿੰਘ ਸੰਧੂ, ਡਾ. ਅਮਰ ਲਾਲ ਬਾਘਲਾ, ਕਸ਼ੀਰੀ ਲਾਲ ਨਾਰੰਗ, ਰਜਿੰਦਰ ਸਿੰਘ ਬਰਾੜ, ਪਰਮਜੀਤ ਸਿੰਘ ਪੰਮੀ, ਜੇ.ਐਸ.ਸੇਖੋਂ, ਲੇਖ ਰਾਜ ਕੰਬੋਜ, ਲੈਕਚਰਾਰ ਖਰੈਤ ਲਾਲ, ਸਾਬਕਾ ਕੌਂਸਲਰ ਹਰਨੇਕ ਸਿੰਘ, ਰਾਧੇ ਸ਼ਾਮ, ਬਾਬੂ ਰਾਮ, ਡਾ. ਕ੍ਰਿਸ਼ਨ ਲਾਲ ਠੱਕਰ, ਡਾ. ਜੱਗਾ ਰਾਮ, ਰਾਜ ਕੁਮਾਰ, ਜਗਦੇਵ ਸਿੰਘ ਰਾਮਪੁਰਾ, ਕ੍ਰਿਸ਼ਨ ਲਾਲ ਸ਼ਰਮਾ, ਸੁਰੇਸ਼ ਵਾਲੀਆ, ਐਡਵੋਕੇਟ ਸੁਰਿੰਦਰ ਸਚਦੇਵਾ, ਸੂਨੀਲ ਕੁਮਾਰ, ਸੇਰੀ ਚਲਾਨਾ, ਚੇਤਨ ਗਰੋਵਰ, ਬੰਸੀ ਸਾਮਾ, ਕੁਲਦੀਪ ਕੁਮਾਰ, ਹਰਕ੍ਰਿਸ਼ਨ ਲਾਲ, ਸੰਦੀਪ ਠਠਈ, ਜਗਜੀਤ ਸਿੰਘ, ਰਾਜਨ ਸੇਤੀਆ, ਦੇਸ ਰਾਜ ਜੰਡਵਾਲੀਆ, ਖਰੈਤ ਲਾਲ, ਕੁਸ਼ਹਾਲ ਸਿੰਘ ਸਰਪੰਚ, ਕਾਕਾ ਬਰਾੜ, ਚੂਹੜ ਸਿੰਘ, ਜਸਵੀਰ ਸਿੰਘ, ਬਲਬੀਰ ਸਿੰਘ, ਮੋਹਨ ਲਾਲ ਗੋਦਾਰਾ, ਅਸ਼ੋਕ ਸੋਨੀ, ਸੰਦੀਪ ਕਾਮਰਾ, ਅਮਰਜੀਤ ਸੇਵਾਮੁਕਤ ਐਸਡੀਓ, ਮੋਦੀ ਚੁਵਾੜਿਆਂਵਾਲੀ, ਗੁਰਪਾਲ ਸਿੰਘ, ਰਾਮ ਕੁਮਾਰ ਚੇਅਰਮੈਨ ਅਤੇ ਹੋਰ ਹਾਜ਼ਰ ਸਨ। ਧਰਨੇ ਦੇ ਕਾਰਨ ਲੋਕਾਂ ਨੂੰ ਕਰਨਾ ਪਿਆ ਪ੍ਰੇਸ਼ਾਨੀਆਂ ਦਾ ਸਾਹਮਣਾ- ਕਾਂਗਰਸ ਵੱਲੋਂ ਅੱਜ ਸਥਾਨਕ ਸੰਜੀਵ ਸਿਨੇਮਾ ਚੋਕ ਤੇ ਧਰਨਾ ਦਿੱਤੇ ਜਾਣ ਕਾਰਨ ਉਕਤ ਰਸਤੇ ਤੋਂ ਲੰਘਣ ਵਾਲੇ ਵ੍ਹੀਕਲ ਚਾਲਕਾਂ, ਰਾਹਗੀਰਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਨਾ ਪਿਆ ਅਤੇ ਵ੍ਹੀਕਲਾਂ ਦੀਆਂ ਲੰਬੀਆਂ ਲੰਬੀਆਂ ਲਾਇਨਾਂ ਲੱਗ ਗਈਆਂ। ਇਸ ਦੌਰਾਨ ਟ੍ਰੈਫਿਕ ਪੁਲਸ ਦੇ ਕਰਮਚਾਰੀਆਂ ਵੱਲੌਂ ਸਥਾਨਕ ਸੰਜੀਵ ਸਿਨੇਮਾ ਚੌਕ ਤੋਂ ਕੈਂਟ ਰੋਡ ਤੇ ਸਥਿਤ ਟੀਵੀ ਟਾਵਰ ਦੇ ਨੇੜੇ ਤੋਂ ਨਿਕਲਣ ਵਾਲੇ ਰਸਤੇ ਤੋਂ ਵ੍ਹੀਕਲਾਂ ਨੂੰ ਭੇਜਿਆ ਗਿਆ। ਜਿਸ ਕਾਰਨ ਸੰਜੀਵ ਸਿਨੇਮਾ ਚੌਕ ਤੋਂ ਕੈਂਟ ਰੋਡ ਵਾਲੀ ਸੜ੍ਹਕ ਜੋ ਹਾਲੇ ਬਣ ਰਹੀ ਹੈ ਵਿਚ ਕਈ ਕਈ ਟੋਏ ਹੋਣ ਕਾਰਨ ਵ੍ਹੀਕਲ ਚਾਲਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply