
ਅੰਮ੍ਰਿਤਸਰ, 12 ਨਵੰਬਰ (ਪੰਜਾਬ ਪੋਸਟ ਬਿਊਰੋ)- ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਜਿਲ੍ਹਾ ਕਚਿਹਰੀਆਂ, ਅੰਮ੍ਰਿਤਸਰ ਵਿਖੇ ਲਗਾਈ ਗਈ ਜਿਸ ਵਿੱਚ ਹੇਠ ਲਿਖੀਆਂ ਕਿਸਮਾਂ ਦੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ ਜਿਵੇਂ ਕਿ ਅਪਰਾਧਿਕ ਕੰਮਪੋਂਡੇਬਲ ਮਾਮਲੇ, ਨੈਗੋਸ਼ਇਏਬਲ ਇੰਨਕਰੂਮੈਂਟ ਐਕਟ, ਐਮਏਸੀਟੀ ਕੇਸ, ਵਿਆਹ ਵਿਵਾਦ, ਲੇਬਰ ਵਿਵਾਦ, ਜ਼ਮੀਨ ਗ੍ਰਹਿਣ ਮਾਮਲੇ, ਸਿਵਲ ਕੇਸ ਦੇ ਸਾਰੇ ਕਿਸਮ, ਮਾਲ ਕੇਸ, ਮਨਰੇਗਾ, ਬਿਜਲੀ ਅਤੇ ਪਾਣੀ ਦੇ ਬਿੱਲ (ਚੋਰੀ ਮਾਮਲੇ ਨੂੰ ਛੱਡ ਕੇ), ਵਿਕਰੀ ਲਈ ਟੈਕਸ, ਇਨਕਮ ਟੈਕਸ ਨਾਲ ਸਬੰਧਤ ਕੇਸ ਅਸਿੱਧੇ ਟੈਕਸ ਮਾਮਲੇ (ਛਓਸ਼ਠਅਠ), ਸੇਵਾ ਮਾਮਲੇ, ਜੰਗਲਾਤ ਐਕਟ ਕੇਸ, ਛਾਉਣੀ ਬੋਰਡ ਮਾਮਲੇ, ਰੇਲਵੇ ਕਲੇਮ, ਆਪਦਾ ਮੁਆਵਜ਼ਾ, ਅਪੀਲ ਅਤੇ ਹੁਕਮਨਾਮੇ ਅਤੇ ਛੱਤਿਆ ਮਾਮਲੇ ਦੇ ਸਾਰੇ ਕਿਸਮ ਦੀ ਆਦਿ। ਇਹ ਨੈਸ਼ਨਲ ਲੋਕ ਅਦਾਲਤ ਜ਼ਿਲ੍ਹਾ ਕਚਹਿਰੀਆਂ, ਅੰਮ੍ਰਿਤਸਰ ਨਾਲ ਦੀ ਨਾਲ ਤਹਿਸੀਲਾਂ ਜਿਵੇਂ ਕਿ ਅਜਨਾਲਾ ਅਤੇ ਬਾਬਾ ਬਕਾਲਾ ਵਿਖੇ ਲਗਾਈ ਗਈ। ਇਸ ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਜ਼ਿਲ੍ਹਾ ਕਚਹਿਰੀਆਂ ਅਤੇ ਹੋਰ ਅਲੱਗ-ਅਲੱਗ ਮਹਿਕਮਿਆਂ ਵਿਖੇ ਕੁੱਲ ੬੧ ਬੈਂਚ ਬਣਾਏ ਗਏ ਸਨ ਜਿਨ੍ਹਾਂ ਵਿੱਚ ਤਹਿਸੀਲਾਂ, ਰੈਵਨਿਊ ਡਿਪਾਰਟਮੈਂਟ, ਨਗਰ ਕੌਂਸਲ ਅਤੇ ਲੇਬਰ ਕਮਿਸ਼ਨਰ ਅੰਮ੍ਰਿਤਸਰ ਆਦਿ ਸ਼ਾਮਿਲ ਸਨ।ਨੈਸ਼ਨਲ ਲੋਕ ਅਦਾਲਤ ਵਿੱਚ ਕੁੱਲ ੭੨੮੫ ਕੇਸ ਲਗਾਏ ਗਏ ਜਿਹਨਾਂ ਵਿੱਚੋਂ ੪੨੭੬ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਸ ਲੋਕ ਅਦਾਲਤ ਵਿੱਚ ਕੁੱਲ ੧੨,੩੮,੪੮,੩੩੧ (ਬਾਰਾਂ ਕਰੋੜ ਅਠੱਤੀ ਲੱਖ ਹੜਤਾਲੀ ਹਜ਼ਾਰ ਤਿੰਨ ਸੌ ਇਕੱਤੀ) ਰੁਪਏ ਦੀ ਰਕਮ ਵਸੂਲ ਪਾਈ ਗਈ।
Punjab Post Daily Online Newspaper & Print Media