Friday, March 6, 2026

ਸੇਂਟ ਸੋਲਜ਼ਰ ਸਕੂਲ ਦੇ ਵਿਦਿਆਰਥੀਆਂ ਨੇ 50 ਤਮਗੇ ਜਿੱਤੇ

ppn1211201612

ਜੰਡਿਆਲਾ ਗੁਰੂ, 12 ਨਵੰਬਰ (ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਸਾਰੇ ਸਰਕਾਰੀ, ਅਰਧਸਰਕਾਰੀ ਤੇ ਪ੍ਰਾਈਵੇਟ ਸਕੂਲ ਦੇ ਬੱਚਿਆਂ ਦੀ ਅਥਲੈਟਿਕਸ ਮੀਟ ਕਰਵਾਈ ਗਈ।ਇਹ ਅਥਲੈਟਿਕਸ ਮੀਟ 7 ਨਵੰਬਰ 2016 ਤੋਂ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਵਿੱਚ ਸ਼ੁਰੂ ਹੋਈ ਤੇ 11 ਨਵੰਬਰ ਤੱਕ ਚੱਲੀ।ਇਸ ਦਾ ਉਦਘਾਟਨ ਜਿਲ੍ਹੇ ਦੇ ਸਿੱਖਿਆ ਅਧਿਕਾਰੀ ਕੁਲਜਿੰਦਰ ਸਿੰਘ ਮੱਲੀ ਨੇ ਕੀਤਾ।ਸੇਂਟ ਸੋਲਜ਼ਰ ਸਕੂਲ ਜੰਡਿਆਲਾ ਗੁਰੂ ਦੇ ਲੜਕੇ ਤੇ ਲੜਕੀਆਂ ਨੇ ਆਪਣੇ ਜੋਹਰ ਦਿਖਾਉਂਦੇ ਹੋਏ 50 ਮੈਡਲ ਜੀਤੇ।ਜਿਸ ਵਿੱਚੋਂ 20 ਗੋਲਡ ਮੈਡਲ, 15 ਸਿਲਵਰ ਤੇ 15 ਤਾਂਬੇ ਦੇ ਤਮਗੇ ਜਿੱਤੇ।ਵਰਗ-14 ਤੇ ਵਰਗ-17 ਵਿੱਚ ਲੜਕਿਆਂ ਨੇ ਓਵਰਆਲ ਟਰਾਫੀ ਪ੍ਰਾਪਤ ਕੀਤੀ।ਗਰਾਉਂਡ ਵਿੱਚ ਸੇਂਟ ਸੋਲਜ਼ਰ ਦੇ ਬੱਚਿਆਂ ਨੇ ਹਰ ਵਰਗ ਤੇ ਹਰ ਖੇਡ ਵਿਚੋ ਤਮਗੇ ਹਾਸਲ ਕਰਕੇ ਇਕ ਨਵਾਂ ਇਤਿਹਾਸ ਰਚਿਆ।ਜਿਲ੍ਹੇ ਵਿੱਚ ਇਕੱਲੇ ਸਕੂਲ ਦਾ 50 ਤਮਗੇ ਜਿੱਤਣਾ ਇਕ ਵੱਡੀ ਉਪਲਬਧੀ ਹੈ।ਸਕੂਲ ਵਿੱਚ ਅੱਜ ਬਹੁਤ ਖੁਸ਼ੀ ਦਾ ਮਾਹੋਲ ਸੀ । ਸਕੂਲ ਦੇ ਬੱਚਿਆਂ ਨੇ 50 ਤਮਗੇ ਜਿੱਤ ਕੇ ਅੱਜ ਆਪਣੇ ਸਕੂਲ ਦੇ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ ਨੂੰ ਉਨ੍ਹਾਂ ਦੇ ਜਨਮ ਦਿਨ ਤੇ ਤੋਹਫਾ ਦਿੱਤਾ।ਸਕੂਲ ਦੇ ਪ੍ਰਿੰਸੀਪਲ ਸਟਾਫ ਤੇ ਬੱਚਿਆਂ ਨੇ ਇਸ ਖੁਸ਼ੀ ਦੇ ਮੌਕੇ ਨੂੰ ਯਾਦਗਾਰੀ ਬਣਾਉਣ ਲਈ ਇੱਕ ਛੋਟੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਤੇ ਆਪਣੇ ਸਾਥੀ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply