📝 *ਅੱਜ ਦੀਆਂ ਸੁਰਖੀਆਂ…..*
ਮਿਤੀ : 14 ਨਵੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
http://punjabpost.in/welcome/?p=77617
〰〰〰〰〰〰〰〰
*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ SYL ਮਾਮਲੇ ‘ਚ ਪੰਜਾਬ ਖਿਲਾਫ ਆਏ ਫੈਸਲੇ ਉਪਰੰਤ ਨੀਮ ਫੋਜੀ ਦਸਤਿਆਂ ਦੀਆਂ 4 ਕੰਪਨੀਆਂ ਪੰਜਾਬ ਪੁੱਜੀਆਂ- ਦੋ ਪਟਿਆਲਾ, ਇੱਕ ਫਤਹਿਗੜ ਸਾਹਿਬ ਤੇ ਇੱਕ ਮੋਹਾਲੀ ‘ਚ ਤਾਇਨਾਤ।
▶ ਪਾਣੀਆਂ ਦੇ ਮਾਮਲੇ ‘ਤੇ ਅਬੋਹਰ ‘ਚ ਕਾਂਗਰਸ ਦੀ ਵਿਸ਼ਾਲ ਰੈਲੀ ‘ਚ ਕੈਪਟਨ ਨੇ ਅਕਾਲੀ-ਭਾਜਪਾ ਅਤੇ ‘ਆਪ’ ‘ਤੇ ਉਠਾਏ ਸਵਾਲ, ਕਿਹਾ 2017 ‘ਚ ਜਿੱਤ ਪੱਕੀ।
▶ ਕੈਪਟਨ ‘ਤੇ ਪਲਟਵਾਰ ਕਰਦਿਆਂ ਵਲਟੋਹਾ ਤੇ ਸਾਂਪਲਾ ਨੇ ਕਿਹਾ ਐਸ.ਵਾਈ.ਐਲ ਮਾਮਲੇ ‘ਚ ਵੱਡਾ ਦੋਸ਼ੀ ਕੈਪਟਨ।
▶ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ਼ ਨੇ ਕਿਹਾ ਹਰਿਆਣਾ ਤੋਂ ਪਾਣੀ ਲੈ ਕੇ ਰਹਾਂਗੇ ਭਾਵੇਂ ਤਾਇਨਾਤ ਕਰਨੀ ਪਵੇ ਫੋਜ ਜਾਂ ਨੀਮ ਫੋਜੀ ਦਸਤੇ।
▶ ਵਲਟੋਹਾ ਨੇ ਕਿਹਾ ਇਕ ਬੂੰਦ ਪਾਣੀ ਨਹੀਂ ਜਾਣ ਦਿਆਂਗੇ ਬਾਹਰ– ਭਾਵੇਂ ਜੋਰ ਲਗਾ ਲਵੇ ਕੇਜਰੀਵਾਲ ਤੇ ਹਰਿਆਣਾ ਸਰਕਾਰ।
▶ 15-16 ਨਵੰਬਰ ਨੂੰ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰੇਗਾ ਅਕਾਲੀ ਦਲ– ਸੁਖਬੀਰ ਬਾਦਲ।
▶ ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਬਠਿੰਡਾ ‘ਚ 2000 ਕਰੋੜ ਦੇ 7 ਰੇਲ ਪ੍ਰੋਜੈਕਟਾਂ ਦਾ ਕੀਤਾ ਸ਼ੁੱਭਅਰੰਭ, ਬਠਿੰਡਾ-ਰਾਜਪੁਰਾ, ਬਠਿੰਡਾ-ਮਾਨਸਾ ਰੇਲ ਟ੍ਰੈਕ ਵੀ ਹੋਵੇਗਾ ਡਬਲ।
▶ ਕਾਲਾ ਧਨ ਵਾਲਿਆਂ ਨੂੰ ਨਹੀਂ ਬਖਸ਼ਿਆ ਜਾਵੇਗਾ ਅਤੇ ਨਾ ਹੀ ਹਾਰ ਮੰਨਾਂਗਾ– ਗੋਆ ‘ਚ ਬੋਲੇ ਮੋਦੀ।
▶ ਨਿਊਜ਼ੀਲੈਂਡ ‘ਚ 7.4 ਤੀਬਰਤਾ ਵਾਲੇ ਭੂਚਾਲ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ।
▶ ਪਾਣੀਆਂ ਦੇ ਮਾਮਲੇ ‘ਤੇ ਕਾਂਗਰਸ ਦੀ ਅਬੋਹਰ ਰੈਲੀ ਡਰਾਮੇਬਾਜ਼ੀ – ਸੁਖਬੀਰ ਬਾਦਲ।
▶ ਤਾਮਿਲਨਾਡੂ ਦੀ ਮੁੱਖ ਮੰਤਰੀ ਜੈਲਲਿਤਾ ਨੇ ਹਸਪਤਾਲ ਤੋਂ ਪਹਿਲੇ ਬਿਆਨ ‘ਚ ਕਿਹਾ- ਮੁੜ ਹੋਇਆ ਮੇਰਾ ਜਨਮ।
▶ ਐਸ.ਵਾਈ.ਐਲ ਫੈਸਲੇ ਤੋਂ ਖੁਸ਼ ਹਰਿਆਣਾ ਦੇ ਸੀ.ਐਮ ਖੱਟੜ ਨੇ ਸੁਪਰੀਮ ਕੋਰਟ ਦਾ ਨਿਆਂ ਦੇਣ ‘ਤੇ ਕੀਤਾ ਧੰਨਵਾਦ- ਕਿਹਾ ਹਰਿਆਣਾ ਦੇ ਹੱਕ ‘ਚ ਹੀ ਆਏਗਾ ਹਾਂਸੀ ਬੁਟਾਨਾ ਨਹਿਰ ਦਾ ਫੈਸਲਾ ।
▶ 500 ਦੇ ਨਵੇਂ ਨੋਟ ਹੋਏ ਜਾਰੀ– ਨਾਸਿਕ ਪ੍ਰੈਸ ਨੇ ਆਰ.ਬੀ.ਆਈ ਨੂੰ ਭੇਜੇ 5 ਮਿਲੀਅਨ ਦੇ ਨੋਟ।
▶ ਹੁਣ ਏ.ਟੀ.ਐਮ ‘ਚੋਂ ਮਿਲ ਸਕਣਗੇ 2000 ਦੀ ਥਾਂ 2500 ਤੇ ਬੈਂਕ ‘ਚੋਂ 4000 ਦੀ ਥਾਂ 4500 ਰੁਪਏ ਅਤੇ ਹਫਤੇ ‘ਚ 20000 ਦੀ ਜਗ੍ਹਾ 24000 ਦੀ ਰਕਮ।
▶ ਹਿਮਾਚਲ ‘ਚ ਲਾਹੋਲ ਸਥਿਤੀ ਦੇ ਜਿਲ੍ਹੇ ਕੈਲੋਂਗ ‘ਚ ਕਾਰ ਨੂੰ ਹਾਦਸਾ– 5 ਮੌਤਾਂ, 5 ਜਖਮੀ।
▶ ਕੇਜਰੀਵਾਲ ਤੋਂ ਬਾਅਦ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦਾ ਬਿਆਨ– ਕਾਲੇ ਧਨ ਵਾਲਿਆਂ ਨੂੰ ਪਹਿਲਾਂ ਹੀ ਦੱਸ ਦਿਤਾ ਸੀ ਕਰੰਸੀ ਤਬਦੀਲੀ ਬਾਰੇ।
▶ ਘਰੇਲੂ ਹਿੰਸਾ ਤੇ ਧੋਖਾਧੜੀ ਦੇ ਮਾਮਲੇ ‘ਚ ਸ਼ੀਲਾ ਦੀਕਸ਼ਤ ਦਾ ਜਵਾਈ ਦਿੱਲੀ ਪੁਲਿਸ ਵਲੋਂ ਗ੍ਰਿਫਤਾਰ।
▶ ਉਤਰਾਖੰਡ ਦੇ ਖਟੀਮਾ ‘ਚ ਸੜਕ ਹਾਦਸਾ – 5 ਦੀ ਹੋਈ ਮੌਤ।
▶ ਪੱਛਮੀ ਬੰਗਾਲ ਦੇ ਦੀਨਾਜਪੁਰ ‘ਚ ਇਕ ਕਾਰ ਵਿਚੋਂ 1.60 ਕਰੋੜ ਦੇ ਪੁਰਾਣੇ ਕਰੰਸੀ ਨੋਟ ਬਰਾਮਦ – 4 ਵਿਅਕਤੀ ਗ੍ਰਿਫਤਾਰ।
▶ ਬੰਗਾ ਦੇ ਪਿੰਡ ਖੋਥੜ ਤੋਂ ਅਗਵਾ ਕੀਤੀ ਬੱਚੀ ਦੀ ਲਾਸ਼ ਮਿਲੀ– 3 ਦੋਸ਼ੀ ਗ੍ਰਿਫਤਾਰ।
▶ ਦਿੱਲੀ ‘ਚ ਮੁਅੱਤਲਸ਼ੁਦਾ ਭਾਜਪਾ ਸੰਸਦ ਮੈਂਬਰ ਕੀਰਤੀ ਅਜ਼ਾਦ ਦੀ ਪਤਨੀ ਪੂਨਮ ਅਜ਼ਾਦ ਆਮ ਆਦਮੀ ਪਾਰਟੀ ‘ਚ ਸ਼ਾਮਿਲ।
▶ ਪੂਰੇ ਦੇਸ਼ ਨੂੰ ਮੋਦੀ ਨੇ ਆਹਰੇ ਲਾਇਆ, ਬੈਂਕਾਂ ‘ਚ ਲੱਗੀਆਂ ਭੀੜਾਂ- ਕੇਜਰੀਵਾਲ।
▶ ਆਖਰੀ ਸਾਹਾਂ ਤੱਕ ਪੰਜਾਬ ਦੇ ਪਾਣੀਆਂ ਦੀ ਕਰਾਂਗਾ ਰਾਖੀ – ਅਬੋਹਰ ‘ਚ ਬੋਲੇ ਕੈਪਟਨ।
▶ ਜਲੰਧਰ ਦੇ ਸੀ.ਆਈ.ਏ ਸਟਾਫ ਵਲੋਂ ਨਕਲੀ ਸੋਨੇ ਦਾ ਕਾਰੋਬਾਰ ਕਰਦੇ 6 ਧੋਖਾਧੜੀ ਦੇ ਦੋਸ਼ ‘ਚ ਕਾਬੂ – 4 ਸੋਨੇ ਦੀਆਂ ਇੱਟਾਂ, ਇਕ ਮੋਜ਼ਰ, ਇਕ ਪਿਸਤੋਲ ਤੇ ਗੋਲੀ ਸਿੱਕਾ ਬਰਾਮਦ।
▶ ਪਾਰਦਰਸ਼ਤਾ ਲਈ ਆਨਲਾਈਨ ਕੀਤਾ ਜਾਵੇਗਾ ਸ਼੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧ – ਬਡੂੰਗਰ।
▶ ਹਿਮਾਚਲ ਪੁਲਿਸ ਨੇ ਚੰਬਾ ‘ਚ 2 ਕਾਰਾਂ ਵਿਚੋਂ ਬਰਾਮਦ ਕੀਤੇ 25 ਲੱਖ ਦੇ ਕਰੀਬ 500/1000 ਦੇ ਬੰਦ ਹੋਏ ਪੁਰਾਣੇ ਕਰੰਸੀ ਨੋਟ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।