Wednesday, July 29, 2026

ਟੀ.ਈ.ਟੀ ਟੈਸਟ ਦੇ ਚੁੱਕੇ ਅਧਿਆਪਕਾਂ ਨੇ ਨਤੀਜਾ ਐਲਾਣ ਕਰਨ ਦੀ ਕੀਤੀ ਮੰਗ

ppn1311201608

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) ਟੀ.ਈ.ਟੀ ਟੈਸਟ ਦੇ ਚੁੱਕੇ ਅਧਿਆਪਕਾਂ ਦੀ ਇੱਕ ਮੀਟਿੰਗ ਪ੍ਰਿੰਸ ਕੰਬੋਜ ਅਤੇ ਸੰਦੀਪ ਸੰਧਾ ਦੀ ਪ੍ਰਧਾਨਗੀ ਵਿਚ ਅੱਜ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਵੱਡੀ ਗਿਣਤੀ ਵਿਚ ਅਧਿਆਪਕਾਂ ਨੇ ਹਿੱਸਾ ਲਿਆ ਅਤੇ ਟੈਸਟ ਸਤੰਬਰ 2016 ਵਿਚ ਹੋ ਰਹੀ ਧੱਕੇਸ਼ਾਹੀ ਦਾ ਵਿਰੋਧ ਕੀਤਾ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਵੱਖ ਵੱਖ ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਕਾਫ਼ੀ ਸਮੇਂ ਤੋਂ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 25 ਸਤੰਬਰ ਨੂੰ ਲਏ ਗਏ ਟੈਸਟ ਦਾ ਅੱਜ ਡੇਢ ਮਹੀਨਾ ਬੀਤ ਜਾਣ ਦੇ ਬਾਅਦ ਵੀ ਨਤੀਜਾ ਐਲਾਣ ਨਹੀਂ ਕੀਤਾ ਗਿਆ। ਪਰ ਹੁਣ ਟੈਸਟ ਦੇ ਚੁੱਕੇ ਅਧਿਆਪਕ ਸਰਕਾਰ ਦੀ ਹੋਰ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕਰਨਗੇ। ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਵੀ ਕੋਈ ਅਕਾਲੀ ਭਾਜਪਾ ਸਰਕਾਰ ਦਾ ਨੁਮਾਇੰਦਾ ਮਿਲੇਗਾ ਉਸਦਾ ਉਸੇ ਥਾਂ ਤੇ ਵਿਰੋਧ ਕੀਤਾ ਜਾਵੇਗਾ ਅਤੇ ਪੰਜਾਬ ਸਰਕਾਰ ਦਾ ਚਹਿਰਾ ਬੇਨਕਾਬ ਕੀਤਾ ਜਾਵੇਗਾ।
ਇਨ੍ਹਾਂ ਅਧਿਆਪਕ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਜਲਦੀ ਨਤੀਜਾ ਐਲਾਣ ਨਹੀਂ ਕਰਦੀ ਤਾਂ ਆਉਣ ਵਾਲੀ 17 ਨਵੰਬਰ 2016 ਨੂੰ ਹੋਣ ਵਾਲੇ ਕਬੱਡੀ ਵਰਲਡ ਕੱਪ ਦੇ ਫਾਇਨਲ ਮੈਚ ਵਿਚ ਇਨ੍ਹਾਂ ਅਧਿਆਪਕਾਂ ਵੱਲੋਂ ਉਪ ਮੁੱਖ ਮੰਤਰੀ ਦਾ ਵਿਰੋਧ ਕਰਦੇ ਹੋਏ ਉਨ੍ਹਾਂ ਦਾ ਕਾਲੀਆਂ ਝੰਡੀਆਂ ਵਿਖਾਜਕੇ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਅਧਿਆਪਕਾਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਗੋਲਡੀ ਸਾਮਾ, ਪ੍ਰਿੰਸ ਵਧਵਾ, ਮੋਨੀਕਾ, ਸ਼ਵੇਤਾ, ਰੇਖਾ, ਸੁਨੀਤਾ, ਕਿਰਨ, ਪ੍ਰਿੰਸੀ, ਸਾਕਸ਼ੀ, ਨੀਸ਼ਾ, ਰੀਸ਼ੂ, ਸੁਨੀਲ ਕੰਬੋਜ, ਪ੍ਰਦੀਪ, ਵਰਿੰਦਰ, ਗੋਰਵ, ਪਰਮਜੀਤ, ਸੰਜੀਵ, ਵਿੱਕੀ, ਹਰਪ੍ਰੀਤ, ਜਸ਼ਨ, ਟਿੰਕੂ ਥਿੰਦ ਅਤੇ ਹੋਰ ਅਧਿਆਪਕ ਹਾਜ਼ਰ ਸਨ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply