Tuesday, September 1, 2026

ਜੂਨੀਅਰ ਡਾਂਸ ਮੁਕਾਬਲੇ ਵਿਚ ਗੋਡ ਗਿਫਟਿਡ ਸਕੂਲ ਦੀ ਮੀਨੂੰ ਐਂਡ ਪਾਰਟੀ ਜੇਤੂ

ppn1311201609

ਫਾਜ਼ਿਲਕਾ, 13 ਨਵੰਬਰ (ਵਿਨੀਤ ਅਰੋੜਾ) – ਸਪਾਇਸ ਡਾਂਸ ਅਤੇ ਭੰਗੜਾ ਅਕੈਡਮੀ ਵੱਲੋਂ ਬੀਤੇ ਦਿਨੀਂ ਸਥਾਨਕ ਆਰਬਿਟ ਰਿਸੋਰਟ ਵਿਚ ਕਰਵਾਏ ਗਏ ਮੁਕਾਬਲਿਆਂ ਵਿਚ ਸਥਾਨਕ ਗੋਡ ਗਿਫਟਿਡ ਪਲੇ ਵੇ ਸਕੂਲ ਦੇ ਬੱਚੇ ਜੇਤੂ ਰਹੇ।
ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਬੰਧਕ ਆਰ.ਆਰ. ਠਕਰਾਲ ਅਤੇ ਸਹਾਇਕ ਕੋਆਰਡੀਨੇਟਰ ਰੇਨੂੰ ਸੇਤੀਆ ਨੇ ਦੱਸਿਆ ਕਿ ਬੱਚਿਆਂ ਨੇ ਫੈਂਸੀ ਡਰੈਸ ਅਤੇ ਜੂਨੀਅਰ ਡਾਂਸ ਵਿਚ ਹਿੱਸਾ ਲਿਆ। ਜਿਸ ਵਿਚ ਸਕੂਲ ਦੀ ਮੀਨੂੰ ਐਂਡ ਪਾਰਟੀ ਨੇ ਜੂਨੀਅਰ ਡਾਂਸ ਮੁਕਾਬਲੇ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਸਕੂਲ ਪ੍ਰਬੰਧਨ ਵੱਲੌਂ ਸਪਾਇਸ ਡਾਂਸ ਅਕੈਡਮੀ ਦੇ ਡਾਇਰੈਕਟਰ ਐਚ.ਐਸ.ਡਿੰਪੀ ਅਤੇ ਡਾਂਸ ਅਧਿਆਪਕਾ ਸੋਨਮ ਛਾਬੜਾ ਦਾ ਧੰਨਵਾਦ ਕਰਦੇ ਹੋਏ ਭਵਿੱਖ ਵਿਚ ਸਹਿਯੋਗ ਦਾ ਭਰੋਸਾ ਦਿੱਤਾ।
ਪ੍ਰੋਜੈਕਟ ਚੇਅਰਮੈਨ ਸ਼ਾਇਨਾ ਕਾਮਰਾ ਅਤੇ ਪਾਯਲ ਕੁੱਕੜ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ ਮਾਨਸੀ ਚੋਪੜਾ, ਮਾਨਸੀ ਸੇਤੀਆ, ਲਵਪ੍ਰੀਤ ਅਤੇ ਗੁਰਬਾਨੀ ਨੇ ਹਿੱਸਾ ਲਿਆ। ਜੇਤੂ ਰਹਿਣ ਵਾਲੇ ਬੱਚਿਆਂ ਅਤੇ ਮੁਕਾਬਲੇ ਵਿਚ ਹਿੰਸਾ ਲੈਣ ਵਾਲੇ ਬੱਚਿਆਂ ਨੂੰ ਸਪਾਇਸ ਡਾਂਸ ਅਕੈਡਮੀ ਦੇ ਡਾਇਰੈਕਟਰ ਐਚ.ਐਸ.ਡਿੰਪੀ ਅਤੇ ਸੋਨਮ ਛਾਬੜਾ ਅਤੇ ਵਿਸ਼ੇਸ਼ ਮਹਿਮਾਨ ਪੂਜਾ ਸੇਤੀਆ ਵੱਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Check Also

“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ

ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …

Leave a Reply