
ਚੌਂਕ ਮਹਿਤਾ, 13 ਨਵੰਬਰ (ਜੋਗਿੰਦਰ ਸਿੰਘ ਮਾਣਾ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਯੋਜਿਤ ਜਿਲਾ ਪੱਧਰੀ ਸਹਿ-ਅਕਾਦਮਿਕ ਮੁਕਾਬਲੇ ਜੋ ਕਿ ਸ੍ਰੀ ਅੰਮ੍ਰਿਤਸਰ ਵਿਖੇ ਸੰਪੰਨ ਹੋਏ ਸਨ, ਵਿੱਚੋਂ ਸ੍ਰੀ ਗੁ੍ਰੂਰੂ ਰਾਮਦਾਸ ਸੀਨੀ. ਸੈਕੰ. ਸਕੂਲ ਨਾਥ ਦੀ ਖੂਹੀ (ਚੰਨਣਕੇ) ਦੇ ਪ੍ਰਾਇਮਰੀ ਵਰਗ ਦੇ ਬੱਚਿਆਂ ਵਿੱਚੋਂ ਭਾਸ਼ਣ ਪ੍ਰਤੀਯੋਗਤਾ ਵਿੱਚ ਮਨਵੀਰ ਸਿੰਘ 5ਵੀਂ ਜਮਾਤ ਨਟ ਜਿਲੇ ਵਿੱਚੋਂ ਦੂਸਰਾ ਸਥਾਨ, ਜੈਸਮੀਨ ਕੌਰ ਜਮਾਤ ਚੌਥੀ ਨੇ ਸੁੰਦਰ ਲਿਖਾਈ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸੇ ਤਰਾਂ ਸੀਨੀਅਰ ਵਰਗ ਦੇ ਮੁਕਾਬਲਿਆਂ ਵਿੱਚੋਂ ਸੁਮਨਪ੍ਰੀਤ ਕੌਰ ਜਮਾਤ 11ਵੀਂ ਨੇ ਸੁੰਦਰ ਲਿਖਾਈ ਵਿੱਚੋਂ ਜਿਲੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਤੋ ਇਲਾਵਾ ਹੋਰ ਵਿਦਿਆਰਥੀਆ ਨੇ ਸ਼ਬਦ ਗਾਇਨ, ਲੋਕ ਗੀਤ, ਸੋਲੋ ਡਾਂਸ, ਕਵਿਤਾ ਉਚਾਰਨ ਅਤੇ ਚਿੱਤਰਕਲਾ ਦੇ ਮੁਕਾਬਲਿਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਪਿ੍ਰੰ. ਮੈਡਮ ਗੁਰਦੀਪ ਕੌਰ ਅਤੇ ਸਕੂਲ ਸਟਾਫ ਨੇ ਬੱਚਿਆਂ ਦਾ ਹੌਸਲਾ ਵਧਾਉਦਿਆਂ ਉਨਾਂ ਨੂੰ ਖੇਤਰ ਪੱਧਰ ਦੇ ਮੁਕਬਲਿਆਂ ਲਈ ਸ਼ੁੱਭ ਇਛਾਵਾਂ ਦਿਤੀਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media