
ਮਲੋਟ, 13 ਨਵੰਬਰ (ਪੰਜਾਬ ਪੋਸਟ ਬਿਊਰੋ) – ਰਾਜ ਸਾਇੰਸ ਸਿਖਿਆ ਸੰਸਥਾ ਪੰਜਾਬ, ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪੰਜਾਬ, ਚੰਡੀਗੜ੍ਹ ਦੇ ਸਹਿਯੋਗ ਨਾਲ ਸਾਲ 2008-2009 ਤੋਂ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ (ਪੀ.ਐਸ.ਟੀ.ਐਸ.ਈ) ਸਕਾਲਰਸ਼ਿਪ ਦੀ ਪ੍ਰੀਖਿਆ ਲਈ ਜਾ ਰਹੀ ਹੈ।ਲੈਕਚਰਾਰ ਵਿਜੈ ਗਰਗ ਨੇ ਦੱਸਿਆ ਕਿ ਇਸ ਸਕੀਮ ਅਧੀਨ ਪੰਜਾਬ ਸਰਕਾਰ ਵੱਲੋ ਹਰ ਸਾਲ ਕੁੱਲ 1000 ਵਜੀਫਾ ਉਨਾਂ ਹੁਸ਼ਿਆਰ ਵਿਦਿਆਥੀਆਂ ਨੂੰ ਦਿੱਤੇ ਜਾਂਦੇ ਹਨ।ਜਿੰਨਾਂ ਦੇ ਮਾਪਿਆਂ ਦੀ ਸਾਰੇ ਵਸੀਲਿਆ ਤੋਂ ਕੁੱਲ ਆਮਦਨ ਡੇਢ ਲੱਖ ਰੁਪਏ ਜਾਂ ਇਸ ਤੋਂ ਘੱਟ ਹੋਵੇ।ਇਸ ਸਕੀਮ ਅਧੀਨ ਪੰਜਾਬ ਰਾਜ ਨੂੰ 500 ਸੀਟਾਂ 8ਵੀ ਤੇ 500 ਸੀਟਾਂ10ਵੀ ਕਲਾਸ ਦੇ ਕੋਟਾ ਦਾ ਐਲਾਨ ਹੋਇਆ ਹੈ।
ਕਿਹੜੇ ਵਿਦਿਆਰਥੀ ਸਕੋਲਰਸ਼ਿਪ ਵਿਚ ਬੈਠ ਸਕਦੇ ਹਨ।ਉਹ ਵਿਦਿਆਰਥੀ ਜਿਹੜੇ ਹੁਣ ਅੱਠਵੀਂ ਜਮਾਤ ਵਿੱਚ ਪੜ੍ਹ ਰਹੇ ਹੋਣ ਅਤੇ ਉਨਾਂ ਦੁਆਰਾ ਸੱਤਵੀਂ ਜਮਾਤ ਵਿੱਚ ਘੱਟੋ ਘੱਟ 55% ਅੰਕ ਪ੍ਰਾਪਤ ਕੀਤੇ ਹੋਣ, ਜੇ ਵਿਦਿਆਰਥੀ ਅੇਸ.ਸੀ ਹੋਵੇ ਤਾਂ ਉਸ ਨੂੰ 50% ਅੰਕ ਪ੍ਰਾਪਤ ਕੀਤੇ ਹੋਣੇ ਚਾਹੀਦੇ ਹਨ।ਇਸ ਤਰਾ ਜਿਹੜੇ ਹੁਣ 10ਵੀ ਪੜ੍ਹ ਰਹੇ ਹੋਣਇਸ ਸਕੀਮ ਅਧੀਨ ਉਹੀ ਵਿਦਿਆਰਥੀ ਪ੍ਰੀਖਿਆ ਵਿਚ ਬੈਠ ਸਕਦੇ ਹਨ ਜੋ 8ਵੀਂ ਤੇ 10ਵੀਂ ਸ਼੍ਰੇਣੀ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਣ।
ਕੀ ਹੈ ਪ੍ਰੀਖਿਆ ਦਾ ਸਿਲੇਬਸ ਤੇ ਨੰਬਰ ਇਹ ਪ੍ਰੀਖਿਆ ਕੁੱਲ 180 ਨੰਬਰਾਂ ਦੀ ਹੋਵੇਗੀ, ਜਿਸ ਵਿਚ ਸੱਤਵੀਂ ਅਤੇ ਅੱਠਵੀਂ ਦੀ ਸਾਇੰਸ, ਸਮਾਜਿਕ ਸਿਖਿਆ, ਗਣਿਤ, ਪੰਜਾਬੀ, ਹਿੰਦੀ, ਅੰਗਰੇਜ਼ੀ ਤੋਂ ਇਲਾਵਾ ਮੈਂਟਲ ਐਬਲਟੀ ਵੀ ਹੋਵੇਗੀ।ਇਸ ਪ੍ਰੀਖਿਆ ਵਿੱਚ ਦੋ ਭਾਗ ਹਨ। ਪਹਿਲਾ ਮਾਨਸਿਕ ਯੋਗਤਾ ਨਾਲ ਸੰਬੰਧਿਤ ਹੈ, ਜਿਸ ਵਿੱਚ ਚਾਰ ਉਤਰਾਂ ਵਾਲ਼ੇ ਕੁੱਲ 50 ਪ੍ਰਸ਼ਨ ਵਰਬਲ ਅਤੇ ਨਾਨ ਵਰਬਲ ਹੋਣਗੇ। ਦੂਜਾ ਭਾਗ ਵਿਸ਼ਿਆਂ ਦੀ ਯੋਗਤਾ ਨਾਲ ਸੰਬੰਧਿਤ ਹੈ, ਜਿਸ ਵਿੱਚ ਸਾਇੰਸ ਵਿੱਚੋਂ 35 ਪ੍ਰਸ਼ਨ ਹੋਣਗੇ, 35 ਪ੍ਰਸ਼ਨ ਹੀ ਸਮਾਜਿਕ ਸਿੱਖਿਆ ਦੇ ਹੋਣਗੇ ਤੇ 20 ਪ੍ਰਸ਼ਨ ਗਣਿਤ ਦੇ ਹੋਣਗੇ, 14 ਪ੍ਰਸ਼ਨ ਅੰਗਰੇਜ਼ੀ ਦੇ, 13 ਪ੍ਰਸ਼ਨ ਪੰਜਾਬੀ ਦੇ ਤੇ 13 ਪ੍ਰਸ਼ਨ ਹਿੰਦੀ ਦੇ ਹੋਣਗੇ।
ਕਦੋਂ ਤੇ ਕਿਥੇ ਹੋਣੀ ਹੈ ਪ੍ਰੀਖਿਆ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰਖਿਆ ਦੀ ਪ੍ਰੀਖਿਆ 22.01. 2017 ਨੂੰ ਸਾਰੇ ਜਿਲਾ ਹੈੱਡ ਕੁਆਟਰ ‘ਤੇ ਅਯੋਜਿਤ ਹੁੰਦੀ ਹੈ ਅਤੇ ਫਾਰਮ ਭਰਨ ਦੀ ਆਖਰੀ ਮਿਤੀ 8.12.2016 ਹੈ। ਮੈਰਿਟ ਵਿੱਚ ਆਉਣ ਵਾਲੇ ਵਿਦਿਆਰਥੀਆਂ ਨੂੰ ਪੰਜਾਬ ਸਰਕਾਰ ਬਾਰਵੀ ਤੱਕ 2400ਫ਼- ਪ੍ਰਤੀ ਸਾਲ ਵਜੀਫਾ ਦਿਤਾ ਜਾਵੇਗਾ।ਹੁਣ ਤੱਕ ਬਹੁਤ ਸਾਰੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਹੋਣਹਾਰ ਵਿਦਿਆਰਥੀ ਪੀ.ਐੱਸ.ਟੀ.ਐਸ.ਈ ਪ੍ਰੀਖਿਆ ਨੂੰ ਪਾਸ ਕਰ ਚੁੱਕੇ ਹਨ ਤੇ ਇਸ ਵਜੀਫੇ ਦੀ ਸਹਾਇਤਾ ਨਾਲ ਆਪਣੀ ਉੱਚ ਵਿੱਦਿਆ ਹਾਸਿਲ ਕਰ ਚੁੱਕੇ ਹਨ।
Punjab Post Daily Online Newspaper & Print Media