Wednesday, July 3, 2024

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 15 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

http://punjabpost.in/welcome/?p=77696

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ- ਦੇਸ਼ ਵਿਦੇਸ਼ ਤੋਂ ਪੁੱਜੇ ਸ਼ਰਧਾਲੂ।

▶ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਗੁਰਪੁਰਬ ਮੌਕੇ ਵਿਸ਼ੇਸ਼ ਸਮਾਗਮਾਂ ਦਾ ਅਯੋਜਨ- ਨਹੀਂ ਚਲਾਈ ਗਈ ਆਤਿਸ਼ਬਾਜ਼ੀ ।

▶ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਪੁਰਬ ਮੌਕੇ ਸ਼ਰਧਾਲੂਆਂ ਦਾ ਲੱਗਾ ਤਾਂਤਾ-ਸੰਗਤਾਂ ਨੇ ਕੀਤੇ ਦਰਸ਼ਨ ਇਸ਼ਨਾਨ, ਅਲੌਕਿਕ ਜਲੌ ਸੱਜੇ, ਦੀਪਮਾਲਾ ਹੋਈ ਤੇ ਰਵਾਇਤ ਵਜੋਂ ਹੀ ਚੱਲੀ ਮਾਮੂਲੀ ਆਤਿਸ਼ਬਾਜੀ।

▶ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਨੇ ਸੁਲਤਾਨਪੁਰ ਲੋਧੀ ਵਿਖੇ
ਵੱਖ-ਵੱਖ ਗੁਰਦੁਆਰਿਆਂ ‘ਚ ਭਰੀ ਹਾਜਰੀ।

▶ ਕਾਲੇ ਧਨ ਖਿਲਾਫ ਬੇਹੱਦ ਜਰੂਰੀ ਸੀ ਕੜਕ ਚਾਹ ਵਾਂਗ ਲੈਣਾ ਸਖਤ ਫੈਸਲਾ, ਪਿੱਛੇ ਨਹੀਂ ਹਟੇਗੀ ਸਰਕਾਰ- ਮੋਦੀ।

▶ ਨੋਟ ਸੁੱਟਣ ਵਾਲਿਆਂ ਦਾ ਸਰਕਾਰ ਲਵੇਗੀ ਸਖਤ ਨੋਟਿਸ- ਪਤਾ ਲੱਗਣ ‘ਤੇ ਕੀਤੀ ਜਾਵੇਗੀ ਸਖਤ ਕਾਰਵਾਈ- ਪੀ.ਐਮ ਮੋਦੀ।

▶ ਪੈਟਰੋਲ, ਹਸਪਤਾਲ, ਬਿਜਲੀ ਦੇ ਬਿੱਲ, ਫੀਸ, ਦਵਾਈਆਂ ਆਦਿ ਸੇਵਾਵਾਂ ਲਈ 24 ਨਵੰਬਰ ਤੱਕ ਚੱਲਣਗੇ ਪੁਰਾਣੇ ਨੋਟ।

▶ ਦੇਸ਼ ਭਰ ਦੇ ਹਾਈ ਵੇਅ ਦੇ ਟੋਲ ਪਲਾਜ਼ਾ ‘ਤੇ 18 ਨਵੰਬਰ ਤੱਕ ਨਹੀਂ ਲੱਗੇਗਾ ਟੋਲ ਟੈਕਸ।

▶ ਤਰਨ ਤਾਰਨ ਜਿਲੇ ਦੇ ਭਿੱਖੀਵਿੰਡ ‘ਚ 2000 ਦੇ ਨਕਲੀ ਨੋਟ ਤਿਆਰ ਕਰਦੇ ਤਿੰਨ ਵਿਅਕਤੀ ਨਾਮਜ਼ੱਦ- 2 ਗਿਫਤਾਰ, ਸਕੈਨਰ ਤੇ ਕਲਰ ਪ੍ਰਿੰਟਰ ਬਰਾਮਦ।

▶ 500 ਤੇ 1000 ਦੇ ਨੋਟ ਬੰਦ ਕਰਨ ‘ਤੇ ਵਿਰੋਧੀ ਧਿਰ ਹੋ ਰਹੀ ਹੈ ਲਾਮਬੱਧ- ਅੱਜ ਦਿੱਲੀ ‘ਚ ਹੋਵੇਗੀ ਵਿਰੋਧੀ ਆਗੂਆਂ ਦੀ ਮੀਟਿੰਗ।

▶ ਐਲ.ਓ.ਸੀ ‘ਤੇ 7 ਪਾਕਿ ਰੇਂਜਰ ਹਲਾਕ- ਪਾਕਿਸਤਾਨ ਨੇ ਭਾਰਤੀ ਫੌਜ ‘ਤੇ ਗੋਲੀਬਾਰੀ ਦੇ ਲਾਏ ਦੋਸ਼।

▶ ਜੰਮੂ ਕਸ਼ਮੀਰ ਦੇ ਨੌਗਾਮ ‘ਚ ਸੁਰੱਖਿਆ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਨਾਕਾਮ- ਇੱਕ ਅੱਤਵਾਦੀ ਢੇਰ।

▶ ਹਰਿਆਣਾ ਕਾਂਗਰਸ ਨੇ ਐਸ.ਵਾਈ.ਐਲ ਨਹਿਰ ਮੁਕੰਮਲ ਨਾ ਹੋਣ ਲਈ ਇਨੈਲੋ ਨੂੰ ਠਹਿਰਾਇਆ ਦੋਸ਼ੀ।

▶ ਅਕਾਲੀ ਆਗੂ ਮਨਪ੍ਰੀਤ ਸਿੰਘ ਇਆਲੀ ਦੇ ਘਰ ਦੇ ਬਾਹਰ ਬੂਥ ਵਿੱਚ ਭੇਦਭਰੀ ਹਾਲਤ ‘ਚ ਗੋਲੀ ਚੱਲਣ ਨਾਲ ਇੱਕ ਪੀ.ਸੀ.ਆਰ ਮੁਲਾਜ਼ਮ ਦੀ ਮੌਤ।

▶ 68 ਸਾਲਾਂ ਬਾਅਦ ਅੱਜ ਧਰਤੀ ਦੇ ਸਭ ਤੋਂ ਨੇੜੇ ਆਇਆ ਚੰਦਰਮਾ- ਦੁਬਾਰਾ 18 ਸਾਲਾਂ ਬਾਅਦ ਨਜ਼ਰ ਆਏਗਾ ਅਜਿਹਾ ਅਲੌਕਿਕ ਨਜ਼ਾਰਾ।

▶ ਸੀ.ਬੀ.ਐਸ.ਈ 2017-18 ਸੈਸ਼ਨ ਤੋਂ ਮੁੜ ਸ਼ੁਰੂ ਕਰੇਗਾ 10ਵੀਂ ਕਲਾਸ ਦਾ ਇਮਤਿਹਾਨ।

▶ ਨੋਟ ਬੰਦ ਹੋਣ ਉਪਰੰਤ ਪੈਦਾ ਹੋਏ  ਹਾਲਾਤਾਂ ‘ਤੇ ਵਿਚਾਰ ਲਈ ਅੱਜ ਹੋਵੇਗਾ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ।

▶ ਆਮਦਨ ਕਰ ਦੀ ਰਿਟਰਨ ਭਰਨ ਤੋਂ ਪਹਿਲਾਂ ਵੀ ਲੱਗ ਸਕਦਾ ਹੈ ਜੁਰਮਾਨਾ- ਸਰਕਾਰ ਦੀ ਬੈਂਕਾਂ ‘ਚ ਜਮਾਂ ਹੋ ਰਹੀਆਂ ਰਕਮਾਂ ‘ਤੇ ਹੈ ਨਜ਼ਰ।

▶ ਸ਼ਹਿਰੀ ਖੇਤਰਾਂ ‘ਚ ਏ.ਟੀ.ਐਮ ਦੀ ਸਹੂਲਤ ਵਾਂਗ ਪਿੰਡਾਂ ਵਿੱਚ ਸਰਕਾਰ ਉਪਲੱਬਧ ਕਰਵਾਏਗੀ ਮਾਈਕਰੋ ਏ.ਟੀ.ਐਮ –ਡੈਬਿਟ ਕਾਰਡ ਦੀ ਵਰਤੋਂ ਕਰਨ ‘ਤੇ ਬੈਂਕ ਮਿੱਤਰ ਦੇਣਗੇ ਨਕਦੀ।

▶ ਸਿਰਫ ਇੱਕ ਡਾਲਰ ਤਨਖਾਹ ਲੈਣਗੇ- ਅਮਰੀਕਾ ਦੇ ਨਵੈਂ ਬਣੇ ਰਾਸ਼ਟਰਪਤੀ ਡੋਨਾਲਡ ਟਰੰਪ, ਗੈਰ ਕਾਨੂੰਨੀ ਪਰਵਾਸੀਆਂ ਨੂੰ ਅਮਰੀਕਾ ਤੋਂ ਕੱਢਣ ਲਈ ਦ੍ਰਿੜ।

▶ ਹਰਿਦੁਆਰ ਸਥਿਤ ਹਰਿ ਕੀ ਪਓੜੀ ਵਿਖੇ ਉਤਰਾਖੰਡ ਸਰਕਾਰ ਨੇ ਨਹੀਂ ਮਨਾਉਣ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ- ਆਲ ਇੰਡੀਆ ਸਿੱਖ ਕਾਨਫਰੰਸ ਦੇ ਆਗੂਆਂ ਤੇ ਸੰਗਤਾਂ ਨੂੰ ਪੁਲਿਸ ਨੇ ਪਾਊਂਟਾ ਸਾਹਿਬ ਤੋਂ ਦੇਹਰਾਦੂਨ ਜਾਂਦੇ ਰਸਤੇ ‘ਚ ਰੋਕਿਆ।

▶ ਬਰਤਾਨੀਆ ‘ਚ ਪਹਿਲੇ ਦਸਤਾਰਧਾਰੀ ਸਿੱਖ ਜੱਜ ਮੋਤਾ ਸਿੰਘ ਦਾ 86 ਸਾਲਾਂ ਦੀ ਉਮਰ ‘ਚ ਦਿਹਾਂਤ।

▶ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਰਿਵਾਰ ਸਮੇਤ ਨਤਮਸਤਕ ਹੋਏ ਅੰਮ੍ਰਿਤਸਰ ਦੇ ਨਵ ਨਿਯੁਕੱਤ ਡਿਪਟੀ ਕਮਿਸ਼ਨਰ ਸ੍ਰੀ ਬਸੰਤ ਗਰਗ।

▶ ਜੰਮੂ ਕਸ਼ਮੀਰ ਵਿੱਚ ਬੋਰਡ ਦੇ ਸਕੂਲ ਇਮਤਿਹਾਨ ਸ਼ੁਰੂ- ਸ੍ਰੀਨਗਰ ਵਿੱਚ ਵਿਦਿਆਰਥੀਆਂ ਲਈ ਸੁਰੱਖਿਆ ਕੀਤੀ ਮਜ਼ਬੂਤ।

▶ ਬਾਲ ਦਿਵਸ ਮੌਕੇ ਚਾਚਾ ਨਹਿਰੂ ਵਜੋਂ ਜਾਣੇ ਜਾਂਦੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜਨਮ ਦਿਨ ‘ਤੇ ਕੀਤੀਆਂ ਗਈਆਂ ਸ਼ਰਧਾਂਜਲੀਆਂ ਭੇਟ।

 

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply