Monday, July 1, 2024

 ਮੌਜੂਦਾ ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬਿਠਾਇਆ- ਔਜਲਾ

Aujla

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ)- ਕਾਂਗਰਸ ਦਿਹਾਤੀ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਅਜਨਾਲਾ ਤੋ ਕਾਂਗਰਸ ਦੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਦੇਸ਼ ਦੀ ਮੌਜੂਦਾ ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਦੇਸ਼ ਦੀ ਅਰਥ ਵਿਵਸਥਾ ਦਾ ਭੱਠਾ ਬਿਠਾ ਦਿੱਤਾ ਹੈ। ਅੱਜ ਪ੍ਰੈਸ ਦੇ ਨਾਮ ਜਾਰੀ ਇਕ ਬਿਆਨ ਵਿੱਚ ਔਜਲਾ ਨੇ ਕਿਹਾ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਆਮ ਦਿਹਾੜੀਦਾਰ, ਛੋਟੇ ਦੁਕਾਨਦਾਰ ਸਾਰਾ ਸਾਰਾ ਦਿਨ ਕੰਮ ਛੱਡ ਕੇ ਲਾਈਨਾਂ ਵਿਚ ਲਗੇ ਰਹਿੰਦੇ ਹਨ, ਜਿਸ ਕਾਰਨ ਇਹ ਲੋਕ ਆਰਥਿਕ ਤੰਗੀਆਂ ਦਾ ਸ਼ਿਕਾਰ ਹੋਏ ਹਨ। ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਲੋਕਾਂ ਵਿਚ ਹਾਹਾਕਾਰ ਵਾਲਾ ਮਾਹੋਲ ਹੈ। ਉਨ੍ਹਾਂ ਕਿਹਾ ਕਿ ਆਮ ਲੋਕ ਬੈਂਕਾਂ ਦੀਆਂ ਕਤਾਰਾਂ ਵਿਚ ਹਨ, ਇਸ ਦੇ ਬਾਵਜੂਦ ਟੈਕਸ ਵਿਭਾਗ ਵਾਲੇ ਲੋਕਾਂ ਦੇ ਕਾਰੋਬਾਰਾਂ ਤੇ ਛਾਪੇਮਾਰੀ ਕਰ ਰਹੇ ਹਨ ਜਿਸ ਨਾਲ ਲੋਕਾਂ ਵਿੱਚ ਸਹਿਮ ਪਾਇਆ ਜਾ ਰਿਹਾ ਹੈ।ਔਜਲਾ ਨੇ ਕਿਹਾ ਕਿ ਜਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦਿਆਂ 30 ਦਸੰਬਰ ਤਕ ਆਪਣੇ ਕੋਲ ਜਮਾਂ ਪੂੰਜੀ ਨੂੰ ਬੈਂਕਾਂ ਰਾਹੀ ਬਦਲਾਉਣ ਦਾ ਸਮਾਂ ਦਿੱਤਾ ਹੈ ਤਾਂ ਫਿਰ ਆਮ ਲੋਕਾਂ ਤੇ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ।
ਔਜਲਾ ਨੇ ਕਿਹਾ ਕਿ ਗ਼ਲਤ ਸਰਕਾਰੀ ਨੀਤੀਆਂ ਕਾਰਨ ਪਹਿਲਾਂ ਕਿਸਾਨੀ ਦਾ ਭੱਠਾ ਬੈਠਿਆ ਤੇ ਹੁਣ ਕਾਰੋਬਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ।ਔਜਲਾ ਨੇ ਕਿਹਾ ਕਿ ਭਾਜਪਾ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਕਿਸਾਨੀ ਤੇ ਕਾਰੋਬਾਰੀ ਕਿਸੇ ਵੀ ਦੇਸ਼ ਦਾ ਅਹਿਮ ਅੰਗ ਹੁੰਦੇ ਹਨ।ਮੋਦੀ ਨੇ ਇਕਦਮ ਇਨਾਂ ਵਡਾ ਫੈਸਲਾ ਲੈ ਕੇ ਦੇਸ਼ ਵਾਸੀਆਂ ਨੂੰ ਮੁਸ਼ਕਿਲ ਵਿਚ ਪਾ ਦਿੱਤਾ ਹੈ। ਮੋਦੀ ਦੇ ਇਸ ਫੈਸਲੇ ਦਾ ਦੇਸ਼ ਦੇ ਕੁੱਝ ਚੁਨਿੰਦਾ ਵਡੇ ਕਾਰੋਬਾਰੀਆਂਨੂੰ ਪਤਾ ਸੀ ਕਿ ਦੇਸ਼ ਦੀ ਕਰੰਸੀ ਬਦਲੀ ਜਾਣ ਵਾਲੀ ਹੈ ਤੇ ਉਨ੍ਹਾਂ ਭਾਰੀ ਰਾਸ਼ੀ ਬੈਂਕਾਂ ਵਿਚ ਜਮਾਂ ਕਰਵਾਈ ਸੀ।ਉਨ੍ਹਾਂ ਕਿਹਾ ਕਿ ਸੁਪਨਿਆਂ ਦੇ ਸੌਦਾਗਰ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕਿਹਾ ਸੀ ਕਿ ਉਹ 15-15 ਲੱਖ ਹਰੇਕ ਭਾਰਤੀ ਦੇ ਖਾਤੇ ਵਿਚ ਜਮਾਂ ਕਰਵਾਉਣਗੇ ਪਰ ਉਨ੍ਹਾਂ ਅਜਿਹਾ ਕਰਨ ਦੀ ਬਜਾਏ ਲੋਕਾਂ ਕੋਲ ਪਈ ਜਮਾਂ ਪੂੰਜੀ ਵੀ ਖੋਹਣ ਦਾ ਯਤਨ ਕੀਤਾ ਹੈ।ਔਜਲਾ ਨੇ ਕਿਹਾ ਮੋਦੀ ਦੇ ਇਸ ਸਰਜੀਕਲ ਸਟ੍ਰਾਈਕ ਨਾਲ ਲੋਕ ਹਸਪਤਾਲਾਂ ਵਿਚ ਸਰਜਰੀ ਕਰਵਾਉ ਵਾਲੀ ਹਾਲਤ ਵਿਚ ਪਹੁੰਚ ਗਏ ਹਨ।ਦੇਸ਼ ਦੀ ਅਰਥ ਵਿਵਸਥਾ ਚਰਮਰਾ ਗਈ ਹੈ ਤੇ ਡਾਲਰ ਤੇ ਸੋਨਾ ਬਲੈਕ ਦੇ ਭਾਅ ਵਿਕ ਰਿਹਾ ਹੈ। ਉਨ੍ਹਾਂ ਦੇਸ਼ ਵਾਸੀਆਂ ਨੂੰ ਯਾਦ ਕਰਵਾਉਦਿਆਂ ਕਹਾ ਕਿ ਉਘੇ ਅਰਥ ਸ਼ਾਸ਼ਤਰੀ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਕਾਰਜਕਾਲ ਵਿਚ ਦੇਸ਼ ਵਿਚ 500 ਦਾ ਨੋਟ ਜਾਰੀ ਕੀਤਾ ਗਿਆ ਸੀ ਜੋ ਕਿ ਬੜੇ ਹੀ ਸੁਲਝੇ ਤੇ ਸੁਚੱਜੇ ਢੰਗ ਨਾਲ ਲੋਕਾ ਤਕ ਪੱਜ ਗਿਆ ਸੀ, ਪਰ ਮੋਦੀ ਦੇ ਰਾਜ ਵਿਚ ਲੋਕ ਨੋਟਾਂ ਦੀ ਸ਼ਕਲ ਦੇਖਣ ਲਈ ਵੀ ਤਰਸ ਗਏ ਹਨ।ਔਜਲਾ ਨੇ ਸਰਕਾਰ ਵਲੋ ਜਾਰੀ 2000 ਦੇ ਨੋਟ ਤੇ ਟਿਪਣੀ ਕਰਦਿਆਂ ਕਿਹਾ ਕਿ ਇਸ ਨਾਲ ਕਾਲਾ ਧਨ ਤੇ ਭ੍ਰਿਸ਼ਟਾਚਾਰ, ਜਮਾਂਖੋਰੀ ਤੇ ਰਿਸ਼ਵਤ ਵਧੇਗੀ। ਉਨ੍ਹਾਂ ਕਿਹਾ ਕਿ ਮਜਬੂਤ ਅਰਥ ਵਿਵਸਥਾ ਵਾਲੇ ਦੇਸ਼ਾਂ ਵਿਚ ਕੰਰਸੀ ਨੋਟ ਛੋਟੇ ਹੁੰਦੇ ਹਨ।2000 ਦਾ ਨੋਟ ਬਲੈਕ ਮਨੀ ਖਤਮ ਨਹੀ ਕਰੇਗਾ ਬਲਕਿ ਵਧਾਏਗਾ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply