Tuesday, March 11, 2025

ਅੱਜ ਦੀਆਂ ਸੁਰਖੀਆਂ…..

📝 *ਅੱਜ ਦੀਆਂ ਸੁਰਖੀਆਂ…..*

ਮਿਤੀ : 18 ਨਵੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

Home

〰〰〰〰〰〰〰〰

*ਪੰਜਾਬ ਪੋਸਟ* (ਰੋਜ਼ਾਨਾ ਆਨਲਾਈਨ)

www.punjabpost.in/welcome

〰〰〰〰〰〰〰〰

▶ਆਮ ਆਦਮੀ ਪਾਰਟੀ ਨੇ ਐਲਾਨੀ 12 ਉਮੀਦਵਾਰਾਂ ਦੀ ਲਿਸਟ ‘ਚ ਸਵ: ਗੁਰਚਰਨ ਸਿੰਘ ਟੌਹੜਾ ਦੀ ਬੇਟੀ ਕੁਲਦੀਪ ਕੌਰ ਟੌਹੜਾ ਨੂੰ ਦਿੱਤੀ ਸਨੌਰ ਹਲਕੇ ਤੋਂ ਟਿਕਟ।

▶ਅੰਮ੍ਰਿਤਸਰ ਪੱਛਮੀ ਹਲਕੇ ਤੋਂ ਬਲਵਿੰਦਰ ਸਿੰਘ ਸਹੋਤਾ ਅਤੇ ਖੇਮਕਰਨ ਤੋਂ ਕੈਪਟਨ ਬਿਕਰਮਜੀਤ ਸਿੰਘ ਨੂੰ ਮਿਲੀ ‘ਆਪ’ ਦੀ ਟਿਕਟ।

▶ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲਿਆ ਕੈਪਟਨ ਦੀ ਅਗਵਾਈ ‘ਚ ਪੰਜਾਬ ਕਾਂਗਰਸ ਦਾ ਵਫਦ- ਨਵਾਂ ਟ੍ਰਿਬਿਊਨਲ ਬਨਾਉਣ ਦੀ ਕੀਤੀ ਮੰਗ।

▶ਟਿਕਟ ਨਾ ਮਿਲਣ ‘ਤੇ ਸਾਬਕਾ ਕੈਬਨਿਟ ਮੰਤਰੀ ਸਰਵਣ ਸਿੰਘ ਫਿਲੌਰ ਨੇ ਅਕਾਲੀ ਦਲ ਤੋਂ ਦਿੱਤਾ ਅਸਤੀਫਾ- ਕਾਂਗਰਸ ‘ਚ ਹੋ ਸਕਦੇ ਹਨ ਸ਼ਾਮਲ ?

▶ਪੈਰਿਸ ‘ਚ ਬਾਲੀਵੁੱਡ ਹੀਰੋਇਨ ਮਲਿਕਾ ਸ਼ੇਰਾਵਤ ਨਾਲ ਅਣਪਛਾਤਿਆਂ ਵਲੋਂ ਕੁੱਟਮਾਰ ਦੀ ਖਬਰ।

▶24 ਨਵੰਬਰ ਤੱਕ ਨਹੀਂ ਦੇਣਾ ਪਵੇਗਾ ਟੋਲ ਟੈਕਸ– ਸਰਕਾਰ ਨੇ ਛੂਟ 18 ਨਵੰਬਰ ਤੋਂ ਅੱਗੇ ਵਧਾਈ।

▶ਉਘੇ ਗਾਇਕ ਤੇ ਫਿਲਮੀ ਕਲਾਕਾਰ ਗੁਰਦਾਸ ਮਾਨ ਦੀ ਮਾਤਾ ਤੇਜ ਕੌਰ ਦਾ ਗਿੱਦੜਬਾਹਾ ‘ਚ ਹੋਇਆ ਅੰਤਿਮ ਸਸਕਾਰ।

▶ਨੋਟਬੰਦੀ ਮਾਮਲਾ- ਇੱਕ ਬੈਂਕ ਮੈਨੇਜਰ ਦੀ ਮੌਤ ਹੋਣ ਦੀ ਖਬਰ- ਹਰਿਆਣਾ ਦੇ ਰੋਹਤਕ ‘ਚ ਵਾਪਰੀ ਘਟਨਾ।

▶ਬੁਰੀ ਖਬਰ- ਹੁਣ ਬੈਂਕ ਵਿਚੋਂ 4500 ਦੀ ਥਾਂ 2000 ਦੇ ਤਬਦੀਲ ਹੋਣਗੇ ਪੁਰਾਣੇ ਨੋਟ।
▶ਪਰਿਵਾਰ ਵਿੱਚ ਵਿਆਹ ਹੈ ਤਾਂ ਬੈਂਕ ਤੋਂ ਮਿਲਣਗੇ 2.50 ਲੱਖ ਦੇ ਨਵੇਂ ਨੋਟ- ਦੇਣਾ ਪਵੇਗਾ ਪੈਨ ਕਾਰਡ ਤੇ ਹਲਫੀਆ ਬਿਆਨ।

▶ਨੋਟਬੰਦੀ ਮੁੱਦੇ ‘ਤੇ ਹੰਗਾਮਾ ਹੋਣ ਕਰ ਕੇ ਲੋਕ ਸਭਾ ਤੇ ਰਾਜ ਸਭਾ ਅੱਜ ਤੱਕ ਲਈ ਕੀਤੀ ਮੁਲਤਵੀ।

▶ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ ਸ਼ਸ਼ੀ ਕਾਂਤ ਨੇ ਅਕਾਲੀ ਦਲ ‘ਤੇ ਲਾਏ ਸਮੱਗਲਰਾਂ ਨੂੰ ਟਿਕਟਾਂ ਦੇਣ ਦੇ ਦੋਸ਼।

▶ਹਰਿਆਣਾ ਦੀ ਸਰਬ ਪਾਰਟੀ ਮੀਟਿੰਗ ਦਾ ਫੈਸਲਾ- ਰਾਸ਼ਟਪਤੀ ਤੇ ਪ੍ਰਧਾਨ ਮੰਤਰੀ ਨੂੰ ਮਿਲ ਕੇ ਰੱਖਣਗੇ ਆਪਣਾ ਪੱਖ।

▶ਨੋਟਬੰਦੀ ਦੇ ਨਾਮ ‘ਤੇ ਮੋਦੀ ਸਰਕਾਰ ‘ਤੇ 8 ਲੱਖ ਕਰੋੜ ਦੇ ਘਪਲੇ ਦੇ ਕੇਜ਼ਰੀਵਾਲ ਨੇ ਲਾਏ ਦੋਸ਼।

▶ਵਾਪਸ ਨਹੀਂ ਹੋਵੇਗਾ ਨੋਟਬੰਦੀ ਦਾ ਫੈਸਲਾ ਤੇ ਨਾ ਹੀ ਆਉਣਗੇ 1000 ਦੇ ਨਵੇਂ ਨੋਟ- ਅਰੁਣ ਜੇਤਲੀ।

▶ਜੈਤੋ- ਸਟੇਟ ਬੈਂਕ ਪਟਿਆਲਾ ਵਿੱਚ ਪੈਸੇ ਜਮਾਂ ਕਰਵਾਉਣ ਆਏ ਕਿਸਾਨ ਹਰਨੇਕ ਸਿੰਘ ਤੋਂ ਲੁਟੇਰਿਆਂ ਖੋਹੇ 100000 ਦੇ ਨੋਟ।

▶ਜੰਮੂ ਕਸ਼ਮੀਰ ਦੇ ਉਰੀ ‘ਚ ਪਾਕਿ ਅੱਤਵਾਦੀਆਂ ਦੇ ਹਮਲੇ ਤੋਂ ਵੱਧ ਮੌਤਾਂ ਨੋਟਬੰਦੀ ਨਾਲ ਹੋਣ ਦੇ ਕਾਂਗਰਸੀ ਆਗੂ ਗੁਲਾਮ ਨਬੀ ਅਜ਼ਾਦ ਦੇ ਬਿਆਨ ‘ਤੇ ਸੰਸਦ ‘ਚ ਹੋਇਆ ਹੰਗਾਮਾ।

▶ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐਸ.ਕੇ ਸਿਨਹਾ ਦਾ ਦਿਹਾਂਤ।

▶ਕਸ਼ਮੀਰ ਦੀ ਲਾਈਨ ਆਫ ਕੰਟਰੋਲ ‘ਤੇ ਪਾਕਿਸਤਾਨ ਵਲੋਂ 11 ਭਾਰਤੀ ਫੌਜੀ ਮਾਰਨ ਦੇ ਦਾਅਵੇ ਫੌਜ ਨੇ ਨਕਾਰੇ।

▶ਨਿੱਜੀ ਬੈਂਕਾਂ ਐਚ.ਡੀ.ਐਫ.ਸੀ ਅਤੇ ਆਈ.ਸੀ.ਆਈ.ਸੀ ਨੇ ਫਿਕਸਡ ਡਿਪਾਜ਼ਿਟ ‘ਤੇ  ਘਟਾਈਆਂ ਵਿਆਜ ਦਰਾਂ।

▶ਮਮਤਾ ਤੇ ਕੇਜਰੀਵਾਲ ਨੇ ਦਿੱਲੀ ‘ਚ ਕੀਤੀ ਰੈਲੀ- ਨੋਟਬੰਦੀ ਰੱਦ ਕਰਨ ਦਾ ਫੈਸਲਾ ਵਾਪਸ ਲੈਣ ਲਈ ਤਿੰਨ ਦਿਨ ਦਾ ਦਿੱਤਾ ਅਲਟੀਮੇਟਮ।

▶ਸ਼੍ਰੋਮਣੀ ਕਮੇਟੀ ਨੇ ਲੰਗਰ ਲਈ ਚੰਡੀਗੜ੍ਹ ਦੇ ਸ਼ਰਧਾਲੂ ਵਲੋਂ ਭੇਜੀ 9 ਲੱਖ ਦੀ ਰਕਮ ਮੋੜੀ, ਗੋਲਕਾਂ ‘ਚ ਆ ਰਹੇ ਨੋਟ ਬਦਲਾਉਣ ਲਈ ਧਾਰਮਿਕ ਸੰਸਥਾਵਾਂ ਨੂੰ ਵਾਧੂ ਸਮਾਂ ਦੇਣ ਦੀ ਕੀਤੀ ਮੰਗ ।

▶ਕਿਸਾਨਾਂ ਨੂੰ ਖਰਚਿਆਂ ਲਈ ਹਰ ਹਫਤੇ ਬੈਂਕ ਵਿਚੋਂ ਮਿਲਣਗੇ 25000 ਦੇ ਨਵੇਂ ਨੋਟ।

▶ਜਲਾਲਾਬਾਦ ‘ਚ ਕਬੱਡੀ ਦੇ ਫਾਈਨਲ ‘ਚ ਭਾਰਤੀ ਪੁਰਸ਼ਾਂ ਦੀ ਟੀਮ ਨੇ ਇੰਗਲੈਂਡ ਨੂੰ ਹਰਾ ਕੇ ਡਾ. ਬੀ.ਆਰ ਅੰਬੇਦਕਰ 6ਵਾਂ ਵਿਸ਼ਵ ਕੱਪ ਕਬੱਡੀ ਕੱਪ ਛੇਵੀਂ ਵਾਰ ਅਤੇ ਭਾਰਤੀ ਮਹਿਲਾ ਟੀਮ ਨੇ ਅਮਰੀਕਾ ਨੂੰ ਹਰਾ ਕੇ ਪੰਜਵੀਂ ਵਾਰ ਹਾਸਲ ਕੀਤੀ ਜਿੱਤ।

▶ਭਾਰਤੀ ਕਬੱਡੀ ਕੱਪ ਜਿੱਤਣ ਵਾਲੀ ਪੁਰਸ਼ਾਂ ਦੀ ਟੀਮ ਨੇ 2 ਕਰੋੜ ਤੇ ਮਹਿਲਾ ਟੀਮ ਨੇ ਹਾਸਲ ਕੀਤਾ ਇੱਕ ਕਰੋੜ।

▶ਕਾਂਗਰਸ ਨੇ ਭਾਰਤੀ ਚੋਣ ਕਮਿਸ਼ਨਰ ਜ਼ੈਦੀ ਨਾਲ ਮੁਲਾਕਾਤ ਕਰ ਕੇ ਪੰਜਾਬ ‘ਚ ਅਮਨ ਕਨੂੰਨ ਦਾ ਮੁੱਦਾ ਉਠਾਇਆ- ਚੋਣ ਜ਼ਾਬਤਾ ਜਲਦ ਲਾਗੂ ਕਰਨ ਦੀ ਰੱਖੀ ਮੰਗ।

▶ਸੰਦੌੜ – ਬਾਬਾ ਦਲੇਰ ਸਿੰਘ ਖੇੜੀਵਾਲਿਆਂ ਦੇ ਪਿਤਾ ਸ੍ਰ. ਸੁੱਚਾ ਸਿੰਘ ਦਾ ਦਿਹਾਂਤ- ਸਸਕਾਰ ਅੱਜ।

 

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਤਿਬੜੀ ਮਿਲਟਰੀ ਸਟੇਸ਼ਨ ‘ਚ ਸਾਬਕਾ ਸੈਨਿਕਾਂ ਦੀ ਰੈਲੀ

ਅੰਮ੍ਰਿਤਸਰ, 9 ਮਾਰਚ (ਸੁਖਬੀਰ ਸਿੰਘ) – ਪੈਂਥਰ ਡਿਵੀਜ਼ਨ ਨੇ ਦੇਸ਼ ਲਈ ਸਮਰਪਿਤ ਸੇਵਾ ਅਤੇ ਕੁਰਬਾਨੀ …

Leave a Reply