Monday, July 20, 2026

ਮੈਡਮ ਕੁਲਵੰਤ ਕੌਰ ਨੇ ਥਾਣਾ ਮੁੱਖੀ ਸੰਦੌੜ ਦਾ ਚਾਰਜ ਸੰਭਾਲਿਆ

ppn2011201606ਸੰਦੌੜ, 20 ਨਵੰਬਰ (ਭੱਟ ਹਰਮਿੰਦਰ ਸਿੰਘ)- ਜਿਲ੍ਹਾ ਲਧਿਆਣਾ ਤੋਂ ਬਦਲੀ ਹੋਣ ਉਪਰੰਤ ਜਿਲ੍ਹਾ ਸੰਗਰੂਰ ਆਏ ਸਬ ਇੰਸਪੈਕਟਰ ਮੈਡਮ ਕੁਲਵੰਤ ਕੌਰ ਨੂੰ ਜਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ਪੁਲਿਸ ਥਾਣਾ ਸੰਦੌੜ ਦਾ ਮੁੱਖ ਅਫਸਰ ਨਿਯੁੱਕਤ ਕਰ ਦਿੱਤਾ ਹੈ।ਮੈਡਮ ਕੁਲਵੰਤ ਕੌਰ ਨੇ ਪੱਤਰਕਾਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੈਸ ਅਤੇ ਪੁਲਿਸ ਦਾ ਆਪਸੀ ਤਾਲਮੇਲ ਬਹੁਤ ਜਰੂਰੀ ਹੈ। ਉਹਨਾਂ ਪ੍ਰੈਸ ਨੂੰ ਪੁਲਿਸ ਦਾ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਥਾਣਾ ਸੰਦੌੜ ਵਿੱਚ ਅਮਨ ਸਾਂਤੀ ਦਾ ਮਹੌਲ ਕਾਇਮ ਕਰਦਿਆਂ ਹਰ ਇੱਕ ਨੂੰ ਇਨਸਾਫ ਦਿੱਤਾ ਜਾਵੇਗਾ।ਮੈਡਮ ਕੁਲਵੰਤ ਕੌਰ ਨੇ ਸਖਤ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵੀ ਗਲਤ ਅਨਸਰ ਨੂੰ ਕਾਨੂੰਨ ਉਲੰਘਣਾ ਕਰਨ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ।ਜਿਕਰਯੋਗ ਹੈ ਕਿ ਅਪ੍ਰੈਲ 2010 ਤੋਂ ਹੋਂਦ ਵਿੱਚ ਆਏ ਥਾਣਾ ਸੰਦੌੜ ਵਿੱਚ ਮੈਡਮ ਕੁਲਵੰਤ ਕੌਰ ਨੂੰ ਪਹਿਲੀ ਮਹਿਲਾ ਥਾਣਾ ਮੁਖੀ ਹੋਣ ਦਾ ਮਾਣ ਪ੍ਰਾਪਤ ਹੈ।ਇਸ ਮੌਕੇ ਰੀਡਰ ਕਪਤਾਨ ਸਿੰਘ ਸਮੇਤ ਨਾਲ ਥਾਣਾ ਸੰਦੌੜ ਦਾ ਸਾਰਾ ਸਟਾਫ ਵੀ ਹਾਜ਼ਰ ਸੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply