ਅਲਗੋਕੋਠੀ, 21 ਨਵੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਜਿਲਾ ਪ੍ਰਸ਼ਾਸ਼ਨ ਵਲੋਂ ਭਾਵੇਂ ਟ੍ਰੈਫਿਕ ‘ਚ ਸੁਧਾਰ ਕਰਨ ਦੇ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਹਨ ਤੇ ਹਾਈਵੇ ਮੁੱਖ ਸ਼ੜਕਾਂ ਤੇ ਓਵਰਲੋਡ ਭੁੰਗ ਵਾਲੇ ਟੱਰਕ ਤੇ ਟਰੈਕਟਰ ਟਰਾਲੀਆਂ ਉੱਪਰ ਸਵੇਰੇ 6 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚੱਲਣ ਤੇ ਪਾਬੰਦੀ ਲਗਾਈ ਹੋਈ ਹੈ, ਪਰ ਓਵਰਲੋਡ ਟਰਾਲੀਆਂ ਵਾਲੇ ਸਰਕਾਰ ਤੇ ਪ੍ਰਸ਼ਾਸ਼ਨ ਦੇ ਨਿਯਮਾਂ ਨੂੰ ਛਿੱਕੇ ਟੰਗ ਕੇ ਸ਼ਰੇਆਮ ਦਿਨ ਵੇਲੇ ਹੀ ਸ਼ੜਕਾਂ ਤੇ ਟ੍ਰੈਫਿਕ ‘ਚ ਵਿਘਨ ਪਾਉਦੀਆਂ ਹਨ ।ਇਨਾਂ ਹੀ ਨਹੀ ਸੜਕਾਂ ਤੇ ਜਿਆਦਾਤਾਰ ਭੂੰਗ ਵਾਲੀਆਂ ਟਰਾਲੀਆਂ ਕਾਰਨ ਹੀ ਦੁਰਘਟਨਾਵਾ ਵਾਪਰਦੀਆਂ ਹਨ ਪਰ ਪਤਾ ਨਹੀ ਕਿਉ ਪ੍ਰਸ਼ਾਸ਼ਨ ਇਹ ਸਭ ਕੁੰਝ ਦੇਖਦੇ ਹੋਏ ਵੀ ਅਣਜਾਣ ਬਣ ਰਿਹਾ ਹੈ।ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜਸੇਵੀ ਜਸਵਿੰਦਰ ਸਿੰਘ ਜੱਸ ਨੇ ਦਸਿਆ ਕਿ ਤੂੜੀ ਦੇ ਭਰੇ ਭੂੰਗ ਵਾਲੇ ਵਾਹਨ ਜਦੋਂ ਲਿੰਕ ਜਾਂ ਹਾਈਵੇ ਮੁੱਖ ਸੜਕਾਂ ਤੇ ਚਲਦੇ ਹਨ ਤਾਂ ਜਿਆਦਾਤਾਰ ਸੜਕ ਹਾਦਸਿਆਂ ਦਾ ਕਾਰਨ ਅਜਿਹੇ ਵਾਹਨ ਹੀ ਬਣਦੇ ਹਨ ਕਿਉਕਿ ਤੂੜੀ ਦੇ ਭਰੇ ਭੁੰਗ ਵਾਲੇ ਟਰੱਕ ਜਾਂ ਟਰੈਕਟਰ ਟਰਾਲੀਆਂ ਦੀ ਉਚਾਈ ਤੇ ਚੋੜਾਈ ਬਿਨਾਂ ਹਿਸਾਬ ਕਿਤਾਬ ਤੋਂ ਹੁੰਦੀ ਹੈ।ਕਈ ਵਾਰ ਤਾਂ ਟਰਾਲੀ ‘ਚ ਤੂੜੀ ਇੰਨੀ ਜਿਆਦਾ ਭਰੀ ਹੁੰਦੀ ਹੈ ਕਿ ਚੱਲਣ ਸਮੇਂ ਟਰੈਕਟਰ ਦੇ ਟਾਇਰ ਸੜਕ ਤੇ ਨਹੀ ਲਗਦੇ ਹੁੰਦੇ ਤੇ ਜਦੋਂ ਵਡੀਆਂ ਸੜਕਾਂ ਤੇ ਆ ਜਾਂਦੇ ਹਨ ਤਾਂ ਚਾਰ ਚੁਫੇਰੇਓਂ ਰਸਤਾ ਹੀ ਬੰਦ ਕਰ ਦਿੰਦੇ ਹਨ ।ਜਸਵਿੰਦਰ ਸਿੰਘ ਜੱਸ ਨੇ ਪ੍ਰਸ਼ਾਸ਼ਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਭੂੰਗ ਵਾਲੇ ਵਾਹਨਾਂ ‘ਤੇ ਸਖਤੀ ਕਰਕੇ ਇਨਾਂ ਦੇ ਚੱਲਣ ਦਾ ਕੋਈ ਢੁੱਕਵਾਂ ਪ੍ਰਬੰਧ ਕਰੇ ਅਤੇ ਭੂੰਗ ਵਾਲੀਆਂ ਟਰਾਲੀਆਂ ਦੇ ਚਾਰੇ ਪਾਸੇ ਰਿਫਲੈਕਟਰ ਲਗਾਏ ਜਾਣ ਹਰੇਕ ਟਰਾਲੀ ਦੇ ਮਗਰ ਅਤੇ ਅਗੇ ਟਰੈਕਟਰ ਡਰਾਈਵਰ ਨੂੰ ਦੱਸਣ ਵਾਸਤੇ ਦੋ-ਦੋ ਸਹਇਕ ਆਦਮੀ ਹੋਣ।ਜੇ ਫੇਰ ਵੀ ਅਜਿਹੇ ਵਾਹਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਉਨਾਂ ਨਾਲ ਸਖਤੀ ਵਰਤੀ ਜਾਵੇ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media