Thursday, July 23, 2026

ਵਿਕਲਾਂਗ ਪੁਨਰਵਾਸ ਕੇਂਦਰ ਨੇ ਅੰਗਹੀਣਾ ਨੂੰ ਦਿੱਤੀ ਸਹਾਇਤਾ- ਨਕਲੀ ਅੰਗ ਬਨਾਉਣੇ ਸ਼ੁਰੂ

ppn2111201603
ਬਠਿੰਡਾ, 22 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਆਈ.ਏ.ਐਸ, ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਬਠਿੰਡਾ ਅਤੇ ਮੈਡਮ ਸ਼ੇਨਾ ਅਗਰਵਾਲ, ਆਈ.ਏ.ਐਸ, ਏ.ਡੀ.ਸੀ (ਡੀ)-ਕਮ-ਮੀਤ ਪ੍ਰਧਾਨ ਜੀ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਵਿਕਲਾਂਗ ਪੁਨਰਵਾਸ ਕੇਂਦਰ, ਬਠਿੰਡਾ ਵੱਲੋ ਰੈਡ ਕਰਾਸ, ਬਠਿੰਡਾ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਅੰਗਹੀਣ ਵਿਅਕਤੀਆਂ ਨੂੰ ਲੋੜੀਦਾ ਸਾਮਾਨ ਵੰਡਣ ਲਈ ਰੈਡ ਕਰਾਸ ਭਵਨ ਵਿਖੇ ਇਕ ਵਿਸ਼ੇਸ਼ ਕੈਂਪ ਲਗਾਇਆ ਗਿਆ।ਜਿਸ ਵਿੱਚ ਮੈਡਮ ਵੀਰਪਾਲ ਕੋਰ, ਪੀ.ਸੀ.ਐਸ, ਸਹਾਇਕ ਕਮਿਸ਼ਨਰ (ਜ) ਜੀ ਵੱਲੋ ਅੰਗਹੀਣ ਵਿਅਕਤੀਆਂ ਨੂੰ ਟਰਾਈ ਸਾਈਕਲ, ਵੀਲ੍ਹਚੇਅਰਾਂ, ਹੀਅਰਿੰਗ ਏਡਜ਼, ਕੈਲੀਪਰਜ਼ ਅਤੇ ਨਕਲੀ ਲੱਤਾਂ ਆਦਿ ਸਾਮਾਨ ਵੰਡਿਆ ਗਿਆ।ਮੈਡਮ ਵੀਰਪਾਲ ਕੌਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਯਮਾਂ ਅਤੇ ਅਧਿਕਾਰਤਾ ਮੰਤਰਾਲੇ ਵੱਲੋ ਅਡਿੱਪ ਸਕੀਮ ਅਧੀਨ 8 ਲੱਖ ਰੁਪਏ ਦੀ ਗਰਾਂਟ ਇਸ ਕੇਂਦਰ ਨੂੰ ਮੁਹੱਈਆ ਕਰਵਾਈ ਗਈ ਸੀ, ਜਿਸ ਵਿੱਚੋ ਹੁਣ ਤੱਕ 35 ਟਰਾਈ ਸਾਈਕਲ, 9 ਵਹੀਲ ਚੇਅਰਜ਼, 26 ਹੀਅਰਿੰਗ ਏਡਜ਼, 23 ਕੈਲੀਪਰਜ਼ ਅਤੇ 46 ਨਕਲੀ ਲੱਤਾਂ ਜ਼ਿਲ੍ਹੇ ਦੇ ਅੰਗਹੀਣ ਵਿਅਕਤੀਆਂ ਨੂੰ ਵੰਡੀਆਂ ਗਈਆਂ ਹਨ।ਉਹਨਾਂ ਦੱਸਿਆ ਕਿ ਇਸ ਕੇਂਦਰ ਵਿੱਚ ਨਕਲੀ ਅੰਗ ਬਨਾਉਣ ਦਾ ਕੰਮ ਸ਼ੁਰੂ ਕਰਨ ਵਾਸਤੇ ਮਸ਼ੀਨ ਖਰੀਦ ਲਈ ਗਈ ਹੈ ਅਤੇ ਨਕਲੀ ਅੰਗ ਬਨਾਉਣੇ ਵੀ ਸ਼ੁੁਰੂ ਹੋ ਗਏ ਹਨ। ਇਸ ਮੌਕੇ ਜੇ.ਆਰ ਗੋਇਲ ਵਧੀਕ ਅਵੇਤਨੀ ਸਕੱਤਰ, ਨਵੀਨ ਗਡਵਾਲ ਡੀ.ਐਸ.ਐਸ.ਓ, ਕਰਨਲ ਵੀਰੇਂਦਰ ਕੁਮਾਰ (ਰਿਟਾ.) ਸਕੱਤਰ ਰੈਡ ਕਰਾਸ, ਭੂਸ਼ਣ ਗਰਗ, ਜਸਕਰਨ ਸਿਵੀਆਂ ਕਾਰਜਕਾਰੀ ਕਮੇਟੀ ਮੈਂਬਰ, ਡਾ: ਵਰਿੰਦਰ ਬਾਂਸਲ, ਇਚਾਰਜ ਡੀ.ਡੀ.ਆਰ.ਸੀ ਅਤੇ ਉਹਨਾਂ ਦਾ ਸਟਾਫ ਸਮਾਗਮ ਵਿੱਚ ਹਾਜ਼ਰ ਸਨ।ਡਾ: ਬਸੰਤ ਗਰਗ ਪ੍ਰਧਾਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ, ਬਠਿੰਡਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਭਵਿੱਖ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਦੇ ਰਹਿਣਗੇ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply