Friday, October 16, 2026

ਸਾਲਾਨਾ ਮਨੋਰੰਜਕ ਉਤਸਵ ਮੇਲਾ ਆਯੋਜਿਤ ਕੀਤਾ ਗਿਆ

ppn2111201604

ਬਠਿੰਡਾ, 22 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਸੇਂਟ ਪੌਲਜ਼ ਹਾਈ ਸਕੂਲ ਵਿਖੇ ਸਾਲਾਨਾ ਮਨੋਰੰਜਕ ਉਤਸਵ ਮੇਲਾ ਆਯੋਜਿਤ ਕੀਤਾ ਗਿਆ। ਜਿਸ ਵਿਚ ਮੁੱਖ ਮਹਿਮਾਨ ਅਨੁਜ ਮਲੂਜਾ ਏ.ਆਈ.ਜੀ. ਨੇ ਸਿਰਕਤ ਕਰਦਿਆਂ ਸਮਾਗਮ ਦੀ ਸ਼ਾਨ ਵਿੱਚ ਵਧਾਇਆ, ਇਨ੍ਹਾਂ ਤੋਂ ਇਲਾਵਾ ਸਮਾਗਮ ਵਿਚ ਜੈਦੀਪ ਨਈਅਰ ਐਡਵੋਕੇਟ ਅਤੇ ਲੈਫਟੀਨੈਂਟ ਕਰਨਲ ਯਾਦਵ ਪਿੰਸ੍ਰੀਪਲ ਮਾਲਵਾ ਸਕੂਲ ਗਿੱਦੜਬਾਹਾ ਨੇ ਵੀ ਵਿਸੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਜਿਥੇ ਸਮਾਗਮ ਦੀ ਸ਼ੁਰੂਆਤ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦਿਆਂ ਮਾਪਿਆ ਅਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ; ਉਥੇ ਹੀ ਰੇਡੀਐਂਟ ਕਿਡਜ਼ ਪਲੇਵੇ ਸਕੂਲ ਬਠਿੰਡਾ ਦੇ ਨੰਨ੍ਹੇ ਮੁੰਨ੍ਹੇ ਬੱਚਿਆਂ ਨੇ ਵੀ ਆਪਣੇ ਮਾਪਿਆਂ ਨਾਲ ਪੇਰੈਂਟਸ ਚਾਈਲਡ ਰਿਗਾਲੀਆ ਵਿਚ ਹਿੱਸਾ ਲਿਆ। ਜਿਸ ਵਿਚ ਜੱਜਮੈਂਟ ਕਰਨ ਲਈ ਡਾ. ਨਿਧੀ ਗੁਪਤਾ ਰੇਡੀਆਲੋਜਿਸਟ, ਸਿਗਨਸ ਹਸਪਤਾਲ ਅਤੇ ਸ੍ਰੀਮਤੀ ਵੰਦਨਾ ਯਾਦਵ ਆਰਕੀਟੈਕਟ ਵੀ ਹਾਜ਼ਰ ਸਨ।ਅੰਤ ਵਿਚ ਸਕੂਲ ਦੇ ਪ੍ਰਬੰਧਕ ਮੈਂਬਰਾਂ ਵਲੋਂ ਆਏ ਮਹਿਮਾਨਾਂ ਦੇ ਧੰਨਵਾਦ ਅਤੇ ਸਨਮਾਨ ਕੀਤਾ ਗਿਆ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply