
ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ)- ਡਾ: ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਵੱਲੋ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਹੋਈ ਮੁਹਿੰਮ ਤੇ ਤਹਿਤ ਨਵਜੋਤ ਸਿੰਘ ਡੀ.ਐਸ.ਪੀ ਦੀ ਅਗਵਾਈ ਤਹਿਤ ਇੰਸਪੈਕਟਰ ਮੁਲਖ ਰਾਜ ਵਿਜੀਲੈਸ ਬਿਉਰੋ ਅੰਮ੍ਰਿਤਸਰ ਵਲੋ ਮਨਰਾਜ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਤੇ ਡਾਕਖਾਨਾ ਦੇਵੀਦਾਸਪੁਰਾ ਤਹਿਸੀਲ ਤੇ ਜਿਲਾ ਅੰਮ੍ਰਿਤਸਰ ਦੇ ਬਿਆਨਾਂ ਦੇ ਆਧਾਰ ‘ਤੇ ਉਸ ਦੇ ਵਿਰਾਸਤ ਦਾ ਇੰਤਕਾਲ ਕਰਵਾਉਣ ਬਦਲੇ 2000/-ਰੁਪਏ ਪਹਿਲਾਂ ਹਾਸਲ ਕੀਤੇ ਅਤੇ 5000/-ਰੁਪਏ ਹੋਰ ਰਿਸ਼ਵਤ ਦੀ ਮੰਗ ਕਰਨ ਕਰਕੇ, ਮੁੱਕਦਮਾ ਨੰਬਰ 39 ਮਿਤੀ 22-11-2016 ਅ/ਧ 7, 13(2) ਵਿਰੁੱਧ ਪਟਵਾਰੀ ਬਲਦੇਵ ਸਿੰਘ ਮੱਟੂ ਮਾਲ ਹਲਕਾ ਦੇਵੀਦਾਸਪੁਰਾ ਦੇ ਵਿਰੁੱਧ ਥਾਣਾ ਵਿਜੀਲੈਸ ਬਿਉਰੋ ਅੰਮ੍ਰਿਤਸਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਤੇ ਦੋਸ਼ੀ ਬਲਦੇਵ ਸਿੰਘ ਨੂੰ ਸਹਾਇਕ ਥਾਣੇਦਾਰ ਸੰਦੀਪ ਸਿੰਘ ਤੇ ਸੁਰਿੰਦਰ ਕੁਮਾਰ ਅਤੇ ਰੀਡਰ ਤੇਜਿੰਦਰ ਬਾਲੀ ਅਧਾਰਿਤ ਵਿਜੀਲੈਸ ਬਿਉਰੋ ਦੀ ਟੀਮ ਤਿਆਰ ਕਰਕੇ ਰੇਡ ਕਰਕੇ, ਦੋਸ਼ੀ ਨੂੰ 5000/-ਰੁਪਏ ਰਿਸ਼ਵਤ ਲੈਂਦੇ ਹੋਏ, ਇਰੀਗੇਸ਼ਨ ਵਿਭਾਗ ਦੇ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸਰਕਾਰੀ ਕਰਮਚਾਰੀ/ਅਧਿਕਾਰੀ ਰਿਸ਼ਵਤ ਮੰਗਦਾ ਹੈ ਜਾਂ ਸਰਕਾਰ ਦੇ ਕੰਮਾਂ ਵਿਚ ਘਪਲਾ ਕਰਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਵਿਜੀਲੈਸ ਬਿਉਰੋ ਰੇਂਜ ਅੰਮ੍ਰਿਤਸਰ ਦੇ ਐਸ.ਐਸ.ਪੀ ਜਾਂ ਡੀਐਸਪੀ ਨੂੰ ਉਹਨਾਂ ਦੇ ਹੇਠ ਲਿਖ ੇ ਟੈਲੀਫੋਨ ਨੰਬਰ ਪਰ ਦਿਤੀ ਜਾਵੇ। ਦਫਤਰ ਵਿਜੀਲੈਸ ਬਿਉਰੋ ਰਂੇਜ ਅੰਮ੍ਰਿਤਸਰ 0183-2210413 ਡਾਕਟਰ ਕੇਤਨ ਬਾਲੀਰਾਮ ਪਾਟਿਲ ਆਈ ਪੀ.ਐਸ/ਐਸ.ਐਸ.ਪੀ 98154-29197 ਨਵਜੋਤ ਸਿੰਘ ਡੀ.ਐਸ.ਪੀ ਵਿਜੀਲੈਸ ਬਿਉਰੋ ਨੂੰ ਮੋਬਾਇਲ ਨੰਬਰ 98140-00170 ‘ਤੇ ਦਿੱਤੀ ਜਾਵੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media