Friday, June 12, 2026

ਫਾਜ਼ਿਲਕਾ ਵਿੱਚ ਕੈਪਟਨ ਸਮਾਰਟ ਕਨੈਕਟ ਸਕੀਮ’ ਦੀ ਸ਼ੁਰੂਆਤ

ppn2111201610

ਫਾਜ਼ਿਲਕਾ, 22 ਨਵੰਬਰ (ਵਿਨੀਤ ਅਰੋੜਾ) – ਵਿਦਿਆਰਥੀਆਂ ਨੂੰ ਸੁਵਿਧਾ ਪ੍ਰਦਾਨ ਕਰਨ ਲਈ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਇੱਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ।ਇਸ ਪ੍ਰੋਗਰਾਮ ਨੂੰ ‘ਕੈਪਟਨ ਸਮਾਰਟ ਕਨੈਕਟ ਸਕੀਮ’ ਦਾ ਨਾਂ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਤੇ ਇਸ ਸਕੀਮ ਦੀ ਲਾਂਚਿੰਗ ਕਰਦੇ ਹੋਏ ਕਾਂਗਸ ਦੇ ਪ੍ਰਦੇਸ਼ ਸਕੱਤਰ ਡਾ. ਯਸ਼ਪਾਲ ਜੱਸੀ ਨੇ ਦੱਸਿਆ ਕਿ ਇਸ ਸਕੀਮ ਦੇ ਤਹਿਤ ਹਰ ਨੋਜ਼ਵਾਨ ਨੂੰ ਕਾਂਗਰਸ ਸਰਕਾਰ ਬਣਨ ਤੇ ਸਮਾਰਟ ਫੋਨ, ਥ੍ਰੀ ਜੀ ਡਾਟਾ ਅਤੇ ਅਨ ਲਿਮਟਿਡ ਕਾਲਿੰਗ ਸੁਵਿਧਾ ਪ੍ਰਦਾਨ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਪ੍ਰਤੀ ਵਿਦਿਆਰਥੀਆਂ ਵਿਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਤਹਿਤ ਅੱਜ ਉਨ੍ਹਾਂ ਦੀ ਟੀਮ ਵੱਲੋਂ ਐਮ.ਆਰ. ਸਰਕਾਰੀ ਕਾਲਜ ਵਿਚ 200 ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਪੂਰੇ ਇਲਾਕੇ ਦੇ ਕਾਲਜ਼ਾਂ ਅਤੇ ਸਕੂਲਾਂ ਅਤੇ ਸਿੱਖਿਆ ਸੰਸਥਾਵਾਂ ਵਿਚ ਜਾਕੇ ਵਿਦਿਆਰਥੀਆਂ ਨੂੰ ਇਸ ਸਕੀਮ ਤੋਂ ਜਾਣੂ ਕਰਵਾਏਗੀ।ਜੇਕਰ ਕੋਈ ਵਿਦਿਆਰਥੀ ਖੁਦ ਰਜਿਸਟ੍ਰੇਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਹਸਪਤਾਲ ਵਿਚ ਵੀ ਇਸ ਸਬੰਧੀ ਕੈਂਪ ਲਗਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਨੌਜ਼ਵਾਨਾਂ ਨਾਲ ਹਮੇਸ਼ਾਂ ਝੂਠੇ ਵਾਅਦੇ ਕੀਤੇ ਹਨ। 2012 ਵਿਚ ਕੀਤਾ ਗਿਆ ਲੈਪਟਾਪ ਦੇਣ ਦਾ ਵਾਅਦਾ ਵੀ ਹਾਲੇ ਤੱਕ ਪੂਰਾ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜੋ ਵਾਅਦਾ ਕਰਦੀ ਹੈ ਉਹ ਪੂਰਾ ਕਰਦੀ ਹੈ ਅਤੇ ਸਰਕਾਰ ਆਉਣ ਤੇ ਹਰ ਵਿਦਿਆਰਥੀ ਦੇ ਨਾਲ ਸਮਾਟ ਫੋਨ ਦਾ ਕੀਤਾ ਹੋਇਆ ਵਾਅਦਾ ਵੀ ਪੂਰਾ ਕੀਤਾ ਜਾਵੇਗਾ। ਇਸ ਮੌਕੇ ਡਾ. ਆਰਿਸ਼ ਗੁਜਰ, ਪ੍ਰਦੀਪ ਪੁਨੀਆ, ਅਰਜ਼ੁਨ ਤੰਵਰ, ਜਸਵਿੰਦਰ ਨਿੱਕਾ, ਮੁਕੇਸ਼ ਸਵਾਮੀ ਅਤੇ ਹੋਰ ਹਾਜ਼ਰ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply