
ਚੌਕ ਮਹਿਤਾ, 26 ਨਵੰਬਰ (ਜੋਗਿੰਦਰ ਸਿੰਘ ਮਾਣਾ) – ਬਾਬਾ ਮੱਖਣ ਸਾਹ ਲੁਬਾਣਾ ਸਰਾਂ ਬਾਬਾ ਬਕਾਲਾ ਸਾਹਿਬ ਵਿਖੇ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ ਨੇ ਸਰਕਲ ਮਹਿਤਾ ਦੇ ਸੀ. ਮੀਤ ਪਧਾਨ ਗੁਲਜਿੰਦਰ ਲਾਡੀ ਅਤੇ ਸਰਕਲ ਤਰਸਿੱਕਾ ਦੇ ਪੰਚਾਂ ਸਰਪੰਚਾਂ ਨਾਲ ਇਕ ਅਹਿਮ ਮੀਟਿੰਗ ਕੀਤੀ।ਵਿਧਾਇਕ ਜਲਾਲ ਉਸਮਾਂ ਨੇ ਦੱਸਿਆ ਕਿ ਅੱਜ 27 ਨਵੰਬਰ ਨੂੰ ਭਗਵਾਨ ਵਾਲਮੀਕ ਜੀ ਦੀ ਮੂਰਤੀ ਸਥਾਪਨਾ ਸੰਬੰਧੀ ਆ ਰਹੇ ਮਾਰਚ ਦਾ ਹਲਕੇ ਦੀ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ।ਇਸੇ ਤਰ੍ਹਾਂ 30 ਨਵੰਬਰ ਨੂੰ ਸ੍ਰੀ ਪਟਨਾ ਸਾਹਿਬ ਤੋਂ ਪਹੁੰਚ ਰਹੇ ਜਾਗ੍ਰਿਤੀ ਮਾਰਚ ਦਾ ਮਹਿਤਾ ਚੌਂਕ ਵਿਖੇ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ 1 ਦਸੰਬਰ ਨੂੰ ਰਾਮ ਤੀਰਥ ਵਿਖੇ ਹੋ ਰਹੇ ਮੂਰਤੀ ਸਥਾਪਨਾ ਸਮਾਗਮ ਵਿੱਚ ਉਹਨਾਂ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਭਰਵੀਂ ਸ਼ਾਮੂਲੀਅਤ ਕੀਤੀ ਜਾਵੇਗੀ।ਉਹਨਾਂ ਇਸ ਸੰਬੰਧੀ ਵਰਕਰਾਂ ਦੀਆਂ ਡਿਊਟੀਆਂ ਲਾਈਆਂ।ਇਸ ਮੌਕੇ ਚੇਅਰਮੈਨ ਹਰਜਿੰਦਰ ਸਿੰਘ ਨੰਗਲੀ, ਰਾਜਬੀਰ ਸਿੰਘ ਮਹਿਤਾ, ਤੇਜਿੰਦਰਪਾਲ ਸਿੰਘ ਲਾਡੀ ਜਿਲਾ ਯੋਜਨਾ ਮੈਂਬਰ, ਰਜਿੰਦਰ ਸਿੰਘ ਸ਼ਾਹ ਬਲਾਕ ਸੰਮਤੀ ਮੈਂਬਰ, ਹਰਬੰਸ ਸਿੰਘ ਪੁਰਬਾ, ਹਰਗੋਪਾਲ ਸਿੰਘ ਰੰਧਾਵਾ, ਸਰਪੰਚ ਮਾਸਟਰ ਅਜਾਦ ਸਿੰਘ, ਜਥੇ. ਕਰਮਜੀਤ ਸਿੰਘ ਲਾਲੀ, ਕੁਲਵਿੰਦਰ ਬਿੱਟੂ, ਜਥੇ ਹਰਦਿਆਲ ਸਿੰਘ, ਗੁਰਹਰਪ੍ਰੀਤ ਸਿੰਘ ਰਾਣਾ ਚੂੰਘ, ਜਥੇ. ਸਰਤਾਜ ਸਿੰਘ, ਕੈਪਟਨ ਸਿੰਘ, ਸੁਲਖਣ ਸਿੰਘ ਆਦਿ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media