
ਪੱਟੀ, 26 ਨਵਬੰਰ (ਅਵਤਾਰ ਢਿਲੋਂ) – ਸਰਕਾਰੀ ਕੰਨਿਆਂ ਸੈਕੰਡਰੀ ਸਕੂਲ ਪੱਟੀ ਵਿਖੇ ਸਟੇਟ ਐਵਾਰਡੀ ਪ੍ਰਿੰਸੀਪਲ ਮੁਕੇਸ ਜੋਸ਼ੀ ਦੀ ਅਗਵਾਈ ਹੇਠ ਸੋਫਟ ਸਕਿੱਲ ਐਂਡ ਪ੍ਰਸਨੈਲਟੀ ਡਵੈਲਮੈਂਟ ਤਹਿਤ ਸੈਮੀਨਾਂਰ ਕਰਵਾਇਆ ਗਿਆ।ਸੈਮੀਨਾਰ ਦੀ ਅਗਵਾਈ ਸੁਖਬੀਰ ਸਿੰਘ ਕੰਗ ਇੰਚਾਰਜ਼ ਜਿਲ੍ਹਾ ਕੈਰੀਅਰ ਗਾਈਡੈਸ਼ ਤਰਨ ਤਾਰਨ ਅਤੇ ਮੁੱਖ-ਮਹਿਮਾਨ ਉਪ ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਵਲੋਂ ਕੀਤੀ ਗਈ।ਉਪ ਜਿਲ੍ਹਾ ਸਿੱਖਿਆ ਅਫਸਰ ਰਾਜੇਸ਼ ਕੁਮਾਰ ਵਲੋਂ ਵਿਦਿਆਰਥੀਆਂ ਨਾਲ ਕੈਰੀਅਰ ਗਾਈਡੈਂਸ ਅਤੇ ਨੈਤਿਕ ਸਿੱਖਿਆ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਗਏ।ਰਾਜੇਸ਼ ਉਪ ਜਿਲ੍ਹਾ ਸਿੱਖਿਆ ਅਫਸਰ ਨੇ ਸਕੂਲ ਪਹੁੰਚਣ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਦੇਖ ਖੁਸ਼ੀ ਜਾਹਿਰ ਕੀਤੀ ਕਿ ਇਹ ਸਕੂਲ ਸਟੇਟ ਅਵਾਰਡੀ ਪ੍ਰਿੰਸੀਪਲ ਮੁਕੇਸ਼ ਚੰਦਰ ਜੋਸ਼ੀ ਦੀ ਅਗਵਾਈ ਹੇਠ ਬਹੁਤ ਹੀ ਵਧੀਆ ਚੱਲ ਰਿਹਾ ਹੈ,ਤੇ ਇਲਾਕੇ ਦੀਆਂ ਬੱਚੀਆਂ ਦਾ ਮਿਹਨਤੀ ਅਤੇ ਸੂਝਵਾਨ ਸਟਾਫ ਵਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਪੜ੍ਹਾਈ ਦੇ ਨਾਲ ਨਾਲ ਨੈਤਿਕ ਸਿੱਖਿਆ ਅਤੇ ਕੈਰੀਅਰ ਸਬੰਧੀ ਮਾਰਗ ਦਰਸ਼ਨ ਕੀਤਾ ਜਾ ਰਿਹਾ ਹੈ।ਸਕੂਲ ਪ੍ਰਿੰਸੀਪਲ ਜੋਸ਼ੀ ਵਲੋਂ ਉਪ ਜਿਲ੍ਹਾ ਸਿੱਖਿਆ ਅਫਸਰ ਰਾਜੇਸ ਕੁਮਾਰ ਅਤੇ ਜਿਲ੍ਹਾ ਕੈਰੀਅਰ ਗਾਈਡੈਂਸ ਇੰਚਾਰਜ਼ ਸੁਖਬੀਰ ਸਿੰਘ ਕੰਗ ਦਾ ਸਕੂਲ ਪਹੁੰਚਣ ਤੇ ਧੰਨਵਾਦ ਕਰਦੇ ਹੋਇਆਂ ਸਨਮਾਨ ਚਿੰਨ ਭੇਟ ਕੀਤਾ ਗਿਆ।ਇਸ ਮੋਕੇ ਸੀ.ਜੀ.ਆਰ.ਪੀ ਉਜੱਲਦੀਦਾਰ ਸਿੰਘ, ਕੈਰੀਅਰ ਅਧਿਆਪਕ ਸਵਿੰਦਰ ਕੋਰ ਸਹਾਇਕ ਰਵੀ ਪ੍ਰਕਾਸ਼ ਸ਼ਰਮਾ ਹਾਜ਼ਰ ਸਨ।
Check Also
ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ
ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …
Punjab Post Daily Online Newspaper & Print Media