
ਪੱਟੀ, 26 ਨਵਬੰਰ (ਅਵਤਾਰ ਢਿਲੋਂ) – ਸਬ ਜ਼ੇਲ ਪੱਟੀ ਅੰਦਰ ਪੰਤਜ਼ਲੀ ਯੋਗ ਸੰਮਤੀ ਦੇ ਸਹਿਯੋਗ ਨਾਲ ਮੰਗਲਵਾਰ 29 ਨਵੰਬਰ ਨੂੰ ਸਵੇਰੇ 7.00 ਵਜ਼ੇ ਤੋ ਜ਼ੇਲ ਵਿਚ ਬੰਦ ਕੈਦੀਆਂ ਦੀ ਸਿਹਤ ਵਿਚ ਸੁਧਾਰ ਨੂੰ ਲੈ ਕੇ 7 ਰੋਜ਼ਾ ਯੋਗਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਸਤਨਾਮ ਸਿੰਘ ਡੀ. ਐਸ. ਪੀ ਸਬ ਜੇਲ ਪੱਟੀ ਨੇ ਦਿੱਤੀ। ਉਨਾਂ ਦੱਸਿਆ ਕਿ ਜੇਲ ਵਿਚ ਬੰਦ ਕੈਦੀਆਂ ਨੂੰ ਤਨਾਅ ਮੁਕਤ ਕਰਨ ਲਈ, ਰੋਜ਼ਮਰਾ ਦੀ ਬੰਦ ਜਿੰਦਗੀ ਵਿਚ ਖੁਸ਼ਹਾਲੀ ਲਿਆਉਣ ਲਈ ਇਸ ਯੋਗ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ 7 ਰੋਜ਼ਾ ਕੈਂਪ ਦੀ ਅਗਵਾਈ ਕਰ ਰਹੇ ਪੰਤਜ਼ਲੀ ਯੋਗ ਸੰਮਤੀ ਪੰਜਾਬ ਦੇ ਕਾਰਜ਼ਕਾਰੀ ਮੈਂਬਰ ਪਰਵਿੰਦਰ ਸਿੰਘ ਜੌਲੀ ਨੇ ਦੱਸਿਆ ਕਿ ਇਸ ਕੈਂਪ ਵਿਚ ਕੈਦੀਆਂ ਦੇ ਆਹਾਰ, ਵਿਹਾਰ ਤੇ ਵਿਚਾਰ ਵਿਚ ਬਦਲਾਅ ਅਤੇ ਉਨਾਂ ਦਾ ਤਨਾਅ ਘੱਟ ਕਰਨ ਲਈ ਧਿਆਨ ਯੋਗ ਦੀ ਪ੍ਰਕਿਰਿਆ, ਸਿਖਾਈ ਜਾਵੇਗੀ।ਇਸ ਤੋ ਇਲਾਵਾ ਨਿਰੋਗ ਜੀਵਨ ਜਿਊਣ ਲਈ ਵੱਖ ਵੱਖ ਤਰਾਂ ਦੇ ਯੋਗ ਆਸਣ, ਪ੍ਰਾਣਾਯਾਮ ਸਿਖਾਏ ਜਾਣਗੇ।ਇਸ ਕੈਂਪ ਵਿਚ ਕੈਦੀਆਂ ਨੂੰ ਸਿਖਲਾਈ ਦੇਣ ਲਈ ਯੋਗਾ ਟੀਚਰ ਬਲਦੇਵ ਸਿੰਘ, ਲਖਬੀਰ ਸਿੰਘ ਸ਼ਹੀਦ, ਹਰੀਚੰਦ, ਰਾਜ਼ੇਸ ਸ਼ਰਮਾ, ਛਿੰਦਰ ਪਾਲ ਆਦਿ ਹੋਰ ਵਿਸ਼ੇਸ ਤੌਰ ਤੇ ਪਹੁੰਚ ਰਹੇ ਹਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media