
ਅੰਮ੍ਰਿਤਸਰ, 2 ਜੂਨ (ਸੁਖਬੀਰ ਸਿੰਘ)- ਸਿੱਖ ਕੋਮ ਦੀ ਚੜਦੀ ਕਲਾ ਵਾਸਤੇ ਕਾਰਜ ਕਰਨ ਅਤੇ ਸਮਾਜ ਵਿੱਚ ਫੈਲੀਆਂ ਸਮਾਜਿਕ ਕੁਰੀਤੀਆਂ ਬਾਰੇ ਲੋਕਾਂ ਨੂੰ ਜਾਗਰੂਕ ਤੇ ਸੁਚੇਤ ਕਰਨ ਹਿੱਤ ਸ਼੍ਰੋਮਣੀ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ), ਵੱਖ ਵੱਖ ਧਾਰਮਿਕ ਜਥੇਬੰਦੀਆਂ ਅਤੇ ਪੰਥ ਦਰਦੀ ਨੌਜਵਾਨਾਂ ਦੇ ਸਹਿਯੋਗ ਨਾਲ ਨਵੀਂ ਫੈਡਰੇਸਨ ਦਾ 4 ਜੂਨ ਸਵੇਰੇ 10-00 ਵਜੇ ਬੁੱਧਵਾਰ ਵਾਲੇ ਦਿਨ ਨੂੰ ਗੁਰਦੁਆਰਾ ਸ੍ਰੀ ਛੇਹਾਰਟਾ ਸਾਹਿਬ ਵਿਖੇ ਐਲਾਨ ਕੀਤਾ ਜਾਵੇਗਾ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਆਗੂ ਗੁਰਜੀਤ ਸਿੰਘ ਬਿੱਟੂ ਚੱਕਮੁਕੰਦ ਤੇ ਡਾ: ਤਸਵੀਰ ਸਿੰਘ ਲਹੌਰੀਆ ਨੇ ਗੱਲਬਾਤ ਕਰਦਿਆਂ ਕੀਤਾ। ਉਹਨਾ ਕਿਹਾ ਕਿ ਇਸ ਮੌਕੇ ਉਘੀਆਂ ਪੰਥਕ ਸਖਸੀਅਤਾਂ ਹਾਜਰ ਹੌਣਗੀਆਂ ਤੇ ਵੱਖ-ਵੱਖ ਜਿਲਿਆਂ ਦੀ ਪੰਜਾਬ ਪੱਧਰ ਤੇ 31ਮੈਬਰੀ ਟੀਮ ਦਾ ਗਠਨ ਕੀਤਾ ਜਾਵੇਗਾ ਤੇ ਬਾਕੀ ਨੌਜਵਾਨਾ ਨੂੰ ਜਿਲਾ ਅਤੈ ਵੱਖ ਵੱਖ ਯੂਨਿਟਾਂ ਦੇ ਅਹੁਦੇਦਾਰ ਚੁਣਿਆ ਜਾਵੇਗਾ ।ਸਾਰੀ ਚੌਣ ਸਰਬਸੰਮਤੀ ਨਾਲ ਕੀਤੀ ਜਾਵੇਗੀ ਤੇ ਨੋਜਵਾਨਾਂ ਨੂੰ ਵਿਦਿਅਕ, ਧਾਰਮਿਕ ਤੇ ਨੈਤਿਕ ਕਿਰਦਾਰ ਮੁਤਾਬਿਕ ਹੀ ਅਹੁੱਦੇ ਦਿੱਤੇ ਜਾਣਗੇ। ਅਖੀਰ ‘ਚ ਬਿੱਟੂ ਚੱਕਮੁਕੰਦ ਤੇ ਤਸਵੀਰ ਲਹੌਰੀਆ ਨੇ ਪੰਥ ਦਰਦੀ ਸਿੱਖ ਨੌਜਵਾਨਾ ਨੂੰ ਅਪੀਲ ਕੀਤੀ ਕਿ ਉਹ ਇਸ ਪੰਥਕ ਕਾਫਲੇ ਦਾ ਹਿੱਸਾ ਬਣਕੇ ਕੋਮ ਦੀ ਚੜਦੀ ਕਲਾ ਲਈ ਅਪਣਾ ਯੋਗਦਾਨ ਪਾਉਣ।ਇਸ ਮੌਕੇ ਭਈ ਸਤਿੰਦਰਪਾਲ ਸਿੰਘ ਸਾਬਾ, ਕਿਰਪਾਲ ਸਿੰਘ , ਮੈਬਰ ਨਵਪ੍ਰੀਤ ਸਿੰਘ ਸੰਧੂ ਆਦਿ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media