ਫਾਜ਼ਿਲਕਾ, 4 ਦਸੰਬਰ (ਵਿਨੀਤ ਅਰੋੜਾ)- ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅਗਰਵਾਲ, ਆਈਈਡੀ ਕੰਪੋਨੈਟ ਦੇ ਡਿਪਟੀ ਮੈਨੇਜਰ ਮੈਡਮ ਸਲੋਨੀ ਕੌਰ ਵੱਲੋਂ ਸਰਵ ਸਿੱਖਿਆ ਅਭਿਆਨ ਦੇ ਤਹਿਤ ਆਈਈਡੀ ਕੰਪੋਨੈਟ ਦੇ ਤਹਿਤ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਨਾਲ ਜੋੜਨ ਲਈ ਬੀਤੇ ਦਿਨ ਵਿਸ਼ਵ ਦਿਵਿਆਂਗਤਾ ਦਿਵਸ ਮਨਾਉਣ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ। ਇਸ ਸਬੰਧੀ ਜ਼ਿਲ੍ਹਾ ਫਾਜ਼ਿਲਕਾ ਵਿਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਹਰੀ ਚੰਦ ਕੰਬੋਜ ਅਤੇ ਆਈਈਡੀ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਦੀ ਅਗਵਾਈ ਵਿਚ ਪੂਰੇ ਜ਼ਿਲ੍ਹੇ ਦੇ ਆਈਈਡੀ ਕੰਪੋਨੈਟ ਦੀ ਟੀਮ ਵੰਲੋਂ ਜ਼ਿਲ੍ਹਾ ਫਾਜ਼ਿਲਕਾ ਦੇ ਉਡਾਨ ਸਪੈਸ਼ਲ ਰਿਪੋਰਸ ਸੈਂਟਰ ਫਾਜ਼ਿਲਕਾ ਅਤੇ 8 ਸਿੱਖਿਆ ਬਲਾਕ ਅਬੋਹਰ ਇੱਕ ਅਤੇ ਦੋ, ਖੂਈਆਂ ਸਰਵਰ, ਜਲਾਲਾਬਾਦ 1 ਅਤੇ 2, ਗੁਰੂ ਹਰ ਸਹਾਏ 3 ਅਤੇ ਫਾਜ਼ਿਲਕਾ ਇੱਕ ਬਲਾਕ ਦੇ 61 ਰਿਸੋਰਸ ਸੈਂਟਰਾਂ ਦੇ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੇ ਬੜੇ ਉਤਸਾਹ ਨਾਲ ਵਿਸ਼ਵ ਦਿਵਿਆਂਗਤਾ ਦਿਵਸ 2016 ਮਨਾਇਆ।
ਜਾਣਕਾਰੀ ਦਿੰਦੇ ਹੋਏ ਕੰਪੋਨੈਟ ਦੇ ਜ਼ਿਲ੍ਹਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਅਤੇ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਦੇਸ਼ਾਂ ਤੇ ਆਈਈਡੀ ਕੰਪੋਨੈਟ ਦੇ ਤਹਿਤ ਚੱਲ ਰਹੇ ਦਿਵਿਆਂਗ ਬੱØਚਿਆਂ ਦੇ ਰਿਸੋਰਸ ਸੈਂਟਰਾਂ ਵਿਚ ਇਨ੍ਹਾਂ ਵਿਸ਼ੇਸ਼ ਬੱਚਿਆਂ ਵਿਚ ਛੁੱਪੇ ਹੁਨਰ ਨੂੰ ਸਮਾਜ ਦੇ ਸਾਹਮਣੇ ਲਿਆਉਣ ਲਈ ਪੂਰੇ ਜ਼ਿਲ੍ਹੇ ਵਿਚ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਸਭਿਆਚਾਰਕ ਪ੍ਰੋਗਰਾਮ ਵੇਸ਼ਭੂਸ਼ਾ, ਡਰਾਈਇੰਗ ਅਤੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਜ਼ਿਲ੍ਹੇ ਦੇ ਸ਼ਹਿਰੀ ਇਲਾਕੇ ਵਿਚ ਚੱਲ ਰਹੇ ਰਿਸੋਰਸ ਸੈਂਟਰਾਂ ਨੂੰ ਇੱਕਠਾ ਕਰਕੇ ਇੱਕ ਥਾਂ ਤੇ ਆਈਈਆਰਟੀਜ਼ ਅਤੇ ਆਈਈ ਵਲੰਟੀਅਰ ਦੇ ਸਹਿਯੋਗ ਨਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਇਹ ਪ੍ਰੋਗਰਾਮ ਕਰਵਾਏ ਗਏ।
ਵਿਸ਼ਵ ਦਿਵਿਆਗਤਾ ਦਿਵਸ ਮੌਕੇ ਇਨ੍ਹਾਂ ਬੱਚਿਆਂ ਵੱਲੋਂ ਵੱਖ ਵੱਖ ਗੀਤ, ਡਾਂਸ ਅਤੇ ਹੋਰ ਮੁਕਾਬਲਿਆਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਈਈਡੀ ਕੰਪੋਨੈਟ ਦੇ ਤਹਿਤ ਇਨ੍ਹਾਂ ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਅਤੇ ਹੋਰ ਪ੍ਰਾਪਤੀਆਂ ਦੀ ਜਾਣਕਾਰੀ ਵੀ ਮਾਪਿਆਂ ਨੂੰ ਦਿੱਤੀ ਗਈ। ਕੀਤੇ ਗਏ ਪ੍ਰੋਗਰਾਮਾਂ ਤੇ ਤਹਿਤ ਬਲਾਕ ਅਬੋਹਰ-1 ਅਤੇ ਦੋ ਵਿਚ ਬੀਪੀਈਓ ਸੋਮ ਕੁਮਾਰ ਗਾਂਧੀ, ਸੁਭਾਸ਼ ਖਨਗਵਾਲ, ਸੀਐਚਟੀ ਬਲਦੇਵ ਕੌਰ, ਮੁੱਖ ਅਧਿਆਪਕ ਧਰਾਂਗਵਾਲਾ, ਪ੍ਰਵੇਸ਼ ਕੋਆਰਡੀਨੇਟਰ ਰਕੇਸ਼ ਕੁਮਾਰ, ਫਾਜ਼ਿਲਕਾ ਵਿਚ ਬੀਆਰਪੀ ਸਰਲ ਕੁਮਾਰ, ਸੀਐਚਟੀ ਪਰਵਿੰਦਰ ਰਾਣੀ, ਜਲਾਲਾਬਾਦ ਤੋਂ ਸੀਐਚਟੀ ਸੁਮਿਤਰਾ ਦੇਵੀ, ਗੁਰੂਹਰਸਹਾਏ ਤੋਂ ਵਿਪਨ ਕੁਮਾਰ ਅਤੇ ਵੱਖ ਵੱਖ ਸਕੂਲ ਇੰਚਾਰਜ਼ਾਂ ਵੱਲੋਂ ਦਿਵਿਆਂਗ ਬੱਚਿਆਂ ਦਾ ਉਤਸਾਹ ਵਧਾਉਣ ਲਈ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਪੂਰੇ ਜ਼ਿਲ੍ਹੇ ਵਿਚ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਵਿਚ ਆਈਈਆਰਟੀਜ਼ ਗੁਰਮੀਤ ਸਿੰਘ, ਰੂਪ ਸਿੰਘ, ਸੁਮਿਤ ਕੁਮਾਰ, ਜੋਤੀ, ਦਵਿੰਦਰਪਾਲ, ਸੁਭਾਸ਼, ਅਮੀ ਲਾਲ, ਵਿਕਾਸ, ਰਮੇਸ਼ ਕੁਮਾਰ, ਸੰਤੋਸ਼, ਕਾਹਨਾ ਰਾਮ, ਅਮਨ ਗੁੰਬਰ, ਇੰਦਰਪਾਲ, ਬਲਵਿੰਦਰ, ਹਰਪਾਲ ਚੰਦ, ਘਨਸ਼ਾਮ, ਵਿਸ਼ਾਲ ਵਿਜ਼, ਨੀਸ਼ਾ, ਸੁਸ਼ਮਾ, ਗੀਤਾ, ਸੁਨੀਲ, ਹਰੀਸ਼ ਅਤੇ ਆਈਈ ਵਲੰਟੀਅਰਜ਼ ਨੇ ਪੂਰਾ ਸਹਿਯੋਗ ਦਿੱਤਾ।