Sunday, December 22, 2024

ਬਹੁਪੱਖੀ ਸ਼ਖਸੀਅਤ ਦੀ ਮਾਲਕ ਡੀ.ਪੀ.ਈ ਅਧਿਆਪਿਕਾ ਅਨੁਰਾਧਾ ਸ਼ਰਮਾ

ppn0412201613ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ)- ਦੁਨੀਆਂ ਦੇ ਵਿਚ ਕੁਝ ਬਨਣ ਤੇ ਕਰ ਦਿਖਾਉਣ ਦੀ ਚਾਹਤ ਇਨਸਾਨ ਨੂੰ ਹਰ ਪਲ ਯਤਨਸ਼ੀਲ ਰਹਿਣ ਦੀ ਪ੍ਰੇਰਨਾ ਦਿੰਦੀ ਹੈ।ਉਨ੍ਹਾਂ ਹੀ ਯਤਨਸ਼ੀਲਾਂ ਦੇ ਵਿਚੋਂ ਇਕ ਹੈ, ਅਜੀਤ ਵਿਦਿਆਲਿਆ ਸੀਨੀ: ਸੈਕੰ: ਸਕੂਲ ਦੀ ਡੀ.ਪੀ.ਈ ਅਧਿਆਪਿਕਾ ਅਨੁਰਾਧਾ ਸ਼ਰਮਾ, ਜਿਸ ਨੇ ਹਮੇਸ਼ਾਂ ਹੀ ਧੀਆਂ ਨੂੰ ਖੇਡ ਖੇਤਰ ਵੱਲ ਪ੍ਰੇਰਿਤ ਕੀਤਾ ਹੈ।30 ਜਨਵਰੀ 1978 ਨੂੰ ਦਿੱਲੀ ਵਿਖੇ ਪਿਤਾ ਲਕਸ਼ਮੀਧਰ ਤੇ ਮਾਂ ਸੁਤੰਤਰਤਾ ਸ਼ਰਮਾ ਦੇ ਘਰ ਜਨਮੀ ਤਿੰਨ ਭੈਣ-ਭਰਾਵਾਂ ਚੋਂ ਦੂਸਰੇ ਨੰਬਰ ਵਾਲੀ ਅਨੁਰਾਧਾ ਸ਼ਰਮਾ ਨੇ ਆਪਣੇ ਸਕੂਲੀ ਵਿਦਿਆਰਥੀ ਜੀਵਨ ਵਿਚ ਕਈ ਜਿਲ੍ਹਾ, ਸੂਬਾ ਤੇ ਰਾਸ਼ਟਰ ਪੱਧਰੀ ਖੋ-ਖੋ ਖੇਡ ਮੁਕਾਬਲਿਆਂ ਵਿਚ ਆਪਣੀ ਧਾਕ ਜਮਾਈ ਤੇ ਫਿਰ ਮੈਤਰੀ ਕਾਲਜ ਤੋਂ ਬੀ.ਏ. ਕਰਕੇ ਕਈ ਹੋਰਨਾਂ ਖੇਤਰਾਂ ਵਿਚ ਵੀ ਕਿਸਮਤ ਅਜਮਾਈ ਕਰਕੇ ਨਾਮਣਾ ਖਟਿਆ ਤੇ ਬਹੁ ਪੱਖੀ ਸ਼ਖਸੀਅਤ ਦੀ ਮਾਲਕ ਬਣੀ। ਸੰਨ੍ਹ 2002 ਵਿਚ ਅੰਮ੍ਰਿਤਸਰ ਦੇ ਵਪਾਰੀ ਵਿਨੈ ਸ਼ਰਮਾ ਦੇ ਨਾਂਲ ਵਿਆਹ ਕਰਵਾਉਣ ਤੋਂ ਬਾਅਦ ਉਪਰੋਕਤ ਸਕੂਲ ਪ੍ਰਬੰਧਕੀ ਕਮੇਟੀ ਦੇ ਮੁੱਖੀ ਸਤਪਾਲ ਮਹਾਜਨ ਦੀ ਪ੍ਰੇਰਨਾ ਸਦਕਾ ਉਸ ਨੇ ਬੀ.ਪੀ.ਐਡ ਕਰਕੇ ਹਮੇਸ਼ਾਂ ਹਮੇਸ਼ਾਂ ਲਈ ਖੇਡ ਖੇਤਰ ਨੂੰ ਚੁਣ ਲਿਆ।ਸਕੂਲ ਵਿਚ ਉਸ ਦੇ ਪੰਜ ਸਾਲ ਦੇ ਛੋਟੇ ਜਿਹੇ ਅਰਸੇ ਵਿਚ ਸਕੂਲ ਦੀਆਂ ਕਈ ਵਿਦਿਆਰਥਣਾਂ/ਖਿਡਾਰਣਾਂ ਨੇ ਜੋਨ, ਬਲਾਕ, ਜਿਲ੍ਹਾ, ਸੂਬਾ, ਰਾਸ਼ਟਰੀ ਤੇ ਅੰਤਰਾਸ਼ਟਰੀ ਪੱਧਰ ਤੇ ਆਪਣੇ ਮਾਤਾ-ਪਿਤਾ ਤੇ ਸਕੂਲ ਦਾ ਨਾਮ ਚਮਕਾਇਆ ਹੈ।ਜਦੋਂ ਕਿ ਕਈ ਹੋਰ ਖੇਤਰਾਂ ਦੇ ਵਿਚ ਵੀ ਅਨੁਰਾਧਾ ਸ਼ਰਮਾ ਦੇ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਨਜਰਅੰਦਾਜ ਨਹੀਂ ਕੀਤਾ ਜਾ ਸਕਦਾ। ਉਸ ਦਾ ਮੰਨਣਾ ਹੈ ਕਿ ਇਨਸਾਨ ਨੂੰ ਸਫਲਤਾ ਦੀ ਸ਼ਿਖਰ ਛੂਹਣ ਵਾਸਤੇ ਸ਼ਿਖਰ ਸਰਗਰਮੀਆਂ ਨੂੰ ਸਮਰਪਿਤ ਹੋਣਾ ਸਮੇਂ ਦੀ ਲੋੜ ਹੈ।ਸਕੂਲ ਪ੍ਰਬੰਧਕੀ ਕਮੇਟੀ ਦੇ ਮੁੱਖੀ ਸਤਪਾਲ ਮਹਾਜਨ ਤੇ ਪ੍ਰਿੰ: ਕੌਂਸਲਰ ਰਮਾ ਮਹਾਜਨ ਨੂੰ ਅਨੁਰਾਧਾ ਸ਼ਰਮਾ ਦੀਆਂ ਪ੍ਰਾਪਤੀਆਂ ਅਤੇ ਕਾਰਜਸ਼ੈਲੀ ਤੇ ਬਹੁਤ ਮਾਣ ਹੈ।ਸ਼ਹਿਰ ਤੇ ਰਾਜ ਦੀਆਂ ਕਈ ਨਾਮਵਰ ਖੇਡ ਸੰਸਥਾਵਾਂ ਤੇ ਸਮਾਜ ਸੇਵੀ ਸੰਗਠਨ ਮੈਡਮ ਅਨੁਰਾਧਾ ਸ਼ਰਮਾ ਨੂੰ ਉਨ੍ਹਾਂ ਦੇ ਸਮਾਜਿਕ ਤੇ ਵਿਦਿਅਕ ਰੁਤਬੇ ਅਨੁਸਾਰ ਬਣਦਾ ਮਾਨ ਸਨਮਾਨ ਦੇ ਕੇ ਨਵਾਜ ਚੁੱਕੇ ਹਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply