Friday, September 25, 2026

ਭਾਜਪਾ ਆਗੂ ਤੇ ਮੋਦੀ ਸਰਕਾਰ ਵਿੱਚ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਗੋਪੀ ਨਾਥ ਮੁੰਡੇ ਦਾ ਸੜਕ ਹਾਦਸੇ ਦਿਹਾਂਤ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵਲੋਂ ਅਫਸੋਸ ਦਾ ਇਜ਼ਹਾਰ

PPN030601

ਨਵੀ ਦਿੱਲੀ, 3 ਜੂਨ (ਅੰਮ੍ਰਿਤ ਲਾਲ ਮੰਨਣ)-  ਸੀਨੀਅਰ ਭਾਜਪਾ ਆਗੂ ਤੇ ਮੋਦੀ ਸਰਕਾਰ ਵਿੱਚ ਕੇਂਦਰੀ ਦਿਹਾਤੀ ਵਿਕਾਸ ਮੰਤਰੀ ਗੋਪੀ ਨਾਥ ਪਾਂਡੂਰੰਗ ਮੁੰਡੇ ਦਾ ਅੱਜ ਸਵੇਰੇ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ।ਮਿਲੀ ਜਾਣਕਾਰੀ ਅਨੁਸਾਰ 64 ਸਾਲਾ ਗੋਪੀ ਨਾਥ ਮੁੰਡੇ ਸਵੇਰੇ 6-20 ਵਜੇ ਦਿਲੀ ਏਅਰਪੋਰਟ ਵੱਲ ਜਾ ਰਹੇ ਸਨ, ਜਿੰਨਾਂ ਦੀ ਕਾਰ ਮੋਤੀ ਬਾਗ ਇਲਾਕੇ ਵਿੱਚ ਹਾਦਸਾ ਗ੍ਰਸਤ ਹੋ ਜਾਣ ਨਾਲ ਉਨਾਂ ਦੀ ਮੌਤ ਹੋ ਗਈ। 12 ਦਸੰਬਰ 1949 ਨੂੰ ਪਾਰਲੀ ‘ਚ ਪਿਤਾ ਪਾਂਡੂਰੰਗ ਮੁੰਡੇ ਤੇ ਮਾਤਾ ਲਿੰਬਾਬਾਈ ਮੁੰਡੇ ਦੇ ਘਰ ਜਨਮੇ ਗੋਪੀ ਨਾਥ ਮੁੰਡੇ ੫ ਵਾਰ ਮਹਾਂਰਾਸ਼ਟਰਾ ਵਿਧਾਨ ਸਭਾ ਦੇ 1980-85 ਅਤੇ 1990-2009 ਤੱਕ ਵਿਧਾਇਕ ਰਹਿ ਚੁੱਕੇ ਹਨ ।ਉਨਾਂ ਦੀ ਪਤਨੀ ਦਾ ਨਾਮ ਪਰਾਡਨਿਆ ਮੁੰਡੇ ਅਤੇ ਬੱਚੇ ਪੰਕਜਤ ਮੁੰਡੇ, ਪ੍ਰੀਤਮ ਮੁੰਡੇ ਅਤੇ ਯਸ਼ਾਸ਼੍ਰੀ ਮੁੰਡੇ ਹਨ। ਗੋਪੀ ਨਾਥ ਮੁੰਡੇ ਸੰਸਦੀ ਚੋਣ 2014  ਜਿੱਤ ਕੇ ਉਸ ਸਮੇਂ ਚਰਚਾ ਵਿੱਚ ਆਏ ਜਦ  ਉਨਾਂ ਨੂੰ ਮੋਦੀ ਸਰਕਾਰ ਵਿੱਚ ਕੇਂਦਰੀ ਰੂਰਲ ਡਿਵੈਲਪਮੈਂਟ ਮੰਤਰੀ ਬਣਾਇਆ ਗਿਆ ਅਤੇ ਉਨਾਂ ਵਲੋਂ ਦਿੱਤੇ ਹਲਫੀਆ ਬਿਆਨ ਵਿੱਚ ਡਿਗਰੀ ਜਾਰੀ ਕਰਨ ਦੀ ਤਰੀਕ ਤੋਂ ਬਾਅਦ ਕਾਲਜ ਦੀ ਸਥਾਪਨਾ ਸਬੰਧੀ ਅਖਬਾਰੀ ਬਿਆਨ ਆ ਰਹੇ ਸਨ। ਮੁੰਡੇ ਦੇ ਬੇਵਕਤ ਅਕਾਲ ਚਲਾਣੇ ‘ਤੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅਫਸੋਸ ਦਾ ਇਜ਼ਹਾਰ ਕਰਦਿਆਂ ਇਸ ਨੂੰ ਪਰਿਵਾਰ ਤੇ ਪਾਰਟੀ ਲਈ ਵੱਡਾ ਘਾਟਾ ਦੱਸਿਆ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply