Friday, September 25, 2026

ਵਿਆਹ ਪਾਰਟੀਆਂ ਵਿਚ ਹਥਿਆਰ ਲਿਆਉਣ ਦੀ ਲੱਗੇ ਪਾਬੰਦੀ – ਵਿਨੋਦ ਗੱਪਾ

U

ਪੱਟੀ, 9 ਦਸਬੰਰ (ਅਵਤਾਰ ਸਿੰਘ)- ਵਿਆਹਾਂ-ਸ਼ਾਦੀਆਂ ਤੇ ਹੋਰ ਪਾਰਟੀ ਮੌਕੇ ਪੈਲੇਸਾਂ ਅੰਦਰ ਹੋ ਰਹੀ ਹਥਿਆਰਾਂ ਦੀ ਦੁਰਵਰਤੋ ਕਲਾਕਾਰਾਂ ਦੀ ਜਾਨ ਉਪਰ ਭਾਰੀ ਪੈ ਰਹੀ ਹੈ। ਜਿਸ ਕਾਰਨ ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤਰੁੰਤ ਹਥਿਆਰਾਂ ਦੇ ਪਾਬੰਦੀ ਲਾਈ ਜਾਵੇ ਤਾਂ ਕਿ ਕਲਾਕਾਰ ਆਪਣਾ ਪ੍ਰੋਗਰਾਮ ਬੇਝਿਜਕ ਹੋ ਕੇ ਕਰ ਸਕਣ।ਉਕਤ ਵਿਚਾਰ ਕਲਾਕਾਰ ਵਿਨੋਦ ਗੱਪਾ ਨੇ ਗੱਲਬਾਤ ਦੌਰਾਨ ਕਹੇ।ਉਨਾਂ ਕਿਹਾ ਕਿ ਪ੍ਰਸਾਸ਼ਨ ਨੂੰ ਚਾਹੀਦਾ ਹੈ ਕਿ ਮੈਰਿਜ਼ ਪੈਲਸਾਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਸਖਤ ਆਦੇਸ਼ ਜ਼ਾਰੀ ਕਰੇ ਕਿ ਉਹ ਆਪਣੇ ਪੈਲਸ ਅੰਦਰ ਹਥਿਆਰ ਦਾਖਲ ਨਾ ਹੋਣ ਦੇਣ। ਕਲਾਕਾਰ ਗੱਪਾ ਨੇ ਕਿਹਾ ਕਿ ਅੱਜਕਲ ਵਿਆਹਾਂ ਤੇ ਪਾਰਟੀਆਂ ਦਾ ਸੀਜਨ ਚੱਲ ਰਿਹਾ ਹੈ, ਜਿਸ ਵਿਚ ਨਜ਼ਾਇਜ਼ ਹਥਿਆਰਾਂ ਦੀ ਦੁਰਵਰਤੋ ਬਹੁਤ ਵੱਧ ਗਈ ਹੈ। ਉਨਾਂ ਕਿਹਾ ਕਿ ਬੀਤੇ ਦਿਨੀ ਬਠਿੰਡਾ ਵਿਖੇ ਇਕ ਕਲਾਕਾਰ ਤੇ ਹੋਏ ਹਮਲੇ ਨੇ ਉਸਦੀ ਜਾਨ ਲੈ ਲਈ। ਜੇਕਰ ਪ੍ਰਸ਼ਾਸਨ ਵੱਲੋ ਸਖਤੀ ਹੁੰਦੀ ਤਾਂ ਹਥਿਆਰ ਪੈਲੇਸ ਵਿਚ ਨਾ ਜਾਂਦਾ ਤੇ ਉਸ ਕਲਾਕਾਰ ਦੀ ਜਾਨ ਬੱਚ ਸਕਦੀ ਸੀ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply