Tuesday, September 8, 2026

ਨਗਰ ਨਿਗਮ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਜਿੱਤ `ਤੇ ਵਰਕਰਾਂ ਨੇ ਮਨਾਈ ਖੁਸ਼ੀ

ppn2112201613
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਚੰਡੀਗੜ੍ਹ ਵਿਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿਚ ਅਕਾਲੀ ਭਾਜਪਾ ਗਠਜੋੜ ਨੇ ਜਿੱਤ ਪ੍ਰਾਪਤ ਕਰਕੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਨੋਟਬੰਦੀ ਸਬੰਧੀ ਵਿਰੋਧ ਕਰ ਰਹੀਆਂ ਵਿਰੋਧੀ ਪਾਰਟੀਆਂ ਦੀ ਬੋਲਤੀ ਬੰਦ ਕਰ ਦਿੱਤੀ ਹੈ। ਇਸ ਜਿੱਤ ਦੀ ਖੁਸ਼ੀ ਫਾਜ਼ਿਲਕਾ ਦੇ ਭਾਜਪਾ ਵਰਕਰਾਂ ਨੇ ਸਥਾਨਕ ਚੌਂਕ ਘੰਟਾਘਰ ਤੇ ਮਠਿਆਈ ਵੰਡਕੇ ਅਤੇ ਇੱਕ ਦੂਸਰੇ ਨੂੰ ਵਧਾਈ ਦੇਕੇ ਮਨਾਈ। ਵਰਕਰਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਵਿਚ ਵੀ ਸੂਬੇ ਵਿਚ ਫਿਰ ਤੋਂ ਅਕਾਲੀ ਭਾਜਪਾ ਗਠਜੋੜ ਸਰਕਾਰ ਬਣੇਗੀ। ਇਸ ਮੋਕੇ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਡਾ. ਰਮੇਸ਼ ਵਰਮਾ, ਪੰਜਾਬ ਕਾਰਜਕਾਰਣੀ ਮੈਂਬਰ ਤਜਿੰਦਰ ਨਾਮਧਾਰੀ, ਭਾਜਪਾ ਦੇ ਜ਼ਿਲ੍ਹਾ ਮਹਾਮੰਤਰੀ ਅਸ਼ਵਨੀ ਫੁਟੇਲਾ, ਮੰਡਲ ਪ੍ਰਧਾਨ ਜਗਦੀਸ਼ ਸੇਤੀਆ, ਸਾਬਕਾ ਮੰਡਲ ਪ੍ਰਧਾਨ ਮਨੋਜ਼ ਤ੍ਰਿਪਾਠੀ, ਚੋਣ ਇੰਚਾਰਜ਼ ਅਸ਼ੋਕ ਜੈਰਥ, ਮਹਮੰਤਰੀ ਸੁਸ਼ੀਲ ਜੈਰਥ, ਮਹਿੰਦਰ ਨਾਥ ਬਾਵਾ, ਕੌਂਸਲਰ ਅਰੁਣ ਵਧਵਾ, ਸੰਦੀਪ ਚਲਾਨਾ, ਅਭਿਸ਼ੇਕ, ਲੱਡੂ ਗਗਨੇਜਾ, ਰਮੇਸ਼ ਖੁੰਗਰ, ਗੋਰਵ ਚੁੱਘ, ਕਮਲ ਪ੍ਰਜਾਪਤੀ ਅਤੇ ਵੱਡੀ ਗਿਣਤੀ ਵਿਚ ਭਾਜਪਾ ਅਤੇ ਭਾਜਯੁਮੋ ਵਰਕਰ ਹਾਜ਼ਰ ਸਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply