
ਫਾਜ਼ਿਲਕਾ, 21 ਦਸੰਬਰ (ਵਿਨੀਤ ਅਰੋੜਾ) – ਗੋਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਪਿੰਡ ਕਬੂਲਸ਼ਾਹ ਖੁੱਬਦ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ 30 ਜ਼ਰੂਰਤਮੰਦ ਬੱਚਿਆਂ ਨੂੰ ਕੋਟੀਆਂ, ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ। ਪ੍ਰੋਗਰਾਮ ਦਾ ਅਯੋਜਨ ਸੁਸਾਇਟੀ ਦੇ ਚੇਅਰਮੈਨ ਸੁਰਿੰਦਰ ਠਕਰਾਲ ਹੈਪੀ ਅਤੇ ਸਕੂਲ ਪ੍ਰਿੰਸੀਪਲ ਸਵਤੰਤਰ ਪਾਠਕ ਦੀ ਪ੍ਰਧਾਨਗੀ ਵਿਚ ਕੀਤਾ ਗਿਆ। ਜਾਣਕਾਰੀ ਦਿੰਦੇ ਹੋਏ ਸੇਵਾਮੁਕਤ ਐਸਡੀਓ ਸਰਬਜੀਤ ਸਿੰਘ ਢਿਲੋਂ ਨੇ ਸੁਸਾਇਟੀ ਦੇ ਪ੍ਰੋਜੇਕਟਾਂ ਸਬੰਧੀ ਜਾਣਕਾਰੀ ਦਿੱਤੀ ਅਤੇ ਬੱਚਿਆਂ ਨੂੰ ਪਾਣੀ ਬਚਾਉਣ ਸਬੰਧੀ ਪ੍ਰੇਰਿਤ ਕੀਤਾ। ਸੁਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਲੀਲਾਧਰ ਸ਼ਰਮਾ ਨੇ ਦੱਸਿਆ ਕਿ ਅੱਜ 30 ਜ਼ਰੂਰਤਮੰਦ ਬੱਚਿਆਂ ਨੂੰ ਕੋਟੀਆਂ, ਬੂਟ ਅਤੇ ਜ਼ੁਰਾਬਾਂ ਵੰਡੀਆਂ ਗਈਆਂ ਹਨ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਆਰ.ਅਰ.ਠਕਰਾਲ ਅਤੇ ਮੈਂਬਰ ਡਾ. ਜਗਾ ਰਾਮ ਕੰਬੋਜ, ਸੇਵਾਮੁਕਤ ਤਹਿਸੀਲਦਾਰ ਮਹਿੰਦਰ ਤ੍ਰਿਪਾਠੀ, ਸਤੀਸ਼ ਕਾਲੜਾ ਪਟਵਾਰੀ, ਰਾਮ ਵਿਨੋਦ, ਮੋਹਿਤ ਗਿਲਹੋਤਰਾ, ਸੀਮਾ ਅਨੇਜਾ, ਹਰਕ੍ਰਿਸ਼ਨ ਲਾਲ, ਰੇਨੂੰ ਸਿਡਾਨਾ, ਹੀਰਾ ਲਾਲ, ਉਤਮ ਕੁਮਾਰ, ਸੁਰਿੰਦਰ ਕੁਮਾਰ, ਰੰਜ਼ਨਾ ਰਾਦੀ, ਬਲਦੇਵ ਕੁਮਾਰ, ਹਰਨਕੇ ਸਿੰਘ, ਰੀਟਾ ਰਾਣੀ, ਨੈਨਸੀ, ਸੁਰਿੰਦਰ ਸਿੰਘ, ਸੰਗੀਤਾ, ਪਰਮਜੀਤ ਸਿੰਘ, ਨਿਧੀ ਗਰੋਵਰ, ਸੰਗੀਤਾ ਰਾਣੀ, ਰਜਿੰਦਰ ਸਿੰਘ, ਸੀਮਾ ਰਾਣੀ, ਸਰਵਨ ਰਾਮ, ਸੋਹਨ ਲਾਲ, ਰਜਿੰਦਰ ਸਿੰਘ, ਹਰਜੀਤ ਕੌਰ, ਨਰਿੰਦਰ ਸਿੰਘ, ਬਾਜ ਸਿੰਘ ਅਤੇ ਹੋਰਨਾਂ ਨੇ ਸਹਿਯੋਗ ਕੀਤਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media